ਵਾਤਾਵਰਣ ਦਾ ਰਾਖਾ ਸੂਰਤ ਸਿੰਘ ਸਲਾਰੀਆ, ਲਗਾ ਚੁੱਕੈ 1 ਲੱਖ ਤੋਂ ਵੱਧ ਬੂਟੇ

06/08/2023 5:04:07 PM

ਪਠਾਨਕੋਟ- ਜ਼ਿਲ੍ਹਾ ਪਠਾਨਕੋਟ 'ਚ ਇੱਕ ਲੱਖ ਤੋਂ ਵੱਧ ਬੂਟੇ ਲਗਾਉਣ ਵਾਲੇ ਸੂਰਤ ਸਿੰਘ ਸਲਾਰੀਆ ਦਾ 110ਵਾਂ ਜਨਮ ਦਿਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਨਾਇਆ ਗਿਆ। ਪਿੰਡ ਖਿਆਲਾ 'ਚ ਸਲਾਰੀਆ ਦੇ ਘਰ ਪੁੱਜੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕੇਕ ਕੱਟ ਕੇ ਉਨ੍ਹਾਂ ਦਾ ਜਨਮ ਦਿਨ ਮਨਾਇਆ। ਇਸ ਦੌਰਾਨ ਐੱਸਡੀਐੱਮ ਕਾਲਾ ਰਾਮ ਕਾਂਸਲ, ਡੀਆਰਓ ਰਾਮ ਕ੍ਰਿਸ਼ਨ, ਤਹਿਸੀਲਦਾਰ ਲਛਮਣ ਸਿੰਘ ਸਮੇਤ ਕਈ ਅਧਿਕਾਰੀਆਂ ਨੇ ਸੂਰਤ ਸਿੰਘ ਸਲਾਰੀਆ ਦੇ ਪਰਿਵਾਰ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ।

ਇਹ ਵੀ ਪੜ੍ਹੋ-  ਗੁਰਦੁਆਰਾ ਸਾਹਿਬ ’ਚ  ਸੰਨੀ ਦਿਓਲ ਵੱਲੋਂ ਗਦਰ-2 ਦੀ ਸ਼ੂਟਿੰਗ 'ਤੇ ਸ਼੍ਰੋਮਣੀ ਕਮੇਟੀ ਦਾ ਤਿੱਖਾ ਪ੍ਰਤੀਕਰਮ

ਕੁੰਵਰ ਰਵਿੰਦਰ ਸਿੰਘ ਵਿੱਕੀ ਨੇ ਕਿਹਾ ਕਿ ਠਾਕੁਰ ਸੂਰਤ ਸਿੰਘ ਸਲਾਰੀਆ ਇੱਕ ਸੱਚੇ ਕਰਮਯੋਗੀ, ਵਾਤਾਵਰਣ ਪ੍ਰੇਮੀ ਹਨ। ਇਨ੍ਹਾਂ ਨੇ ਜੀਵਨ ਭਰ  ਲੋਕਾਂ ਨੂੰ ਵਾਤਾਵਰਣ ਬਚਾਉਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਬਚਪਨ 'ਚ ਦੇਖਿਆ ਸੀ ਠਾਕੁਰ ਸੂਰਤ ਸਿੰਘ ਤਾਰਾਗੜ੍ਹ ਤੋਂ ਦੀਨਾਨਗਰ ਤੱਕ ਪੈਦਲ ਸੜਕ ਕਿਨਾਰੇ ਬੂਟੇ ਲਾਉਂਦੇ ਜਾਂਦੇ ਸਨ ਅਤੇ ਅੱਜ ਉਹ ਬੂਟੇ ਰੁੱਖ ਬਣ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਮਹਾਨ ਸ਼ਖਸੀਅਤ ਨੇ ਹੁਣ ਤੱਕ ਇਕ ਲੱਖ ਬੂਟੇ ਲਗਾ ਕੇ ਇਕ ਮਿਹਨਤੀ ਵਾਤਾਵਰਣ ਪ੍ਰੇਮੀ ਹੋਣ ਦਾ ਸਬੂਤ ਦਿੱਤਾ ਹੈ। 

ਇਹ ਵੀ ਪੜ੍ਹੋ- ਬਟਾਲਾ 'ਚ ਵੱਡੀ ਵਾਰਦਾਤ, ਵਿਅਕਤੀ ਦਾ ਗੋਲ਼ੀਆਂ ਮਾਰ ਕੇ ਕਤਲ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Shivani Bassan

Content Editor

Related News