ਸੀ. ਆਈ. ਡੀ ਮਹਿਕਮੇ ’ਚ ਤਾਇਨਾਤ ਏ.ਐੱਸ.ਆਈ ਦੀ ਹੋਈ ਮੌਤ

06/15/2021 4:04:38 PM

ਤਰਨਤਾਰਨ (ਰਮਨ) - ਤਰਨਤਾਰਨ ਜ਼ਿਲ੍ਹੇ ਦੇ ਸੀ.ਆਈ.ਡੀ ਵਿਭਾਗ ’ਚ ਬਤੌਰ ਏ.ਐੱਸ.ਆਈ ਤਾਇਨਾਤ ਬਿਕਰਮਜੀਤ ਸਿੰਘ ਦਾ ਗੰਭੀਰ ਬੀਮਾਰੀ ਦੇ ਚੱਲਦਿਆਂ ਦਿਹਾਂਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ ਰੁਪਿੰਦਰਜੀਤ ਕੌਰ ਅਤੇ ਪੁੱਤਰ ਗੁਰਬੀਰ ਸਿੰਘ ਨੂੰ ਛੱਡ ਗਏ ਹਨ।

ਪੜ੍ਹੋ ਇਹ ਵੀ ਖ਼ਬਰ - ਦਿਲ ਨੂੰ ਝਝੋੜ ਦੇਣਗੀਆਂ 14 ਸਾਲਾ ਲਵਪ੍ਰੀਤ ਦੀਆਂ ਇਹ ਗੱਲਾਂ, ਪਿਤਾ ਦੀ ਮੌਤ ਪਿੱਛੋਂ ਲੱਗਾ ਰਿਹੈ ਸਬਜ਼ੀ ਦੀ ਰੇਹੜੀ (ਵੀਡੀਓ)

ਇਸ ਦੌਰਾਨ ਮ੍ਰਿਤਕ ਦੇ ਪਰਿਵਾਰ ਨਾਲ ਡੀ.ਐੱਸ.ਪੀ (ਸੀ.ਆਈ.ਡੀ) ਬਲਦੇਵ ਸਿੰਘ, ਇੰਸਪੈਕਟਰ ਜਸਬੀਰ ਸਿੰਘ, ਸਬ ਇੰਸਪੈਕਟਰ ਸੱਤਪਾਲ ਸਿੰਘ, ਏ.ਐੱਸ.ਆਈ ਮਨਿੰਦਰਪਾਲ ਸਿੰਘ ਗਿੱਲ, ਏ.ਐੱਸ.ਆਈ ਸਾਹਿਲ ਸ਼ਰਮਾ ਆਦਿ ਸਟਾਫ ਦੁੱਖ ਸਾਂਝਾ ਕੀਤਾ। ਮ੍ਰਿਤਕ ਥਾਣੇਦਾਰ ਦਾ ਅੰਤਿਮ ਸੰਸਕਾਰ ਅੱਜ ਯਾਨੀ ਮੰਗਲਵਾਰ ਨੂੰ ਪਿੰਡ ਕੰਗ ਵਿਖੇ ਕੀਤਾ ਜਾਵੇਗਾ।

ਪੜ੍ਹੋ ਇਹ ਵੀ ਖ਼ਬਰ - ਮਾਂ ਨੇ ਫੋਨ ਚਲਾਉਣ ਤੋਂ ਕੀਤਾ ਮਨ੍ਹਾ ਤਾਂ ਦੋ ਭੈਣਾਂ ਦੇ ਇਕਲੌਤੇ ਭਰਾ ਨੇ ਛੱਡਿਆ ਘਰ, 13 ਦਿਨਾਂ ਬਾਅਦ ਮਿਲੀ ਲਾਸ਼


rajwinder kaur

Content Editor

Related News