ਈ-ਰਿਕਸ਼ਾ ਚਾਲਕ ਨੇ ਈਮਾਨਦਾਰੀ ਦੀ ਮਿਸਾਲ ਕੀਤੀ ਪੇਸ਼, ਸੜਕ ’ਤੇ ਡਿੱਗਾ 25 ਹਜ਼ਾਰ ਦਾ ਮੋਬਾਈਲ ਮਾਲਕ ਨੂੰ ਸੌਂਪਿਆ

Friday, Apr 12, 2024 - 05:41 PM (IST)

ਈ-ਰਿਕਸ਼ਾ ਚਾਲਕ ਨੇ ਈਮਾਨਦਾਰੀ ਦੀ ਮਿਸਾਲ ਕੀਤੀ ਪੇਸ਼, ਸੜਕ ’ਤੇ ਡਿੱਗਾ 25 ਹਜ਼ਾਰ ਦਾ ਮੋਬਾਈਲ ਮਾਲਕ ਨੂੰ ਸੌਂਪਿਆ

ਗੁਰਦਾਸਪੁਰ (ਵਿਨੋਦ)-ਟ੍ਰੈਫਿਕ ਪੁਲਸ ਦੇ ਏ. ਐੱਸ. ਆਈ. ਅਤੇ ਈ-ਰਿਕਸ਼ਾ ਚਾਲਕ ਨੇ ਈਮਾਨਦਾਰੀ ਦੀ ਮਿਸਾਲ ਪੇਸ਼ ਕਰਦੇ ਹੋਏ ਸੜਕ ’ਤੇ ਡਿੱਗਾ 25 ਹਜ਼ਾਰ ਰੁਪਏ ਦੀ ਕੀਮਤ ਦਾ ਮੋਬਾਈਲ ਮਾਲਕ ਨੂੰ ਸੌਂਪ ਦਿੱਤਾ। ਜਾਣਕਾਰੀ ਦਿੰਦੇ ਹੋਏ ਗੁਰਦਾਸਪੁਰ ਟ੍ਰੈਫਿਕ ਪੁਲਸ ਦੇ ਏ. ਐੱਸ. ਆਈ. ਅਸ਼ਵਨੀ ਕੁਮਾਰ ਨੇ ਦੱਸਿਆ ਕਿ ਉਹ ਡਾਕਖਾਨਾ ਚੌਕ ਵਿਖੇ ਡਿਊਟੀ ’ਤੇ ਤਾਇਨਾਤ ਸੀ ਕਿ ਇਕ ਈ-ਰਿਕਸ਼ਾ ਚਾਲਕ ਸੁੱਖਾ ਮਸੀਹ ਨਿਵਾਸੀ ਪਿੰਡ ਬੱਬਰੀ ਉਨ੍ਹਾਂ ਕੋਲ ਆਇਆ ਅਤੇ ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਨੂੰ ਇਕ ਮੋਬਾਈਲ ਲਾਵਾਰਿਸ ਹਾਲਤ ’ਚ ਸੜਕ ’ਤੇ ਡਿੱਗਾ ਮਿਲਿਆ ਹੈ, ਜਿਸ ’ਤੇ ਉਨ੍ਹਾਂ ਨੇ ਮੋਬਾਈਲ ਨੂੰ ਆਪਣੀ ਹਿਰਾਸਤ ’ਚ ਲੈ ਕੇ ਜਾਂਚ-ਪੜਤਾਲ ਕੀਤੀ ਤਾਂ ਉਕਤ ਮੋਬਾਈਲ ਵਿਸ਼ਾਲ ਸ਼ਰਮਾ ਪੁੱਤਰ ਈਸ਼ਵਰ ਦਾਸ ਨਿਵਾਸੀ ਪਿੰਡ ਜੋੜਾਂ ਛੱਤਰਾਂ ਦਾ ਨਿਕਲਿਆ। 

ਇਹ ਵੀ ਪੜ੍ਹੋ- ਵਿਦੇਸ਼ੋਂ ਆਈ 40 ਦਿਨਾਂ ਬਾਅਦ ਨੌਜਵਾਨ ਦੀ ਮ੍ਰਿਤਕ ਦੇਹ, ਪੁੱਤ ਦੀ ਲਾਸ਼ ਨੂੰ ਵੇਖ ਭੁੱਬਾਂ ਮਾਰ ਰੋਇਆ ਪਰਿਵਾਰ

ਮੋਬਾਈਲ ਦੇ ਮਾਲਕ ਵਿਸ਼ਾਲ ਸ਼ਰਮਾ ਦੇ ਨਾਲ ਸੰਪਰਕ ਕਰ ਕੇ ਉਸ ਨੂੰ ਮੋਬਾਈਲ ਸੌਂਪ ਦਿੱਤਾ ਹੈ। ਵਿਸ਼ਾਲ ਸ਼ਰਮਾ ਦਾ ਕਹਿਣਾ ਹੈ ਕਿ ਉਸ ਦਾ ਇਹ ਮੋਬਾਈਲ 25 ਹਾਜ਼ਰ ਰੁਪਏ ਦੀ ਕੀਮਤ ਦਾ ਹੈ ਅਤੇ ਕੁਝ ਸਮਾਂ ਪਹਿਲਾਂ ਹੀ ਉਸ ਨੇ ਇਹ ਮੋਬਾਈਲ ਖਰੀਦ ਕੀਤਾ ਸੀ, ਜਿਸ ’ਤੇ ਵਿਸ਼ਾਲ ਸ਼ਰਮਾ ਨੇ ਟ੍ਰੈਫਿਕ ਪੁਲਸ ਦੇ ਏ. ਐੱਸ. ਆਈ. ਅਸ਼ਵਨੀ ਕੁਮਾਰ ਅਤੇ ਈ-ਰਿਕਸ਼ਾ ਚਾਲਕ ਸੁੱਖਾ ਮਸੀਹ ਦਾ ਧੰਨਵਾਦ ਕੀਤਾ।

ਇਹ ਵੀ ਪੜ੍ਹੋ-  ਪੰਜਾਬ ਦੀ ਸਿਆਸਤ 'ਚ ਆ ਸਕਦੇ ਨੇ ਸਾਬਕਾ DGP ਸਹੋਤਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News