ਨਾਬਾਲਗ ਬੱਚਿਆਂ ਦੇ ਵਾਹਨ ਚਲਾਉਣ ਦੇ ਮਾਮਲੇ ’ਚ ਮਾਪਿਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ

Friday, Jul 26, 2024 - 12:10 PM (IST)

ਨਾਬਾਲਗ ਬੱਚਿਆਂ ਦੇ ਵਾਹਨ ਚਲਾਉਣ ਦੇ ਮਾਮਲੇ ’ਚ ਮਾਪਿਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ

ਫਤਿਹਗੜ ਚੂੜੀਆਂ (ਸਾਰੰਗਲ)-ਪੰਜਾਬ ਪੁਲਸ ਵੱਲੋਂ ਇਕ ਪੱਤਰ ਜਾਰੀ ਕਰਕੇ ਪੰਜਾਬ ’ਚ ਨਾਬਾਲਿਗ ਬੱਚਿਆਂ ਦੇ ਵਾਹਨ ਚਲਾਉਣ ਦੇ ਮਾਮਲਿਆਂ ਨੂੰ ਗੰਭੀਰਤਾਂ ਨਾਲ ਲੈਂਦਿਆਂ ਇਕ ਅਗਸਤ ਤੋਂ ਉਨ੍ਹਾਂ ਮਾਪਿਆਂ ਖ਼ਿਲਾਫ਼ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਹਨ। ਇਨ੍ਹਾਂ ਹੁਕਮਾਂ ਨੂੰ ਪੁਲਸ ਥਾਣਾ ਫਤਿਹਗੜ੍ਹ ਚੂੜੀਆਂ ਅਤੇ ਪੁਲਸ ਥਾਣਾ ਘਣੀਏ ਕੇ ਬਾਂਗਰ ’ਚ ਪੂਰੀ ਤਰ੍ਹਾਂ ਨਾਲ ਲਾਗੂ ਕੀਤਾ ਜਾਵੇਗਾ ਅਤੇ ਜੋ ਕਿ ਨਾਬਾਲਗ ਬੱਚਾ ਵਾਹਨ ਚਲਾਉਂਦਾ ਫੜਿਆ ਜਾਵੇਗਾ ਉਸ ਦੇ ਮਾਪਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। 

ਇਹ ਵੀ ਪੜ੍ਹੋ- ਹੁਣ ਹਾਈਟੈੱਕ ਹੋਵੇਗਾ ਪਠਾਨਕੋਟ, ਲਗਾਤਾਰ ਸ਼ੱਕੀ ਵਿਅਕਤੀ ਦੇਖੇ ਜਾਣ ਤੋਂ ਬਾਅਦ ਅਲਰਟ 'ਤੇ ਸੁਰੱਖਿਆ ਏਜੰਸੀਆਂ

ਇਸ ਸਬੰਧੀ ਗੱਲਬਾਤ ਕਰਦਿਆਂ ਥਾਣਾ ਫਤਿਹਗੜ੍ਹ ਚੂੜੀਆਂ ਦੇ ਇੰਚਾਰਜ ਕਰਨਪਾਲ ਸਿੰਘ ਅਤੇ ਥਾਣਾ ਘਣੀਏ ਕੇ ਬਾਂਗਰ ਦੇ ਇੰਚਾਰਜ਼ ਸੁਖਵਿੰਦਰ ਸਿੰਘ ਸਾਂਝੇ ਤੌਰ ’ਤੇ ਦੱਸਿਆ ਕਿ ਪੰਜਾਬ ਪੁਲਸ ਵੱਲੋਂ ਇਕ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਵਿਚ ਨਾਬਾਲਿਗ ਬੱਚਿਆਂ ਜਿੰਨਾਂ ਦੀ 18 ਸਾਲ ਤੋਂ ਉਮਰ ਘੱਟ ਹੈ, ਨੂੰ ਦੋ ਪਹੀਆਂ ਅਤੇ 4 ਪਹੀਆਂ ਵਾਹਨ ਚਲਾਉਣ 'ਤੇ ਰੋਕ ਲਗਾਉਣ ਸਬੰਧੀ ਅਤੇ ਬੱਚਿਆਂ ਨੂੰ ਜਾਗਰੂਕ ਕਰਨ ਲਈ 31-7-24 ਤੱਕ ਕੈਂਪ ਲਗਾਉਣ ਸਬੰਧੀ ਕਿਹਾ ਗਿਆ। 

ਇਹ ਵੀ ਪੜ੍ਹੋ- ਅੰਮ੍ਰਿਤਪਾਲ ਸਿੰਘ ਦੇ ਮਾਮਲੇ 'ਤੇ ਰਾਜਾ ਵੜਿੰਗ ਦਾ ਬਿਆਨ ਆਇਆ ਸਾਹਮਣੇ

ਇਸ ਸਬੰਧੀ ਸਾਂਝ ਕੇਂਦਰ ਦੇ ਸਹਿਯੋਗ ਨਾਲ ਸਕੂਲਾਂ, ਕਾਲਜਾਂ ਵਿਚ ਸੈਮੀਨਾਰ ਲਗਾ ਕੇ 18 ਸਾਲ ਤੋਂ ਘੱਟ ਵਾਲੇ ਵਿਦਿਆਰਥੀਆਂ ਨੂੰ ਵਾਹਨ ਨਾ ਚਲਾਉਣ ਸਬੰਧੀ ਜਾਗਰੂਕ ਕੀਤਾ ਜਾਵੇਗਾ , ਪਰ ਜੇਕਰ ਕੋਈ ਵਿਦਿਆਰਥੀ 1 ਅਗਸਤ ਤੋਂ ਬਾਅਦ ਵਾਹਨ ਚਲਾਉਂਦਾ ਪਾਇਆ ਗਿਆ ਤਾਂ ਉਸ ਦੇ ਮਾਪਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨਾਂ ਕਿਹਾ ਕਿ ਇਸ ਕਾਰਵਾਈ ਵਿਚ 3 ਸਾਲ ਦੀ ਕੈਦ ਅਤੇ 25ਹਜ਼ਾਰ ਰੁਪਏ ਜੁਰਮਾਨਾ ਵੀ ਹੋ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News