ਨਸ਼ਿਆਂ ਦੇ ਆਏ ਹੜ੍ਹ ਦੀ ਰੋਕਥਾਮ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ IG ਬਾਰਡਰ ਰੇਂਜ ਨੂੰ ਦਿੱਤਾ ਮੰਗ ਪੱਤਰ

09/28/2022 6:06:57 PM

ਅੰਮ੍ਰਿਤਸਰ (ਅਨਜਾਣ) : ਪੰਜਾਬ ਵਿੱਚ ਨਸ਼ਿਆਂ ਦੇ ਆਏ ਹੜ੍ਹ ਨੂੰ ਲੈ ਕੇ ਸਿੱਖ ਜਥੇਬੰਦੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ, ਹਵਾਰਾ ਕਮੇਟੀ, ਸਿਰਲੱਥ ਖਾਲਸਾ ਆਦਿ ਨੇ ਆਈ.ਜੀ.ਬਾਰਡਰ ਰੇਂਜ ਨੂੰ ਨਸ਼ਿਆਂ ਦੀ ਰੋਕਥਾਮ ਲਈ ਮੰਗ ਪੱਤਰ ਸੌਂਪਿਆ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਭਾਈ ਬਲਬੀਰ ਸਿੰਘ ਮੁੱਛਲ, ਹਵਾਰਾ ਕਮੇਟੀ ਦੇ ਮੁੱਖ ਬੁਲਾਰੇ ਪ੍ਰੋ: ਬਲਜਿੰਦਰ ਸਿੰਘ, ਸਿਰਲੱਥ ਖਾਲਸਾ ਦੇ ਭਾਈ ਦਿਲਬਾਗ ਸਿੰਘ ਨੇ ਕਿਹਾ ਕਿ ਪੰਜਾਬ ਦੇ ਬਾਰਡਰ ਏਰੀਏ ‘ਚੋਂ ਸਾਰਾ ਨਸ਼ਾ ਸਮੱਗਲ ਹੋ ਕੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪਹੁੰਚ ਰਿਹਾ ਹੈ। 

ਪੜ੍ਹੋ ਇਹ ਵੀ ਖ਼ਬਰ : ਤਰਨਤਾਰਨ ਦੇ ਝਬਾਲ ’ਚ ਚੜ੍ਹਦੀ ਸਵੇਰ ਵਾਪਰੀ ਵਾਰਦਾਤ: ਪੁੱਤ ਨੇ ਪਿਓ ਦਾ ਗੋਲੀ ਮਾਰ ਕੀਤਾ ਕਤਲ

ਉਨ੍ਹਾਂ ਨੇ ਕਿਹਾ ਕਿ ਹੁਣ ਸਕੂਲਾਂ ਅਤੇ ਕਾਲਜਾਂ ਦੇ ਨੌਜਵਾਨ ਬੱਚੇ-ਬੱਚੀਆਂ ਵੀ ਨਸ਼ੇ ਦੇ ਦੈਂਤ ਦੀ ਲਪੇਟ ਵਿੱਚ ਆ ਰਹੇ  ਹਨ, ਜੋ ਸਮੁੱਚੇ ਸਮਾਜ ਲਈ ਬਹੁਤ ਮੰਦਭਾਗੀ ਗੱਲ ਹੈ। ਜਿਵੇਂ-ਜਿਵੇਂ ਸਰਕਾਰਾਂ ਪੰਜਾਬ ‘ਚੋਂ ਨਸ਼ੇ ਬੰਦ ਕਰਨ ਦੇ ਲਾਰੇ ਲਾਉਂਦੀਆਂ ਹਨ, ਉਵੇਂ ਨਸ਼ਿਆਂ ਦੇ ਵਾਰੇ ਨਿਆਰੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰਾਂ ਦੇ ਬਾਹਰਲੇ ਇਲਾਕਿਆਂ ‘ਚ ਨਸ਼ਾ ਧੜਾ-ਧੜ ਵਿਕ ਰਿਹਾ ਹੈ, ਜਿਸ ਨਾਲ ਕਈ ਮਾਵਾਂ ਦੇ ਪੁੱਤਾਂ ਦੀ ਮੌਤ ਹੋ ਰਹੀ ਹੈ। ਪਹਿਲਾਂ ਅਕਾਲੀ ਸਰਕਾਰ ਨੇ ਨਸ਼ੇ ਨੂੰ ਖ਼ਤਮ ਕਰਨ ਦਾ ਭਰੋਸਾ ਦਿੱਤਾ ਫਿਰ ਕਾਂਗਰਸ ਨੇ। ਆਮ ਆਦਮੀ ਪਾਰਟੀ ਨੇ ਵੀ ਇਕ ਹਫ਼ਤੇ ‘ਚ ਨਸ਼ਾ ਖ਼ਤਮ ਕਰ ਦੇਣ ਦਾ ਵਾਅਦਾ ਕੀਤਾ ਪਰ ਨਸ਼ਿਆਂ ਦਾ ਗਰਾਫ਼ ਦਿਨੋ ਦਿਨ ਵੱਧਦਾ ਜਾ ਰਿਹਾ ਹੈ। 

ਪੜ੍ਹੋ ਇਹ ਵੀ ਖ਼ਬਰ : ਪੱਟੀ ’ਚ ਰੂਹ ਕੰਬਾਊ ਵਾਰਦਾਤ: ਰਿਸ਼ਤੇਦਾਰੀ 'ਚ ਗਏ 2 ਨੌਜਵਾਨਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਉਨ੍ਹਾਂ ਨੇ ਆਈ.ਜੀ.ਬਾਰਡਰ ਰੇਂਜ ਨੂੰ ਮੰਗ ਪੱਤਰ ਸੌਂਪਦੇ ਹੋਏ ਕਿਹਾ ਕਿ ਇਸ ਸਬੰਧੀ ਸਬੰਧਿਤ ਡੀ.ਐੱਸ.ਪੀ ਅਤੇ ਐੱਸ.ਐੱਚ.ਓ. ਲੈਵਲ ਤੱਕ ਦੇ ਅਫ਼ਸਰਾਂ ਨੂੰ ਸਖ਼ਤ ਹਿਦਾਇਤਾਂ ਜਾਰੀ ਕਰਨ ਕਿ ਉਹ ਕਿਸੇ ਵੀ ਨਸ਼ੇ ਦੇ ਸਮੱਗਲਰ ਨੂੰ ਨਾ ਬਖਸ਼ਣ। ਜਦ ਵੀ ਕਿਸੇ ਪਿੰਡ ਜਾਂ ਸ਼ਹਿਰ ਵਿੱਚ ਕਿਸੇ ਬੱਚੇ ਜਾਂ ਬੱਚੀ ਦੀ ਨਸ਼ੇ ਕਾਰਨ ਮੌਤ ਹੁੰਦੀ ਹੈ ਤਾਂ ਉਸ ਨਸ਼ੇ ਦੇ ਸੌਦਾਗਰ ‘ਤੇ ਧਾਰਾ 302, 304 ਤੇ 306 ਲਗਾਈ ਜਾਵੇ ਅਤੇ ਉਸਦੀ ਚੱਲ ਅਚੱਲ ਜਾਇਦਾਦ ਜ਼ਬਤ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਨਾ ਹੋਇਆ ਤਾਂ ਉਹ ਬਹੁਤ ਜਲਦ ਆਈ.ਜੀ.ਦਫ਼ਤਰ ਦੇ ਬਾਹਰ ਪੱਕੇ ਤੌਰ ‘ਤੇ ਧਰਨਾ ਲਗਾਉਣਗੇ।


rajwinder kaur

Content Editor

Related News