ਜੇਲ੍ਹਾਂ ’ਚ ਜੈਮਰ ਲੱਗਣ ’ਤੇ 75 ਫੀਸਦੀ ਬੰਦ ਹੋ ਸਕਦੀ ਹੈ ਚਿੱਟੇ ਦੀ ਵਿਕਰੀ

12/05/2022 11:35:10 AM

ਅੰਮ੍ਰਿਤਸਰ (ਨੀਰਜ)- ਇਕ ਪਾਸੇ ਜਿੱਥੇ ਵੱਖ-ਵੱਖ ਸਿਆਸੀ ਪਾਰਟੀਆਂ ਦੀਆਂ ਸਰਕਾਰਾਂ ਵੱਲੋਂ ਸਮੇਂ-ਸਮੇਂ ’ਤੇ ਚਿੱਟੇ ਵਿਰੁੱਧ ਮੁਹਿੰਮ ਚਲਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ। ਉੱਥੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਇਹੀ ਦਾਅਵਾ ਕਰ ਰਹੀ ਹੈ ਪਰ ਅਸਲੀਅਤ ’ਚ ਦੇਖਿਆ ਜਾਵੇ, ਕਿਤੇ ਨਾ ਕਿਤੇ ਸਰਕਾਰ ਦੀ ਲਾਪ੍ਰਵਾਹੀ ਇਸ ਮੁਹਿੰਮ ’ਚ ਸ਼ਰੇਆਮ ਦੇਖਣ ਨੂੰ ਮਿਲ ਰਹੀ ਹੈ। ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਸਮੇਤ ਸੂਬੇ ਦੀਆਂ ਹੋਰਨਾਂ ਜੇਲ੍ਹਾਂ ’ਚ ਸ਼ਰੇਆਮ ਕੈਦੀਆਂ ਕੋਲ ਮੋਬਾਇਲ ਫੋਨ ਹਨ ਅਤੇ ਫੜੇ ਵੀ ਜਾ ਰਹੇ ਹਨ ਪਰ ਫਿਰ ਵੀ ਸਰਕਾਰ ਵੱਲੋਂ ਜੇਲ੍ਹਾਂ ਦੇ ਅੰਦਰ ਜੈਮਰ ਨਹੀਂ ਲਗਾਏ ਜਾ ਰਹੇ। ਜਾਣਕਾਰਾਂ ਦਾ ਮੰਨਣਾ ਹੈ ਕਿ ਜੇਕਰ ਜੇਲ੍ਹਾਂ ਅੰਦਰ ਜੈਮਰ ਲਾ ਦਿੱਤੇ ਜਾਣ ਤਾਂ ਚਿੱਟੇ ਦੀ ਵਿਕਰੀ ਅਤੇ ਆਮਦ 75 ਫੀਸਦੀ ਤੱਕ ਘੱਟ ਹੋ ਸਕਦੀ ਹੈ ਕਿਉਂਕਿ ਵਧੇਰੇ ਪੁਰਾਣੇ ਸਮੱਗਲਰ ਤੇ ਨਾਮੀ ਗੈਂਗਸਟਰ ਜੇਲ੍ਹਾਂ ਵਿਚੋਂ ਹੀ ਆਪਣਾ ਨੈੱਟਵਰਕ ਚਲਾ ਰਹੇ ਹਨ। ਵ੍ਹਟਸਐਪ ਕਾਲ ਅਤੇ ਹੋਰ ਐਪਸ ਰਾਹੀਂ ਆਪਣੇ ਗੁਰਗਿਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰ ਰਹੇ ਹਨ। ਜੇਲ੍ਹਾਂ ਅੰਦਰ ਕੈਦੀਆਂ ਕੋਲ ਮੋਬਾਇਲ ਫੋਨ ਮੁਹੱਈਆ ਹੋ ਰਹੇ ਹਨ, ਇਸ ਦਾ ਖੁਲਾਸਾ ਖੁਦ ਸੂਬੇ ਦੀ ਜੇਲ੍ਹ ਮੰਤਰੀ ਨੇ ਹਾਲ ਹੀ ’ਚ ਇਕ ਪ੍ਰੈੱਸ ਕਾਨਫਰੰਸ ਰਾਹੀਂ ਕੀਤਾ ਸੀ। ਜਦਕਿ ਅੰਮ੍ਰਿਤਸਰ ਜੇਲ੍ਹ ’ਚ ਤਾਂ ਇਕ ਮੈਡੀਕਲ ਅਫ਼ਸਰ ਤੇ ਕੁਝ ਅਧਿਕਾਰੀ ਕੈਦੀਆਂ ਨੂੰ ਮੋਬਾਇਲ ਫੋਨ ਤੇ ਹੈਰੋਇਨ ਸਪਲਾਈ ਕਰਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਹੋ ਚੁੱਕੇ ਹਨ, ਜੋ ਇਕ ਖ਼ਤਰਨਾਕ ਸੰਕੇਤ ਹੈ।

ਇਹ ਵੀ ਪੜ੍ਹੋ- ਰਈਆ ਤੋਂ ਵੱਡੀ ਖ਼ਬਰ, ਭਾਣਜੇ ਨੇ ਕਿਰਚ ਮਾਰ ਕੇ ਕੀਤਾ ਮਾਸੜ ਦਾ ਕਤਲ

ਰਣਜੀਤ ਸਿੰਘ ਰਾਣਾ ਦੇ ਗੁਰਦਿਆਂ ਦੇ ਖੁਲਾਸੇ ’ਤੇ ਦਰਜ ਕੀਤੀ ਗਈ ਸੀ ਐੱਫ. ਆਈ.ਆਰ

ਜੇਲ੍ਹਾਂ ਅੰਦਰੋਂ ਚਲਾਏ ਜਾ ਰਹੇ ਹੈਰੋਇਨ ਸਮੱਗਲਿੰਗ ਦੇ ਨੈੱਟਵਰਕ ਦਾ ਇਸ ਤੋਂ ਵੱਡਾ ਸਬੂਤ ਹੋਰ ਕੀ ਹੋ ਸਕਦਾ ਹੈ ਕਿ ਪੰਜਾਬ ਪੁਲਸ ਦੇ ਡਿਸਮਿਸ ਸਬ-ਇੰਸਪੈਕਟਰ ਰਣਜੀਤ ਸਿੰਘ ਰਾਣਾ ਨਿਵਾਸੀ ਮੋਦੇਪੁਰ ਪੁਲਸ ਨੇ ਉਦੋਂ ਐੱਫ.ਆਈ.ਆਰ. ਦਰਜ ਕੀਤੀ ਸੀ। ਜਦੋਂ ਰਾਣਾ ਦੇ ਇਕ ਸਰਹੱਦੀ ਇਲਾਕੇ ’ਚ ਸਮੱਗਲਿੰਗ ਕਰਦੇ ਹੋਏ ਫੜੇ ਗਏ ਸੀ ਅਤੇ ਗੁਰਗਿਆਂ ਨੇ ਖ਼ੁਲਾਸਾ ਕੀਤਾ ਸੀ ਕਿ ਰਾਣਾ ਜੇਲ੍ਹ ਦੇ ਅੰਦਰੋਂ ਹੀ ਸਾਰੀ ਪਲਾਨਿੰਗ ਬਣਾ ਰਹੇ ਹਨ ਅਤੇ ਦਿਸ਼ਾ-ਨਿਰਦੇਸ਼ ਜਾਰੀ ਕਰ ਰਿਹਾ ਹੈ ਜਦਕਿ ਡੀ.ਆਰ.ਆਈ. ਸਮੇਤ ਹੋਰ ਸਾਰੇ ਸੁਰੱਖਿਆ ਏਜੰਸੀਆਂ ਦੇ ਰਡਾਰ ’ਤੇ ਰਣਜੀਤ ਸਿੰਘ ਰਾਣਾ ਵਰਗੇ ਨਾਮੀ ਸਮੱਗਲਰ ਹਨ।

ਮੂਸੇਵਾਲਾ ਦੇ ਕਾਤਲਾਂ ਕੋਲੋਂ ਵੀ ਜੇਲ ’ਚ ਫੜੇ ਗਏ ਸੀ ਮੋਬਾਇਲ ਫੋਨ

ਜੇਲਾਂ ਅੰਦਰ ਕੈਦ ਖ਼ਤਰਨਾਕ ਗੈਂਗਸਟਰਾਂ ਅਤੇ ਸਮੱਗਲਰਾਂ ਕੋਲ ਆਸਾਨੀ ਨਾਲ ਮੋਬਾਇਲ ਫੋਨ ਪਹੁੰਚ ਜਾਂਦਾ ਹੈ, ਇਸ ਦਾ ਸਬੂਤ ਹੋਰ ਕੀ ਹੋ ਸਕਦਾ ਹੈ ਕਿ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਹੱਤਿਆਕਾਂਡ ’ਚ ਸ਼ਾਮਲ ਗੈਂਗਸਟਰਾਂ ਨੂੰ ਜਦੋਂ ਪੁਲਸ ਨੇ ਜੇਲ੍ਹ ’ਚ ਪਾ ਦਿੱਤਾ ਤਾਂ ਉਨ੍ਹਾਂ ਦੇ ਕੋਲੋਂ ਵੀ ਮੋਬਾਇਲ ਫੋਨ ਫੜੇ ਗਏ ਸਨ। ਉਹ ਜੇਲ੍ਹ ਦੇ ਅੰਦਰ ਮੋਬਾਇਲ ਫੋਨਜ਼ ਰਾਹੀਂ ਆਪਣੇ ਸਾਥੀਆਂ ਨਾਲ ਸੰਪਰਕ ’ਚ ਸਨ। ਇੰਨੇ ਸਾਰੇ ਸਬੂਤ ਮਿਲਣ ਦੇ ਬਾਅਦ ਹੀ ਸਰਕਾਰ ਵੱਲੋਂ ਜੇਲ੍ਹਾਂ ਦੇ ਅੰਦਰ ਨਾ ਤਾਂ ਜੈਮਰ ਲਗਾਏ ਜਾ ਰਹੇ ਅਤੇ ਨਾ ਹੀ ਕੋਈ ਖਾਸ ਸਖ਼ਤੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਰਜਿਸਟ੍ਰੇਸ਼ਨ ਦੇ ਨਿਯਮਾਂ ਨੇ ਮੁਸੀਬਤ ’ਚ ਪਾਏ ਈ-ਰਿਕਸ਼ਿਆਂ ਦੇ ਚਾਲਕ, ਟਰਾਂਸਪੋਰਟ ਵਿਭਾਗ ਨੇ ਜਾਰੀ ਕੀਤੇ ਨਵੇਂ ਹੁਕਮ

ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਵੀ ਵਾਈਸ ਕਾਲ ਹੋ ਚੁਕੀ ਹੈ ਵਾਇਰਲ

ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਵਾਈਸ ਕਾਲ ਵੀ ਵਾਇਰਲ ਹੋ ਚੁੱਕੀ ਹੈ ਜਿਸ ’ਚ ਬਿਸ਼ਨੋਈ ਇਕ ਫੌਜੀ ਨਾਲ ਗੱਲ ਕਰ ਰਿਹਾ ਹੈ। ਫੌਜੀ ਲਾਰੈਂਸ ਨੂੰ ਦੱਸ ਰਿਹਾ ਹੈ ਕਿ ਉਸ ਨੇ ਸਿੱਧੂ ਮੂਸੇਵਾਲਾ ਨੂੰ ਮਾਰ ਦਿੱਤਾ ਹੈ, ਜਿਸ ਸਮੇਂ ਇਹ ਕਾਲ ਸੁਰੱਖਿਆ ਏਜੰਸੀਆਂ ਵੱਲੋਂ ਟ੍ਰੇਸ ਕੀਤੀ ਗਈ, ਉਸ ਸਮੇਂ ਲਾਰੈਂਸ ਬਿਸ਼ਨੋਈ ਤਿਹਾੜ ਜੇਲ੍ਹ ਦੇ ਅੰਦਰ ਕੈਦ ਸੀ, ਭਾਵ ਤਿਹਾੜ ਜੇਲ੍ਹ ’ਚ ਵੀ ਗੈਂਗਸਟਰਾਂ ਤੇ ਸਮੱਗਲਰਾਂ ਦੇ ਨੈੱਟਵਰਕ ਸ਼ਰੇਆਮ ਚੱਲ ਰਹੇ ਹਨ।


Shivani Bassan

Content Editor

Related News