ਕਾਂਗਰਸ ਪਾਰਟੀ ਦੀ ਸਰਕਾਰ ਕਿਸਾਨਾਂ ਲਈ ਹਰ ਸੰਘਰਸ਼ ਕਰਨ ਲਈ ਪਿੱਛੇ ਨਹੀ ਹਿੱਟੇਗੀ

09/27/2020 12:58:07 PM

ਭਿੱਖੀਵਿੰਡ (ਸੁਖਚੈਨ/ਅਮਨ)-ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨ ਵਿਰੋਧੀ ਬਿੱਲ ਪਾਸ ਕਰਕੇ ਕਿਸਾਨਾਂ ਦੀ ਬਰਬਾਦੀ ਕਰਨ ਲਈ ਜੋ ਕੰਮ ਕੀਤਾ ਹੈ ਉਸ ਦਾ ਵਿਰੋਧ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਪਹਿਲੇ ਦਿਨ ਤੋਂ ਹੀ ਸ਼ੁਰੂ ਕਰ ਦਿੱਤਾ ਸੀ ਕਿਉਂਕਿ ਕਾਂਗਰਸ ਪਾਰਟੀ  ਕਿਸਾਨਾਂ ਨਾਲ ਉਸੇ ਦਿਨ ਤੋਂ ਖੜ੍ਹੀ ਹੈ ਅਤੇ ਅੱਜ ਜੋ ਅਕਾਲੀ ਦਲ ਡਰਾਮੇ ਕਰ ਰਿਹਾ ਹੈ ਉਸ ਤੋਂ ਜਨਤਾ ਪੂਰੀ ਤਰ੍ਹਾਂ ਨਾਲ ਜਾਣੂ ਹੈ ਕਿਉਂਕਿ ਜਿੰਨਾ ਟਾਈਮ ਬਿੱਲ ਪਾਸ ਨਹੀ ਹੋਇਆ ਓਨਾਂ ਸਮਾਂ ਬਿੱਲ ਦੀ ਹਮਾਇਤ ਅਕਾਲੀ ਦਲ ਵੱਲੋਂ ਕੀਤੀ ਗਈ ਹੈ ਜਿਸ ਦੀ ਅਸਲੀਅਤ ਇਨ੍ਹਾਂ ਦੇ ਇਕ ਇਕ ਮੀਡੀਏ ਦੇ ਬਿਆਨਾਂ 'ਚ ਹੈ ।
ਇੰਨਾ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਖੇਮਕਰਨ ਤੋਂ ਹਲਕਾ ਵਿਧਾਇਕ ਸੁਖਪਾਲ  ਸਿੰਘ ਭੁੱਲਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਉਨ੍ਹਾਂ ਕਿਹਾ ਕਿ ਅਕਾਲੀ ਦਲ  ਦੀ ਕੇਂਦਰੀ ਮੰਤਰੀ ਵੱਲੋਂ ਜਦੋਂ ਬਿੱਲ ਆਇਆ ਸੀ ਤਾਂ ਕਿਸਾਨਾਂ ਨੇ ਵਿਰੋਧ ਕੀਤਾ ਤਾਂ ਇਹ ਕਿਹਾ ਜਾ ਰਿਹਾ ਸੀ ਕਿ ਇਹ ਬਿੱਲ ਬਹੁਤ ਵਧੀਆਂ ਹੈ ਜਿਸ 'ਚ ਕਿਸਾਨ ਦਾ ਫਾਇਦਾ ਹੋਵੇਗਾ ਇਥੋਂ ਤੱਕ ਕਿ ਅਕਾਲੀ ਦਲ ਨੇ ਕੇਂਦਰ ਦੇ ਖੇਤੀਬਾੜੀ ਮੰਤਰੀ ਤੋਂ ਇਕ ਪੱਤਰ ਵੀ ਜਾਰੀ ਕਰਵਾ ਦਿੱਤਾ ਸੀ ਅਤੇ ਬਿਆਨ ਵੀ ਪਰ ਜਦੋਂ ਪੰਜਾਬ ਦੇ ਕਿਸਾਨਾਂ ਨੇ ਇਹ ਕੁਝ ਨਹੀਂ ਸੀ ਮੰਨਿਆ ਅਤੇ ਦਿਨੋਂ-ਦਿਨ ਵਿਰੋਧ 'ਚ ਵਾਧਾ ਹੋਇਆ ਤਾਂ ਜਦੋਂ ਕੇਂਦਰ ਸਰਕਾਰ ਨੇ ਬਿੱਲ ਪਾਸ ਕਰ ਦਿੱਤਾ ਤਾਂ ਅਕਾਲੀ ਦਲ ਦੇ ਪੈਰ ਜ਼ਮੀਨ ਤੋਂ ਉਪਰ ਉਠੇ ਤਾਂ ਫਿਰ ਮੰਤਰੀ ਤੋਂ ਅਸਤੀਫਾ ਦੇ ਦਿੱਤਾ ਕਿ ਅਸੀਂ ਬਹੁਤ ਵੱਡੀ ਕੁਰਬਾਨੀ ਦੇ ਦਿੱਤੀ ਹੈ। ਇੰਨਾ ਇਹ ਸਭ ਕੁਝ ਗਿਣ-ਮਿੱਥ ਕੇ ਭਾਜਪਾ ਨਾਲ ਮਿਲ ਕੇ ਕੀਤਾ ਜੇ ਅਸਤੀਫਾ ਹੀ ਦੇਣਾ ਸੀ ਤਾਂ ਬਿੱਲ ਪਾਸ ਹੋਣ ਤੋਂ ਪਹਿਲਾਂ ਦਿੰਦੇ ਤਾਂ ਜੋ ਕੇਂਦਰ ਦੀ ਸਰਕਾਰ 'ਤੇ ਦਬਾ ਬਣਦਾ ਉਨ੍ਹਾਂ ਕਿਹਾ ਕਿ ਹੁਣ ਇਸ ਪਾਰਟੀ ਨੇ ਇਕ ਹੋਰ ਡਰਾਮਾ ਕੀਤਾ ਕਿ ਅਸੀਂ ਭਾਜਪਾ ਨਾਲੋਂ ਨਾਤਾ ਤੋੜ ਲਿਆ ਹੈ ਇਹ ਵੀ ਇਕ ਇਨ੍ਹਾਂ ਦਾ ਡਰਾਮਾ ਹੈ ਪਰ ਪੰਜਾਬ ਦੀ ਜਨਤਾ ਅਕਾਲੀ ਦਲ ਦੇ ਹਰ ਡਰਾਮੇ ਨੂੰ ਸਮਝ ਚੁੱਕੀ ਹੈ ਅਤੇ ਹੁਣ ਕੋਈ ਵੀ ਚਾਲ ਪੰਜਾਬ 'ਚ ਨਹੀ ਚੱਲੇਗੀ ਉਨ੍ਹਾਂ ਕਿਹਾ ਕਿ ਕਿਸਾਨੀ ਬਚਾਉਣ ਲਈ ਕਾਂਗਰਸ ਪਾਰਟੀ ਨੂੰ ਜੋ ਵੀ ਸੰਘਰਸ਼ ਕਰਨਾ ਪਿਆ ਉਹ  ਕੀਤਾ ਜਾਵੇਗਾ ਇਸ ਮੌਕੇ ਉਨ੍ਹਾਂ ਨਾਲ ਚੇਅਰਮੈਨ ਰਾਜਵੰਤ ਸਿੰਘ ਰਾਜਾ ਪਹੁਵਿੰਡ, ਇੰਦਰਬੀਰ ਸਿੰਘ ਸਰਪੰਚ ਪਹੁਵਿੰਡ, ਗੁਰਮੁੱਖ ਸਿੰਘ ਸਰਪੰਚ, ਨਰਿੰਦਰ ਕੁਮਾਰ ਬਿੱਲਾ, ਸਰਪੰਚ ਸਿਮਰਜੀਤ ਸਿੰਘ ਭੈਣੀ, ਸਰਵਨ ਸਿੰਘ ਮੱਦਰ, ਵਰਿੰਦਰਬੀਰ ਸਿੰਘ ਕਾਜੀ ਚੱਕ, ਸਤਨਾਮ ਸਿੰਘ ਸਰਪੰਚ  ਭਿੱਖੀਵਿੰਡ, ਸੁਖਬੀਰ ਸਿੰਘ ਪ੍ਰਧਾਨ ਉਧੋਕੇ, ਗੋਰਾ ਸਰਪੰਚ ਆਦਿ ਹਾਜ਼ਰ ਸਨ।


Aarti dhillon

Content Editor

Related News