ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ

Friday, Feb 10, 2017 - 10:08 AM (IST)

 ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ

ਝਬਾਲ, (ਨਰਿੰਦਰ) - ਕਸਬਾ ਝਬਾਲ ਦੇ ਬਾਹਰਵਾਰ ਗੰਦੇ ਪਾਣੀ ਦੇ ਨਿਕਾਸੀ ਨਾਲੇ ਦੇ ਨੇੜਿਓਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਜੋਗਾ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਕਿਸੇ ਵਿਅਕਤੀ ਨੇ ਇਤਲਾਹ ਦਿੱਤੀ ਕਿ ਝਬਾਲ ਨੇੜਿਓਂ ਲੰਘਦੀ ਪਾਣੀ ਵਾਲੀ ਡਰੇਨ ਦੇ ਕਿਨਾਰੇ ''ਤੇ ਝਬਾਲ ਦੇ ਬਾਹਰਵਾਰ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਪਈ ਹੈ, ਜਿਸ ਦੀ ਉਮਰ (60) ਦੇ ਕਰੀਬ ਹੋਵੇਗੀ, ਜਿਸ ਨੇ ਕੁੜਤਾ-ਪਜਾਮਾ ਪਾਇਆ ਅਤੇ ਉੱਪਰ ਲੋਈ ਲਈ ਹੈ । ਝਬਾਲ ਪੁਲਸ ਨੇ ਮੌਕੇ ''ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ''ਚ ਲੈ ਕੇ 174 ਦੀ ਕਾਰਵਾਈ ਕਰ ਕੇ ਲਾਸ਼ ਨੂੰ ਸ਼ਨਾਖਤ ਲਈ ਰੱਖਿਆ ਹੈ ।
ਸਮਾਗਮ ''ਚ ਗਿਆ ਨੌਜਵਾਨ ਹੋਇਆ ਲਾਪਤਾ 
ਵਲਟੋਹਾ/ਖੇਮਕਰਨ, 9 ਫਰਵਰੀ (ਗੁਰਮੀਤ, ਸੋਨੀਆ)-ਪਿੰਡ ਪੂਨੀਆ ਵਾਸੀ ਜਸਬੀਰ ਸਿੰਘ ਉਰਫ ਮਾੜੂ ਪੁੱਤਰ ਮਹਿੰਦਰ ਸਿੰਘ ਦੇ ਲਾਪਤਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਉਸ ਦੇ ਚਾਚਾ ਅਮਰੀਕ ਸਿੰਘ ਤੇ ਵੱਡੇ ਭਰਾ ਸੁਖਚੈਨ ਸਿੰਘ ਨੇ ਦੱਸਿਆ ਕਿ ਬੀਤੀ 19 ਜਨਵਰੀ ਨੂੰ ਪਿੰਡ ਸੁਰਸਿੰਘ ਵਿਖੇ ਬਾਬਾ ਦਯਾ ਸਿੰਘ ਜੀ ਦੀ ਬਰਸੀ ਮਨਾਈ ਗਈ ਸੀ, ਜਿਸ ''ਚ ਸ਼ਾਮਲ ਹੋਣ ਲਈ ਜਸਬੀਰ ਸਿੰਘ ਉਰਫ ਮਾੜੂ ਗਿਆ ਪਰ ਅੱਜ ਤੱਕ ਘਰ ਨਹੀਂ ਪਰਤਿਆ। ਉਨ੍ਹਾਂ ਦੱਸਿਆ ਕਿ ਸਾਕ ਸੰਬੰਧੀਆਂ ਕੋਲ ਉਸ ਦੀ ਬਹੁਤ ਭਾਲ ਕੀਤੀ ਗਈ ਪਰ ਕੁਝ ਵੀ ਪਤਾ ਨਹੀਂ ਲੱਗਾ। ਇਸ ਸਬੰਧੀ ਥਾਣਾ ਵਲਟੋਹਾ ਵਿਖੇ ਲਿਖਤੀ ਦਰਖਾਸਤ ਦੇ ਦਿੱਤੀ ਗਈ ਹੈ।


Related News