ਜਾਅਲੀ ਅਸਲਾ ਲਾਇਸੈਂਸ ਬਣਾਉਣ ਦੇ ਦੋਸ਼ ''ਚ ਬ੍ਰਾਂਚ ਦੇ ਇੰਚਾਰਜ ਸਮੇਤ 2 ਨਾਮਜ਼ਦ
Wednesday, Nov 25, 2020 - 12:57 PM (IST)

ਤਰਨਤਾਰਨ (ਰਾਜੂ, ਬਲਵਿੰਦਰ ਕੌਰ): ਥਾਣਾ ਸਿਟੀ ਤਰਨਤਾਰਨ ਪੁਲਸ ਨੇ ਜਾਅਲੀ ਅਸਲਾ ਲਾਇਸੈਂਸ ਬਣਾਉਣ ਦੇ ਦੋਸ਼ ਹੇਠ 2 ਲੋਕਾਂ ਵਿਰੁੱਧ ਕੇਸ ਦਰਜ ਕੀਤਾ ਹੈ। ਇਸ ਸਬੰਧੀ ਪੀ. ਓ. ਸਟਾਫ਼ ਤਰਨਤਾਰਨ ਦੇ ਇੰਚਾਰਜ ਏ. ਐੱਸ. ਆਈ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਡਿਪਟੀ ਕਮਿਸ਼ਨਰ ਤਰਨਤਾਰਨ ਦੇ ਦਫ਼ਤਰ 'ਚ ਸਥਿਤ ਅਸਲਾ ਬ੍ਰਾਂਚ ਦਾ ਇੰਚਾਰਜ ਕਰਵਿੰਦਰ ਸਿੰਘ ਚੀਮਾ ਅਤੇ ਫੋਟੋ ਸਟੇਟ ਦੀ ਦੁਕਾਨ ਚਲਾਉਣ ਵਾਲਾ ਮਨਜਿੰਦਰ ਸਿੰਘ ਉਰਫ਼ ਮਨੀ ਦੋਵੇਂ ਮਿਲ ਕੇ ਜਾਅਲੀ ਪਛਾਣ ਪੱਤਰ ਬਣਾ ਕੇ ਅਤੇ ਗਲਤ ਦਸਤਾਵੇਜ਼ ਤਿਆਰ ਕਰਕੇ ਜਾਅਲੀ ਅਸਲਾ ਲਾਇਸੈਂਸ ਜਾਰੀ ਕਰ ਰਹੇ ਹਨ। ਇਨ੍ਹਾਂ ਵਲੋਂ ਹੁਣ ਤੱਕ 200 ਤੋਂ ਵੱਧ ਜਾਅਲੀ ਅਸਲਾ ਲਾਇਸੈਂਸ ਬਣਾਏ ਜਾ ਚੁੱਕੇ ਹਨ, ਜਿਸ ਦੀ ਜਾਂਚ ਕਰਨ ਤੋਂ ਬਾਅਦ ਉੱਚ ਅਧਿਕਾਰੀਆਂ ਦੇ ਆਦੇਸ਼ਾਂ 'ਤੇ ਕਰਵਿੰਦਰ ਸਿੰਘ ਚੀਮਾ ਵਾਸੀ ਚੀਮਾ ਕਲਾਂ ਅਤੇ ਮਨਜਿੰਦਰ ਸਿੰਘ ਉਰਫ਼ ਮਨੀ ਵਾਸੀ ਪੰਡੋਰੀ ਗੋਲਾ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਪੁਲਸ ਵਾਲੇ ਵਲੋਂ ਪ੍ਰੇਮੀ ਜੋੜੇ ਦੀ ਇਤਰਾਜ਼ਯੋਗ ਵੀਡੀਓ ਬਣਾ ਵਾਇਰਲ ਕਰਨ 'ਤੇ ਮਚਿਆ ਬਖੇੜਾ