ਸਰਹੱਦੀ  ਖੇਤਰ ਅੰਦਰ ਧੜੱਲੇ ਨਾ ਚੱਲ ਰਿਹੈ ਜੂਏ ਦਾ ਕਾਲਾ ਧੰਦਾ, ਪੁਲਸ ਪ੍ਰਸ਼ਾਸਨ ਬੇਖ਼ਬਰ

Tuesday, Jul 16, 2024 - 04:03 PM (IST)

ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ)-ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਸਰਹੱਦੀ ਇਲਾਕੇ ਅੰਦਰ ਸਮੇਤ ਦੀਨਾਨਗਰ ਵਿੱਚ ਜੂਏ ਦਾ ਕਾਰੋਬਾਰ ਪੂਰੇ ਧੜੱਲੇ ਨਾਲ ਚੱਲ ਰਿਹਾ ਹੈ ਪਰ ਪੁਲਸ ਪ੍ਰਸ਼ਾਸਨ ਇਸ ਵਿਰੁੱਧ ਸਿਕੰਜਾ ਕੱਸਣ ਵਿੱਚ ਨਾਕਾਮ ਸਾਬਤ ਹੁੰਦਾ ਨਜ਼ਰ ਆ ਰਿਹਾ ਹੈ। ਜਾਣਕਾਰੀ ਅਨੁਸਾਰ ਸਰਹੱਦੀ ਖੇਤਰ ਦੇ ਪੁਲਸ ਸਟੇਸ਼ਨ ਬਹਿਰਾਮਪੁਰ ਸਮੇਤ ਦੀਨਾਨਗਰ ਵਿਖੇ ਇਹ ਧੰਦਾ ਪੂਰੇ ਜ਼ੋਰਾ ਸ਼ੋਰਾਂ ਨਾਲ ਚੱਲ ਰਿਹਾ ਹੈ ।

ਇਹ ਵੀ ਪੜ੍ਹੋ- ਗੁਆਂਢੀਆਂ ਦੇ ਘਰ ਖੇਡਣ ਗਈ 8 ਸਾਲਾ ਬੱਚੀ ਨਾਲ ਵਾਪਰਿਆ ਭਾਣਾ, ਮਿਲੀ ਦਰਦਨਾਕ ਮੌਤ

ਗੱਲ ਕੀਤੀ ਜਾਵੇ ਤਾਂ ਇਸ ਧੰਦੇ ਨਾਲ ਜੁੜੇ ਕਈ ਲੋਕਾਂ ਵੱਲੋਂ ਆਪਣੇ ਘਰਾਂ ਅੰਦਰ ਹੀ ਇਸ ਧੰਦੇ ਨੂੰ ਸਵੇਰ ਤੋਂ ਸ਼ੁਰੂ ਕਰ ਦਿੱਤਾ ਜਾਂਦਾ ਹੈ ਅਤੇ ਕਈ ਲੋਕਾਂ ਵੱਲੋਂ ਛੋਟੇ ਮੋਟੇ ਅੱਡੇ ਬਣਾ ਕੇ ਉਥੇ ਇਹ ਧੰਦਾ ਪੂਰੇ ਧੜੱਲੇ ਨਾਲ ਕੀਤਾ ਜਾ ਰਿਹਾ ਹੈ ਪਰ ਜੇਕਰ ਗੱਲ ਕੀਤੀ ਜਾਵੇ ਤਾਂ ਦੂਜੇ ਪਾਸੇ ਪੁਲਸ ਪ੍ਰਸ਼ਾਸਨ ਇਸ ਨੂੰ ਨੱਥ ਪਾਉਣ ਵਿੱਚ ਨਕਾਮ ਸਾਬਤ ਹੋ ਰਿਹਾ ਹੈ ।

ਇਹ ਵੀ ਪੜ੍ਹੋ- ਪੰਜਾਬ ਲਈ ਖ਼ਤਰੇ ਦੀ ਘੰਟੀ, ਹੈਰਾਨ ਕਰੇਗੀ ਇਹ ਰਿਪੋਰਟ

ਇਸ ਸਬੰਧੀ  ਇਲਾਕਾ ਵਾਸੀਆਂ ਨੇ ਆਪਣਾ ਨਾਮ ਗੁਪਤ ਰੱਖ ਕੇ ਦੱਸਿਆ ਕਿ ਜਦ ਵੀ ਪੁਲਸ ਦੀਆਂ ਬਾਹਰੀ ਟੀਮਾਂ ਵੱਲੋਂ ਇਸ ਇਲਾਕੇ ਅੰਦਰ ਇਸ ਧੰਦੇ ਨੂੰ ਨੱਥ ਪਾਉਣ ਲਈ ਰੇਡ ਕੀਤੀ ਜਾਂਦੀ ਹੈ ਤਾਂ ਕੁਝ ਲੋਕਲ ਪੁਲਸ ਮੁਲਾਜ਼ਮ ਹੀ ਇਸ ਧੰਦੇ ਨਾਲ ਜੁੜੇ ਲੋਕਾਂ ਨੂੰ ਪਹਿਲਾਂ ਹੀ ਸੂਚਨਾ ਦੇ ਦਿੰਦੇ ਹਨ। ਜਿਸ ਕਾਰਨ ਰੇਡ ਕਰਨ ਉਪਰੰਤ ਪੁਲਸ ਨੂੰ ਖਾਲੀ ਹੱਥ ਮੁੜਨ ਲਈ ਮਜ਼ਬੂਰ ਹੋਣਾ ਪੈਂਦਾ ਹੈ।  ਉਹਨਾਂ ਕਿਹਾ ਕਿ ਜੋ ਲੋਕ ਇਹ ਧੰਦਾ ਕਰਦੇ ਹਨ ਉਹ ਲੋਕ ਕਾਫੀ ਲੰਮੇ ਸਮੇਂ ਤੋਂ ਇਸ ਧੰਦੇ ਦੇ ਨਾਲ ਜੁੜੇ ਹੋਏ ਹਨ ਜਿਸ ਕਾਰਨ ਦਿਨ ਪ੍ਰਤੀ ਦਿਨ ਇਹ ਧੰਦਾ ਇਲਾਕੇ ਅੰਦਰ ਪੂਰੇ ਧੜੱਲੇ ਨਾਲ ਚੱਲ ਰਿਹਾ ਹੈ ਪਰ ਪੁਲਸ ਪ੍ਰਸ਼ਾਸਨ ਸਿਰਫ਼ ਇਸ ਨੂੰ ਨੱਥ ਪਾਉਣ ਦੇ ਵਾਅਦੇ ਕਰਦਾ ਹੀ ਨਜ਼ਰ ਆ ਰਿਹਾ ਹੈ ।

ਇਹ ਵੀ ਪੜ੍ਹੋ-  ਸਕੂਲ ਤੋਂ ਘਰ ਪਰਤਦਿਆਂ ਵਾਪਰਿਆ ਭਿਆਨਕ ਹਾਦਸਾ, 10ਵੀਂ ਜਮਾਤ ਦੇ ਵਿਦਿਆਰਥੀ ਦੀ ਦਰਦਨਾਕ ਮੌਤ

ਇਲਾਕਾ ਵਾਸੀਆਂ ਨੇ ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਇਸ ਧੰਦੇ ਨਾਲ ਜੁੜੇ ਲੋਕਾਂ ਵਿਰੁੱਧ ਪੂਰੀ ਸਖ਼ਤੀ ਨਾਲ ਸ਼ਿਕੰਜਾ ਕੱਸਿਆ ਜਾਵੇ ਅਤੇ ਜੋ ਲੋਕ ਇਸ ਧੰਦੇ ਦੇ ਵਿੱਚ ਵੱਡੇ ਪੱਧਰ 'ਤੇ ਕਾਰੋਬਾਰ ਕਰਦੇ ਹਨ। ਉਹਨਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਕਿ ਇਲਾਕੇ ਅੰਦਰ ਇਸ ਧੰਦੇ ਨੂੰ ਨੱਥ ਪੈ ਸਕੇ ਅਤੇ ਲੋਕਾਂ ਨੂੰ ਜੋ ਮੁਸ਼ਕਲਾਂ ਆ ਰਹੀਆਂ ਹਨ ਉਹਨਾਂ ਤੋਂ ਰਹਿਤ ਮਿਲ ਸਕੇ ।

ਇਹ ਵੀ ਪੜ੍ਹੋ-ਪੰਜਾਬ ਪੁਲਸ ਵੱਲੋਂ ਅੰਤਰਰਾਜੀ ਹਥਿਆਰ ਤਸਕਰੀ ਦੇ ਮਾਡਿਊਲ ਦਾ ਪਰਦਾਫਾਸ਼, ਲਖਬੀਰ ਲੰਡਾ ਦੇ ਦੋ ਕਾਰਕੁੰਨ ਗ੍ਰਿਫ਼ਤਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News