ਬਿਜਲੀ ਘਰ ਦੇ ਟਰਾਂਸਫਾਰਮਰ ਗੋਦਾਮ ’ਚ ਭਿਆਨਕ ਅੱਗ, ਲੱਖਾਂ ਦਾ ਨੁਕਸਾਨ
Thursday, Apr 10, 2025 - 12:00 PM (IST)

ਅੰਮ੍ਰਿਤਸਰ(ਰਮਨ)-ਬਟਾਲਾ ਰੋਡ ਸਥਿਤ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਟਰਾਂਸਫਾਰਮਰ ਗੋਦਾਮ ਵਿਚ ਬੀਤੀ ਰਾਤ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਅੱਗ ਲੱਗਣ ਦੀ ਸੂਚਨਾ ਜਦੋਂ ਫਾਇਰ ਬਿਗ੍ਰੇਡ ਨੂੰ ਦਿੱਤੀ ਤਾਂ ਮੌਕੇ ’ਤੇ ਪੁੱਜ ਨਗਰ ਨਿਗਮ ਅਤੇ ਢਾਬ ਬਸਤੀ ਰਾਮ ਸੇਵਾ ਸੋਸਾਇਟੀ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਪੁੱਜੀਆਂ ਅਤੇ ਉਨ੍ਹਾਂ ਸਖ਼ਤ ਮੁਸ਼ਕੱਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਅੱਗ ਨੇ ਇੰਨ੍ਹਾਂ ਭਿਆਨਕ ਰੂਪ ਧਾਰਨ ਕਰ ਲਿਆ ਸੀ ਕਿ ਫਾਇਰ ਵਲੰਟੀਅਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਸਿੱਖਿਆ ਨੂੰ ਲੈ ਕੇ ਵਚਨਬੱਧ, ਸੂਬੇ ਦੇ 12000 ਸਰਕਾਰੀ ਸਕੂਲਾਂ ਲਈ ਚੁੱਕਿਆ ਵੱਡਾ ਕਦਮ
ਗੋਦਾਮ ਵਿਚ ਗਰਮੀਆਂ ਦੇ ਸੀਜ਼ਨ ਦੌਰਾਨ ਹਮੇਸ਼ਾ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਪਰ ਪਾਵਰਕਾਮ ਦੇ ਅਧਿਕਾਰੀ ਪਿਛਲੀਆਂ ਘਟਨਾਵਾਂ ਤੋਂ ਸਬਕ ਨਹੀਂ ਲੈਂਦੇ ਹਨ। ਜੇਕਰ ਇੱਥੇ ਹੀ ਫਾਇਰ ਯੰਤਰ ਸਹੀ ਢੰਗ ਨਾਲ ਰੱਖੇ ਜਾਣ ਤਾਂ ਇੰਨਾ ਨੁਕਸਾਨ ਨਾ ਹੋਵੇ।
ਇਹ ਵੀ ਪੜ੍ਹੋ- ਪੰਜਾਬ 'ਚ ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤੱਕ ਲੱਗ ਗਈ ਵੱਡੀ ਪਾਬੰਦੀ, 3 ਮਹੀਨੇ ਲਾਗੂ ਰਹਿਣਗੇ ਹੁਕਮ
ਮੁਸਤਾਫਾਬਾਦ ਕੋਟਲਾ ਬਸਤੀ ਦੇ ਖੇਤਰ ਵਾਸੀ ਲਲਿਤਾ ਨੇ ਦੱਸਿਆ ਕਿ ਜਦੋਂ ਟਰਾਂਸਫਾਰਮਰ ਦੇ ਗੋਦਾਮ ਵਿਚ ਅੱਗ ਲੱਗੀ ਤਾਂ ਉਨ੍ਹਾਂ ਦੇ ਘਰ ਅੰਦਰ ਦਾ ਸਾਮਾਨ ਕਾਫੀ ਖ਼ਰਾਬ ਹੋ ਗਿਆ। ਉੱਥੇ ਗਮਲਿਆਂ ਵਿਚ ਲੱਗੇ ਪੌਦੇ ਵੀ ਖਰਾਬ ਹੋ ਗਏ। ਸਵਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਤਿੰਨ-ਚਾਰ ਵਾਰ ਪਹਿਲਾਂ ਵੀ ਅੱਗ ਲੱਗ ਚੁੱਕੀ ਹੈ ਪਰ ਇਸ ਵੱਲ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਟੋਰ ਕੀਤੀ ਜਿਹੜੀ ਦੀਵਾਰ ਹੈ। ਉਸ ਦੇ ਨਾਲ 20 ਘਰ ਲੱਗਦੇ ਹਨ ਅਤੇ ਜਦੋਂ ਅੱਗ ਲੱਗਦੀ ਹੈ ਤਾਂ ਉਨ੍ਹਾਂ ਦਾ ਨੁਕਸਾਨ ਜ਼ਰੂਰੀ ਹੁੰਦਾ ਹੈ। ਦੇਰ ਰਾਤ 1 ਵਜੇ ਅੱਗ ਲੱਗੀ ਹੈ ਅਤੇ ਫਾਇਰ ਬਿਗ੍ਰੇਡ ਨੇ ਵੀ ਕਾਫੀ ਮਿਹਨਤ ਕੀਤੀ ਪਰ ਦੁਪਹਿਰ ਤੱਕ ਅੱਗ ਸੁਲਗਦੀ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਪੁਲਸ ਥਾਣੇ ਨੇੜੇ ਲਗਾਤਾਰ ਤਿੰਨ Blast
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8