5 ਪੰਛੀਆਂ ਨੂੰ ਜ਼ਹਿਰ ਦੇ ਕੇ ਮਾਰਨ ਵਾਲੇ ਵਿਅਕਤੀ ਨੂੰ ਭੇਜਿਆ ਜੇਲ
Saturday, Jan 09, 2021 - 10:34 AM (IST)
ਤਰਨਤਾਰਨ(ਰਮਨ): ਇਕ ਪਾਸੇ ਜਿੱਥੇ ਬਰਡ ਫਲੂ ਦੇ ਫੈਲਣ ਨਾਲ ਜੰਗਲਾਤ ਵਿਭਾਗ ਵਲੋਂ ਪੰਛੀਆਂ ਉੱਪਰ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਉੱਥੇ ਕੁਝ ਸ਼ਰਾਰਤੀ ਅਨਸਰ ਪੰਛੀਆਂ ਨੂੰ ਜ਼ਹਿਰੀਲੀ ਦਵਾਈ ਦੇ ਮਾਰਨ ਨੂੰ ਬਹਾਦਰੀ ਦੱਸ ਰਹੇ ਹਨ। ਅਜਿਹਾ ਇਕ ਮਾਮਲਾ ਹਰੀਕੇ ਪੱਤਣ ਬਰਡ ਸੈਂਚਰੀ ’ਚ ਸਾਹਮਣੇ ਆਇਆ ਹੈ, ਜਿੱੱਥੇ ਵਿਭਾਗ ਦੇ ਕਰਮਚਾਰੀਆਂ ਨੇ ਇਕ ਵਿਅਕਤੀ ਨੂੰ ਗਿ੍ਰਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ, ਜਿਸ ਵਲੋਂ 5 ਮੁਰਗਾਬੀਆਂ ਨੂੰ ਜ਼ਹਿਰ ਦੇ ਮਾਰਿਆ ਗਿਆ। ਫ਼ਿਲਹਾਲ ਮੁਲਜ਼ਮ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਦੇ ਹੋਏ ਜੁਡੀਸ਼ੀਅਲ ਲਈ ਜੇਲ ਭੇਜ ਦਿੱਤਾ ਗਿਆ ਹੈ ਤੇ ਮਿ੍ਰਤਕ ਪੰਛੀਆਂ ਦੀ ਲੈਬਾਰੇਟਰੀ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਦਾ ਵੱਡਾ ਐਲਾਨ: ਇਸ ਸਾਲ ਪੰਜਾਬ ਨੂੰ ਮਿਲਣਗੀਆਂ ਨਵੀਆਂ ਬੱਸਾ, ਮਿਨੀ ਬੱਸਾਂ ਨੂੰ ਜਾਰੀ ਹੋਣਗੇ ਪਰਮਿਟ
ਜਾਣਕਾਰੀ ਦਿੰਦਿਆਂ ਜੰਗਲਾਤ ਵਿਭਾਗ ਦੇ ਜ਼ਿਲ੍ਹਾ ਅਧਿਕਾਰੀ ਨਲਿਨ ਯਾਦਵ ਤੇ ਰੇਂਜ ਅਫਸਰ ਕਮਲਜੀਤ ਸਿੰਘ ਨੇ ਦੱਸਿਆ ਕਿ ਬਰਡ ਫ਼ਲੂ ਦੇ ਫ਼ੈਲਣ ਨਾਲ ਉਨ੍ਹਾਂ ਦੀਆਂ ਸਾਰੀਆਂ ਟੀਮਾਂ ਵਲੋਂ ਦਿਨ-ਰਾਤ ਪੈਟਰੋਲਿੰਗ ਜਾਰੀ ਹੈ। ਉਨ੍ਹਾਂ ਦੱਸਿਆ ਕਿ ਪੰਛੀਆਂ ਉੱਪਰ ਤਿੱੱਖੀ ਨਜ਼ਰ ਰੱਖੀ ਜਾ ਰਹੀ ਹੈ। ਬੀਤੇ ਦਿਨ ਜਦੋਂ ਉਨ੍ਹਾਂ ਦੀ ਟੀਮ ਦਰਿਆ ਦੇ ਦੂਸਰੇ ਪਾਸੇ ਪੈਟਰੋਲਿੰਗ ਕਰ ਰਹੀ ਸੀ ਤਾਂ ਇਕ ਵਿਅਕਤੀ ਵਲੋਂ ਮੁਰਗਾਬੀਆਂ ਨੂੰ ਜ਼ਹਿਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਦਿੱਤੇ ਗਏ ਜ਼ਹਿਰ ਨਾਲ 5 ਮੁਰਗਾਬੀਆਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਮਾਰੇ ਗਏ ਪੰਛੀਆਂ ਸਬੰਧੀ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਹੈ, ਜਿਸ ਦੀ ਪਛਾਣ ਕਾਹਨ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਹਰੀਕੇ ਵਜੋਂ ਹੋਈ ਹੈ।
ਇਹ ਵੀ ਪੜ੍ਹੋ: ਖੇਤੀ ਕਾਨੂੰਨਾਂ ਨੂੰ ਲੈ ਕੇ ਹਰਸਿਮਰਤ ਨੇ ਕੈਪਟਨ ਨੂੰ ਲਿਆ ਨਿਸ਼ਾਨੇ ’ਤੇ, ਦੋਹਰੀ ਚਾਲ ਨਾ ਚੱਲਣ ਦੀ ਕਹੀ ਗੱਲ