ਕਾਲੀ ਫ਼ਿਲਮ ਨੂੰ ਲੱਗੇ ਦੇਖ ਟਰੈਫ਼ਿਕ ਪੁਲਸ ਨੇ ਰੋਕੀ ਥਾਰ, ਚਾਲਕ ਨੇ ਸ਼ੀਸ਼ੇ 'ਚ ਫਸਾ ਦਿੱਤੀ ਕਾਂਸਟੇਬਲ ਦੀ ਬਾਂਹ

03/28/2023 3:15:13 PM

ਅੰਮ੍ਰਿਤਸਰ : ਅੰਮ੍ਰਿਤਸਰ ਦੇ ਅਸ਼ੋਕਾ ਚੌਂਕ ਨੇੜੇ ਨਾਕੇ 'ਤੇ ਇਕ ਕਾਂਸਟੇਬਲ ਵੱਲੋਂ ਥਾਰ ਨੂੰ ਰੋਕਿਆ ਗਿਆ, ਜਿਸ ਥਾਰ ਦੇ ਸ਼ੀਸ਼ੇ 'ਤੇ ਕਾਲੀ ਫ਼ਿਲਮ ਲੱਗੀ ਹੋਈ ਸੀ। ਇਸ ਦੌਰਾਨ ਕਾਂਸਟੇਬਲ ਨੇ ਥਾਰ ਸਵਾਰ ਕੋਲੋਂ ਦਸਤਾਵੇਜ਼ ਮੰਗਣ ਲਈ ਬਾਂਹ ਬਾਰੀ ਰਾਹੀਂ ਅੰਦਰ ਕੀਤੀ ਤਾਂ ਉਕਤ ਵਿਅਕਤੀ ਨੇ ਕਾਂਸਟੇਬਲ ਦੀ ਬਾਂਹ ਸ਼ੀਸ਼ੇ ਚੁੱਕ ਕੇ ਫ਼ਸਾ ਦਿੱਤੀ ਅਤੇ ਫਿਰ ਕੁੱਟਮਾਰ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। 

ਇਹ ਵੀ ਪੜ੍ਹੋ- ਪਠਾਨਕੋਟ 'ਚ 15 ਸਾਲਾ ਨਾਬਾਲਿਗ ਨੇ ਕੀਤੀ ਅਜਿਹੀ ਕਰਤੂਤ ਦੇਖ ਹੋਵੋਗੇ ਹੈਰਾਨ, ਤਸਵੀਰਾਂ ਹੋਈਆਂ cctv 'ਚ ਕੈਦ

ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਨੇ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਮੁਲਾਜ਼ਮਾਂ ਨੇ ਕਿਸੇ ਨਾ ਕਿਸੇ ਤਰੀਕੇ ਥਾਰ ਸਵਾਰ ਨੂੰ ਕਾਬੂ ਕਰ ਲਿਆ। ਥਾਣਾ ਸਿਵਲ ਲਾਈਨ ਦੀ ਪੁਲਸ ਨੇ ਕਾਂਸਟੇਬਲ ਜਰਮਨਜੀਤ ਸਿੰਘ ਦੀ ਸ਼ਿਕਾਇਤ 'ਤੇ ਤਰਨਤਾਰਨ ਦੇ ਪਿੰਡ ਕਾਜੀਕੋਟ ਦੇ ਰਹਿਣ ਵਾਲੇ ਏਕਰਮਜੀਤ ਸਿੰਘ ਉਰਫ ਏਕਮ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ। 

ਇਹ ਵੀ ਪੜ੍ਹੋ- ਭਾਰਤ-ਪਾਕਿਸਤਾਨ ਸਰਹੱਦ 'ਤੇ ਫਿਰ ਡਿੱਗਿਆ ਡਰੋਨ, ਬਰਾਮਦ ਹੋਈ 10 ਕਰੋੜ ਰੁਪਏ ਦੀ ਹੈਰੋਇਨ

ਟਰੈਫ਼ਿਕ ਪੁਲਸ 'ਚ ਕਾਂਸਟੇਬਲ ਵਜੋਂ ਤਾਇਨਾਤ ਜਰਮਨਜੀਤ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਹ ਐਤਵਾਰ ਨੂੰ ਅਸ਼ੋਕਾ ਚੌਂਕ 'ਚ ਵਾਹਨਾਂ ਦੀ ਚੈਕਿੰਗ ਕਰ ਰਿਹਾ ਸੀ। ਇਸ ਦੌਰਾਨ ਉਥੋਂ ਮਹਿੰਦਰਾ ਥਾਰ ਜਾ ਰਹੀ ਸੀ, ਜਿਸ ਦੇ ਸ਼ੀਸ਼ੇ 'ਤੇ ਕਾਲੀ ਫ਼ਿਲਮ ਲੱਗੀ ਹੋਈ ਸੀ। ਜਿਸ ਦੌਰਾਨ ਥਾਰ ਨੂੰ ਰੋਕਣ 'ਤੇ ਏਕਮਜੀਤ ਸਿੰਘ ਨੇ ਮੋਬਾਈਲ 'ਚੋਂ ਦਸਤਾਵੇਜ਼ ਦਿਖਾਉਣ ਦੀ ਇਜਾਜਤ ਲਈ। ਜਿਸ ਤੋਂ ਬਾਅਦ ਮੁਲਜ਼ਮ ਨੇ ਝਾਂਸਾ ਦੇ ਕੇ ਕਾਂਸਟੇਬਲ ਦੀ ਬਾਂਹ ਸ਼ੀਸ਼ਾ ਚੁੱਕ ਕੇ ਫਸਾ ਦਿੱਤੀ।

ਇਹ ਵੀ ਪੜ੍ਹੋ- ਅੰਮ੍ਰਿਤਪਾਲ ਦੇ 5 ਸਾਥੀ ਅਜਨਾਲਾ ਅਦਾਲਤ ’ਚ ਪੇਸ਼, ਹਰਕਰਨ ਸਿੰਘ ਨੂੰ ਭੇਜਿਆ 14 ਦਿਨਾਂ ਲਈ ਜੁਡੀਸ਼ੀਅਲ ਰਿਮਾਂਡ 'ਤੇ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Shivani Bassan

Content Editor

Related News