ਲਾਪਤਾ ਹੋਏ ਵਿਅਕਤੀ ਦੀ ਛੱਪੜ ''ਚੋਂ ਲਾਸ਼ ਮਿਲੀ ਲਾਸ਼, ਪਰਿਵਾਰ ਨੇ ਕਤਲ ਦਾ ਜਤਾਇਆ ਸ਼ੱਕ

Thursday, Dec 28, 2023 - 04:24 PM (IST)

ਲਾਪਤਾ ਹੋਏ ਵਿਅਕਤੀ ਦੀ ਛੱਪੜ ''ਚੋਂ ਲਾਸ਼ ਮਿਲੀ ਲਾਸ਼, ਪਰਿਵਾਰ ਨੇ ਕਤਲ ਦਾ ਜਤਾਇਆ ਸ਼ੱਕ

ਗੁਰੂ ਕਾ ਬਾਗ (ਰਾਕੇਸ਼ ਭੱਟੀ)- ਪੁਲਸ ਥਾਣਾ ਮਜੀਠਾ ਦੇ ਅਧੀਨ ਆਉਂਦੇ ਪਿੰਡ ਮਹੱਦੀਪੁਰਾ ਤੋਂ ਬੀਤੀ 11 ਦਸੰਬਰ ਨੂੰ ਗੁੰਮ ਹੋਏ ਇੱਕ ਵਿਅਕਤੀ ਦੀ ਬੀਤੀ ਸ਼ਾਮ ਪਿੰਡ ਦੇ ਹੀ ਬਾਹਰਵਾਰ ਇੱਕ ਛੱਪੜ ਵਿੱਚੋਂ ਲਾਸ਼ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਮੁਖਤਾਰ ਮਸੀਹ ਪੁੱਤਰ ਖੁਰਸ਼ੀਦ ਮਸੀਹ ਵਾਸੀ ਪਿੰਡ ਮਹੱਦੀਪੁਰਾ ਨੇ ਦੱਸਿਆ ਕਿ ਉਸ ਦਾ ਭਰਾ ਜਗਤਾਰ ਮਸੀਹ ਉਮਰ ਤਕਰੀਬਨ (50 ਸਾਲ) ਬੀਤੀ 11 ਦਸੰਬਰ ਨੂੰ ਘਰੋਂ ਗਿਆ ਸੀ ਪਰ ਉਹ ਵਾਪਸ ਨਹੀਂ ਆਇਆ, ਜਿਸ 'ਤੇ ਸਾਡੇ ਵੱਲੋਂ ਕਾਫੀ ਭਾਲ ਕੀਤੀ ਗਈ ਪਰ ਉਸ ਦਾ ਕੋਈ ਪਤਾ ਨਹੀਂ ਲੱਗਾ।

ਇਹ ਵੀ ਪੜ੍ਹੋ : ਇਨਸਾਨੀਅਤ ਸ਼ਰਮਸਾਰ: ਮਾਲਕਣ ਕੁੜੀ ਨਾਲ 2 ਸਾਲਾਂ ਤੋਂ ਢਾਉਂਦੀ ਰਹੀ ਤਸ਼ੱਦਦ, ਹੈਰਾਨ ਕਰੇਗਾ ਪੂਰਾ ਮਾਮਲਾ

ਜਦ ਕਿ ਇਸ ਬਾਬਤ ਸਾਡੇ ਵੱਲੋਂ ਪੁਲਸ ਥਾਣਾ ਮਜੀਠਾ ਅੰਦਰ ਬੀਤੀ 24 ਦਸੰਬਰ ਨੂੰ ਉਸ ਦੇ ਗੁੰਮ ਹੋਣ ਦੀ ਰਿਪੋਰਟ ਵੀ ਲਿਖਵਾਈ ਗਈ ਸੀ ਪਰ ਬੀਤੀ ਸ਼ਾਮ ਜਦੋਂ ਪਿੰਡ ਦੇ ਬਾਹਰਵਾਰ ਇੱਕ ਛੱਪੜ ਵਿੱਚ ਉਸਦੀ ਲਾਸ਼ ਨੂੰ ਤੈਰਦੇ ਹੋਏ ਵੇਖਿਆ ਤਾਂ ਇਸ ਬਾਬਤ ਮਜੀਠਾ ਦੀ ਪੁਲਸ ਨੂੰ ਸੂਚਿਤ ਕੀਤਾ ਗਿਆ। ਜਿਸ 'ਤੇ ਅੱਜ ਸਵੇਰੇ ਡੀ. ਐੱਸ. ਪੀ. ਕੰਵਲਪ੍ਰੀਤ ਸਿੰਘ ਤੇ ਐੱਸ. ਐੱਚ. ਓ. ਅਮੋਲਕ ਸਿੰਘ ਦੀ ਹਾਜ਼ਰੀ 'ਚ ਲਾਸ਼ ਨੂੰ ਬਾਹਰ ਕੱਢ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਓਧਰ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਪਿੰਡ ਦੇ ਕੁਝ ਲੋਕਾਂ 'ਤੇ ਕਤਲ ਕਰਨ ਦਾ ਸ਼ੱਕ ਜਤਾਇਆ ਹੈ, ਜਦ ਕਿ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਫਿਲਹਾਲ ਧਾਰਾ 174 ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ ਤੇ ਜੋ ਵੀ ਤੱਥ ਸਾਹਮਣੇ ਆਉਣਗੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

 ਇਹ ਵੀ ਪੜ੍ਹੋ- ਤਰਨਤਾਰਨ ਵਿਖੇ ਸੰਘਣੀ ਧੁੰਦ ਦੀ ਲਪੇਟ 'ਚ ਆਈ ਸਵਾਰੀਆਂ ਨਾਲ ਭਰੀ ਬੱਸ, ਪਿਆ ਚੀਕ-ਚਿਹਾੜਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News