ਭਾਰਤ-ਪਾਕਿ ਸਰਹੱਦ 'ਤੇ ਡਰੋਨ ਨੇ ਫਿਰ ਦਿੱਤੀ ਦਸਤਕ, ਵੱਡੀ ਗਿਣਤੀ 'ਚ ਹੈਰੋਇਨ ਬਰਾਮਦ

Tuesday, Dec 06, 2022 - 10:42 AM (IST)

ਤਰਨਤਾਰਨ (ਰਮਨ)- ਜ਼ਿਲ੍ਹਾ ਤਰਨਤਾਰਨ ਅਧੀਨ ਆਉਂਦੀ ਭਾਰਤ-ਪਾਕਿਸਤਾਨ ਸਰਹੱਦ ਨੂੰ ਪਾਰ ਕਰਦੇ ਹੋਏ ਇਕ ਵਾਰ ਫ਼ਿਰ ਪਾਕਿਸਤਾਨੀ ਡਰੋਨ ਵੱਲੋਂ ਦਸਤਕ ਦਿੱਤੀ ਗਈ ਹੈ।ਇਸ ਦੌਰਾਨ ਬੀ.ਐੱਸ.ਐਫ਼ ਵੱਲੋਂ ਕੋਈ ਫ਼ਾਇਰਿੰਗ ਨਹੀਂ ਕੀਤੀ ਗਈ ਅਤੇ ਡਰੋਨ ਦੇ ਵਾਪਸ ਪਾਕਿਸਤਾਨ ਪਰਤਣ ਦੀ ਕੋਈ ਆਵਾਜ਼ ਨਹੀਂ ਸੁਣਾਈ ਦਿੱਤੀ। ਜਿਸ ਤੋਂ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਭਾਰਤੀ ਖੇਤਰ 'ਚ ਲਗਾਏ ਗਏ ਜੈਮਰ ਦੀ ਮਦਦ ਨਾਲ ਡਰੋਨ ਸੁੱਟ ਲਿਆ ਗਿਆ ਹੈ।   

ਇਹ ਵੀ ਪੜ੍ਹੋ : ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਸੰਸਦ ਮੈਂਬਰਾਂ ਨੂੰ ਦਿੱਤੇ ਗਏ ਮੰਗ ਪੱਤਰ, 10ਵੇਂ ਦਿਨ ਵੀ ਮੋਰਚਾ ਜਾਰੀ

PunjabKesari

ਮੰਗਲਵਾਰ ਸਵੇਰੇ ਜ਼ਿਲ੍ਹੇ ਅਧੀਨ ਆਉਂਦੇ ਸੈਕਟਰ ਅਮਰਕੋਟ ਵਿਖੇ ਪਿੰਡ ਕਾਲੀਆ ਦੇ ਪਿੱਲਰ ਨੰਬਰ 149/4 ਰਾਹੀਂ ਬੀਤੀ ਰਾਤ ਕਰੀਬ 11 ਵਜੇ ਪਾਕਿਸਤਾਨੀ ਡਰੋਨ ਦਾਖ਼ਲ ਹੋ ਗਿਆ। ਇਸ ਦੌਰਾਨ ਸਰਹੱਦ 'ਤੇ ਤੈਨਾਤ ਬੀ.ਐੱਸ.ਐੱਫ਼ ਦੀ 103 ਬਟਾਲੀਅਨ ਵੱਲੋਂ ਕੋਈ ਵੀ ਫ਼ਾਇਰਿੰਗ ਨਹੀਂ ਕੀਤੀ ਗਈ। ਜਦ ਕਿ ਡਰੋਨ ਦੇ ਵਾਪਸ ਜਾਣ ਸਬੰਧੀ ਕੋਈ ਆਵਾਜ਼ ਨਹੀਂ ਸੁਣਾਈ ਦਿੱਤੀ। ਬੀ.ਐੱਸ ਐੱਫ਼ ਅਤੇ ਥਾਣਾ ਵਲਟੋਹਾ ਦੀ ਪੁਲਸ ਵੱਲੋਂ ਮੰਗਲਵਾਰ ਸਵੇਰੇ ਤਲਾਸ਼ੀ ਅਭਿਆਨ ਰਾਹੀਂ ਇਕ ਪੈਕਟ ਹੈਰੋਇਨ ਜਿਸ ਦਾ ਵਜ਼ਨ 2 ਕਿਲੋ 400 ਗ੍ਰਾਮ ਦੱਸਿਆ ਜਾ ਰਿਹਾ ਹੈ। ਜਿਸ ਦੌਰਾਨ ਡਰੋਨ ਅਤੇ ਹੈਰੋਇਨ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ। ਜ਼ਿਲ੍ਹੇ ਦੇ ਐੱਸ.ਪੀ ਵਿਸ਼ਾਲ ਜੀਤ ਸਿੰਘ ਨੇ ਦੱਸਿਆ ਕਿ ਸਰਹੱਦ ਦੇ ਸਰਹੱਦੀ ਇਲਾਕੇ 'ਚ ਸਾਂਝੇ ਤੌਰ 'ਤੇ ਤਲਾਸ਼ੀ ਅਭਿਆਨ ਅਜੇ ਜਾਰੀ ਹੈ ।


Shivani Bassan

Content Editor

Related News