ਰਜਿਸਟਰੀ ਦਫਤਰਾਂ ’ਚ ਸਬ-ਰਜਿਸਟਰਾਰਾਂ ਨੇ ਸੰਭਾਲਿਆ ਕੰਮ, ਪਹਿਲੇ ਦਿਨ ਕੀਤੀਆਂ 249 ਰਜਿਸਟਰੀਆਂ

Thursday, Apr 10, 2025 - 05:03 PM (IST)

ਰਜਿਸਟਰੀ ਦਫਤਰਾਂ ’ਚ ਸਬ-ਰਜਿਸਟਰਾਰਾਂ ਨੇ ਸੰਭਾਲਿਆ ਕੰਮ, ਪਹਿਲੇ ਦਿਨ ਕੀਤੀਆਂ 249 ਰਜਿਸਟਰੀਆਂ

ਅੰਮ੍ਰਿਤਸਰ(ਨੀਰਜ)- ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹੁਕਮ ਮਿਲਣ ਤੋਂ ਬਾਅਦ ਆਖਿਰਕਾਰ 35 ਦਿਨਾਂ ਤੋਂ ਬਾਅਦ ਸਬ-ਰਜਿਸਟਰਾਰਾਂ ਅਤੇ ਤਹਿਸੀਲਦਾਰਾਂ ਨੇ ਰਜਿਸਟਰੀ ਦਫਤਰਾਂ ਦਾ ਕੰਮ ਸੰਭਾਲ ਲਿਆ ਹੈ। ਜਾਣਕਾਰੀ ਅਨੁਸਾਰ ਰਜਿਸਟਰੀ ਦਫ਼ਤਰ-1, 2 ਅਤੇ 3 ਵਿੱਚ ਕੁੱਲ 249 ਰਜਿਸਟਰੀਆਂ ਹੋਈਆਂ। ਭਾਵੇਂ ਮੁੱਖ ਮੰਤਰੀ ਦੇ ਦੌਰੇ ਕਾਰਨ ਕੰਮ ਥੋੜ੍ਹਾ ਦੇਰੀ ਨਾਲ ਸ਼ੁਰੂ ਹੋਇਆ ਪਰ ਸ਼ਾਮ ਤੱਕ ਰਜਿਸਟਰੀ ਦਫ਼ਤਰ ਵਿਚ ਆਏ ਸਾਰੇ ਦਸਤਾਵੇਜ਼ ਅਧਿਕਾਰੀਆਂ ਵਲੋਂ ਰਜਿਸਟਰਡ ਕੀਤੇ ਗਏ ਅਤੇ ਲੋਕਾਂ ਤੱਕ ਵੀ ਪਹੁੰਚਾਏ ਗਏ।

ਇਹ ਵੀ ਪੜ੍ਹੋ-  ਤਰਨਤਾਰਨ 'ਚ ਗੋਲੀ ਮਾਰ ਕੇ ਕਤਲ ਕੀਤੇ ਪੁਲਸ ਮੁਲਾਜ਼ਮ ਦੇ ਪਰਿਵਾਰ ਲਈ CM ਮਾਨ ਦਾ ਅਹਿਮ ਐਲਾਨ

ਜਾਣਕਾਰੀ ਅਨੁਸਾਰ ਰਜਿਸਟਰਾਰ ਦਫ਼ਤਰ-1 ਵਿਚ ਤਹਿਸੀਲਦਾਰ ਅੰਮ੍ਰਿਤਬੀਰ ਸਿੰਘ ਵੱਲੋਂ 82 ਰਜਿਸਟਰੀਆਂ ਕੀਤੀਆਂ ਗਈਆਂ, ਜਦਕਿ ਰਜਿਸਟਰਾਰ ਦਫ਼ਤਰ-2 ਵਿਚ ਤਹਿਸੀਲਦਾਰ ਪੁਨੀਤ ਬਾਂਸਲ ਵੱਲੋਂ ਸਭ ਤੋਂ ਵੱਧ 130 ਰਜਿਸਟਰੀਆਂ ਕੀਤੀਆਂ ਗਈਆਂ ਅਤੇ ਰਜਿਸਟਰਾਰ ਦਫ਼ਤਰ-3 ਵਿਚ ਸਬ-ਰਜਿਸਟਰਾਰ ਸੁਨੀਲ ਗਰਗ ਵੱਲੋਂ 37 ਦਸਤਾਵੇਜ਼ ਰਜਿਸਟਰਡ ਕੀਤੇ ਗਏ। ਲਗਾਤਾਰ ਤਿੰਨ-ਚਾਰ ਦਿਨ ਸਰਕਾਰੀ ਛੁੱਟੀਆਂ ਹੋਣ ਕਾਰਨ ਬਹੁਤ ਸਾਰਾ ਕੰਮ ਸੀ ਅਤੇ ਵਸੀਕਾ ਨਵੀਸਾਂ ਵਲੋਂ ਬਹੁਤ ਸਾਰੀਆਂ ਅਪਾਇੰਟਮੈਂਟਾਂ ਵੀ ਲਈਆਂ ਗਈਆਂ ਸਨ। ਹਾਲਾਂਕਿ ਇਹ ਮੰਨਿਆ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਅਧਿਕਾਰੀ ਕੰਮ ਕਰ ਰਹੇ ਹਨ ਆਉਣ ਵਾਲੇ ਦਿਨਾਂ ਵਿਚ ਸਥਿਤੀ ਆਮ ਹੋ ਜਾਵੇਗੀ।

ਇਹ ਵੀ ਪੜ੍ਹੋ- ਪੰਜਾਬ 'ਚ ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤੱਕ ਲੱਗ ਗਈ ਵੱਡੀ ਪਾਬੰਦੀ, 3 ਮਹੀਨੇ ਲਾਗੂ ਰਹਿਣਗੇ ਹੁਕਮ

ਅੰਮ੍ਰਿਤਸਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਤਬਾਦਲਿਆਂ ਤੋਂ ਪਹਿਲਾਂ ਅੰਮ੍ਰਿਤਸਰ ਜ਼ਿਲ੍ਹੇ ਵਿਚ 18 ਅਧਿਕਾਰੀ ਤਾਇਨਾਤ ਸਨ ਪਰ ਇਸ ਵੇਲੇ 9 ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਤਾਇਨਾਤ ਹਨ। ਇਸ ਕਾਰਨ ਤਹਿਸੀਲਦਾਰਾਂ ਨੂੰ ਤਿੰਨ-ਤਿੰਨ ਅਹੁਦੇ ਸੰਭਾਲਣੇ ਪੈ ਰਹੇ ਹਨ ਅਤੇ ਵਾਧੂ ਕੰਮ ਕਰਨਾ ਪੈ ਰਿਹਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਸਬ ਰਜਿਸਟਰਾਰ ਦਾ ਅਹੁਦਾ ਇਸ ਲਈ ਬਣਾਇਆ ਗਿਆ ਸੀ ਤਾਂ ਜੋ ਰਜਿਸਟਰੀ ਦਫ਼ਤਰ ਆਉਣ ਵਾਲੇ ਲੋਕਾਂ ਨੂੰ ਦੇਰੀ ਦਾ ਸਾਹਮਣਾ ਨਾ ਕਰਨਾ ਪਵੇ, ਪਰ ਅਧਿਕਾਰੀਆਂ ’ਤੇ ਵਾਧੂ ਜ਼ਿੰਮੇਵਾਰੀਆਂ ਦੇ ਕਾਰਨ ਵੀ. ਆਈ. ਪੀ. ਡਿਊਟੀ ਵੀ ਨਿਭਾਉਣੀ ਪੈਂਦੀ ਹੈ।

ਇਹ ਵੀ ਪੜ੍ਹੋ- ਵਿਸਾਖੀ ਮੌਕੇ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਲਈ ਨਵੇਂ ਹੁਕਮ ਜਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News