ਪੁੱਤਰ ਨੂੰ ਗੁਆਉਣ ਤੋਂ ਬਾਅਦ 31 ਸਾਲ ਤੱਕ ਇਨਸਾਫ਼ ਲਈ ਲੜਦੀ ਰਹੀ ਸਵਰਨ ਕੌਰ
Sunday, May 14, 2023 - 04:41 PM (IST)

ਅੰਮ੍ਰਿਤਸਰ- ਬਾਬਾ ਬਕਾਲਾ ਦੇ ਪਿੰਡ ਜਸਪਾਲ ਦੀ ਰਹਿਣ ਵਾਲੀ 85 ਸਾਲਾ ਔਰਤ ਸਵਰਨ ਕੌਰ ਦੇ ਪੁੱਤਰ ਨੂੰ 31 ਜੁਲਾਈ 1991 ਨੂੰ ਤਰਨਤਾਰਨ ਥਾਣੇ ਦੇ ਐੱਸ.ਐੱਚ.ਓ ਸਮੇਤ 6 ਪੁਲਸ ਵਾਲੇ ਨੇ ਉਸ ਦੇ ਪੁੱਤਰ ਸੰਤੋਖ ਸਿੰਘ ਨੂੰ ਰਾਤ 8 ਵਜੇ ਪੁੱਛ-ਗਿੱਛ ਲਈ ਘਰੋਂ ਲੈ ਗਏ ਸਨ। ਸੰਤੋਖ ਸਿੰਘ ਨੂੰ ਘਰੋਂ ਲੈ ਕੇ ਜਾਂਦੇ ਸਮੇਂ ਉਸ ਦੀ ਮਾਤਾ ਸਵਰਨ ਕੌਰ ਅਤੇ ਪਤਨੀ ਘਰ 'ਚ ਮੌਜੂਦ ਸਨ। ਉਸ ਤੋਂ ਬਾਅਦ ਦੋ ਮਹੀਨੇ ਤੱਕ ਸਿੰਘ ਸਵਰਨ ਕੌਰ ਤਰਨਤਾਰਨ ਥਾਣੇ ਦੇ ਚੱਕਰ ਲਗਾਉਂਦੀ ਰਹੀ ਪਰ ਉਸ ਸਮੇਂ ਦੇ ਐੱਸਐੱਚਓ ਰਹੇ ਮੇਜਰ ਸਿੰਘ ਉਨ੍ਹਾਂ ਨੂੰ ਇਹ ਬੋਲਦਾ ਰਿਹਾ ਕਿ ਪੁੱਛ-ਗਿੱਛ ਤੋਂ ਬਾਅਦ ਸੰਤੋਖ ਨੂੰ ਛੱਡ ਦਿੱਤਾ ਜਾਵੇਗਾ। ਜਦੋਂ ਸਵਰਨ ਕੌਰ 5 ਸਤੰਬਰ 1992 ਨੂੰ ਥਾਣੇ ਗਈ ਤਾਂ ਉਸ ਨੂੰ ਦੱਸਿਆ ਗਿਆ ਕਿ ਸੰਤੋਖ ਉਨ੍ਹਾਂ ਕੋਲ ਨਹੀਂ ਸੀ।
ਇਹ ਵੀ ਪੜ੍ਹੋ- ਸਰਕਾਰੀ ਸਕੂਲ ਦੇ ਅਧਿਆਪਕ ਨੇ ਬੱਚੇ ਦੀ ਬੁਰੀ ਤਰ੍ਹਾਂ ਕੀਤੀ ਕੁੱਟਮਾਰ, ਘੱਟ ਗਿਣਤੀ ਕਮਿਸ਼ਨ ਨੇ ਲਿਆ ਸਖ਼ਤ ਐਕਸ਼ਨ
ਇਸ ਤੋਂ ਬਾਅਦ 5 ਸਾਲ ਤੱਕ ਸਵਰਨਾ ਕੌਰ ਉੱਚ ਅਧਿਕਾਰੀਆਂ ਕੋਲ ਜਾਂਦੀ ਰਹੀ। 31 ਸਾਲ ਤੱਕ ਆਪਣੇ ਪੁੱਤਰ ਨੂੰ ਗੁਆਉਣ ਤੋਂ ਬਾਅਦ ਵੀ ਇਨਸਾਫ਼ ਲਈ ਲੜਦੀ ਰਹੀ। 85 ਸਾਲ ਦੀ ਹੋਣ ਤੋਂ ਬਾਅਦ ਉਸ ਦੀਆਂ ਦੀਆਂ ਲੱਤਾਂ ਨੇ ਵੀ ਜਵਾਬ ਦੇ ਦਿੱਤਾ ਅਤੇ ਅੱਖਾਂ ਦੀ ਨਜ਼ਰ ਵੀ ਘੱਟ ਗਈ ਪਰ ਉਸ ਨੇ ਹਿੰਮਤ ਨਾ ਹਾਰਦੇ ਹਏ ਆਪਣੇ ਪੁੱਤਰ ਲਈ ਵਾਕਰ ਦੀ ਮਦਦ ਨਾਲ ਥਾਣੇ ਅਤੇ ਅਦਾਲਤ ਦੇ ਚੱਕਰ ਕੱਢਦੀ ਰਹੀ। ਇੱਥੋਂ ਤੱਕ ਕਿ ਪੁਲਸ ਵਾਲਿਆਂ ਨੇ ਉਸ ਨੂੰ ਕੇਸ ਦੌਰਾਨ ਧਮਕਾਇਆ, ਪਰ ਉਹ ਇਨਸਾਫ਼ ਮਿਲਣ ਦੀ ਆਸ ਤੋਂ ਡਰਦੀ ਨਹੀਂ ਸੀ। ਉਨ੍ਹਾਂ ਕਿਹਾ ਕਿ 31 ਸਾਲਾਂ ਤੋਂ ਉਹ ਇਨਸਾਫ਼ ਦੀ ਉਡੀਕ ਕਰ ਰਹੀ ਹੈ। ਸੰਤੋਖ ਸਿੰਘ ਬਿਆਸ ਨੇੜੇ ਪਿੰਡ ਬਟਾਲੀ 'ਚ ਬਿਜਲੀ ਵਿਭਾਗ 'ਚ ਨੌਕਰੀ ਕਰਦਾ ਸੀ। ਦੂਜਾ ਪੁੱਤਰ ਵਿਦੇਸ਼ ਰਹਿੰਦਾ ਹੈ। ਧੀ ਅਤੇ ਜਵਾਈ ਵੀ ਗਵਾਹ ਦੇ ਤੌਰ 'ਤੇ ਨਾਲ ਖੜ੍ਹੇ ਹਨ।
ਇਹ ਵੀ ਪੜ੍ਹੋ- 40 ਸਾਲਾਂ ਬਾਅਦ ਮਾਝਾ ਤੇ ਦੁਆਬਾ ਖ਼ੇਤਰ ਦੇ ਖੇਤਾਂ ’ਚ ਪਹੁੰਚੇਗਾ ਨਹਿਰੀ ਪਾਣੀ, ਸਿੰਚਾਈ ਵਿਭਾਗ ਨੇ ਸ਼ੁਰੂ ਕੀਤਾ ਕੰਮ
1996 'ਚ ਸਵਰਨ ਕੌਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਕੀਤੀ ਸੀ ਪਹੁੰਚ
ਪੁੱਤਰ ਸੰਤੋਖ ਸਿੰਘ ਦਾ ਪਤਾ ਨਾ ਲੱਗਣ ਕਾਰਨ ਨਿਰਾਸ਼ ਸਵਰਨ ਕੈਰ ਨੇ 1996 'ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਪਹੁੰਚ ਕੀਤੀ। ਤਿੰਨ ਸਾਲਾਂ ਦੀ ਜਾਂਚ ਤੋਂ ਬਾਅਦ ਹਾਈ ਕੋਰਟ ਨੇ ਕੇਸ ਸੀਬੀਆਈ ਨੂੰ ਸੌਂਪਣ ਦੇ ਹੁਕਮ ਦਿੱਤੇ ਹਨ। ਸੀਬੀਆਈ ਨੇ ਜਾਂਚ ਤੋਂ ਬਾਅਦ ਆਈਪੀਸੀ ਦੀ ਧਾਰਾ 364 ਅਤੇ 344 ਦੇ ਤਹਿਤ ਐਫ਼ਆਈਆਰ ਦਰਜ ਕੀਤੀ ਸੀ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।