ਚਿੱਟੇ ਦਿਨ ਅੱਡਾ ਅੰਮੋਨੰਗਲ ਵਿਖੇ ਦੁਕਾਨਦਾਰ ’ਤੇ ਦਾਤਰਾਂ ਨਾਲ ਹਮਲਾ, ਹਾਲਤ ਗੰਭੀਰ

Wednesday, Apr 20, 2022 - 12:44 PM (IST)

ਚਿੱਟੇ ਦਿਨ ਅੱਡਾ ਅੰਮੋਨੰਗਲ ਵਿਖੇ ਦੁਕਾਨਦਾਰ ’ਤੇ ਦਾਤਰਾਂ ਨਾਲ ਹਮਲਾ, ਹਾਲਤ ਗੰਭੀਰ

ਬਟਾਲਾ (ਜ.ਬ., ਯੋਗੀ, ਅਸ਼ਵਨੀ) - ਬੀਤੇ ਦਿਨ ਬਾਅਦ ਦੁਪਹਿਰ ਇਕ ਦੁਕਾਨਦਾਰ ’ਤੇ ਦਾਤਰਾਂ ਨਾਲ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਜ਼ਖਮੀ ਜਗਰੂਪ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਅੰਮੋਨੰਗਲ ਨੇ ਦੱਸਿਆ ਕਿ ਮੇਰੀ ਅੱਡਾ ਅੰਮੋਨੰਗਲ ਵਿਖੇ ਫਰੂਟ ਅਤੇ ਸਬਜ਼ੀ ਦੀ ਦੁਕਾਨ ਹੈ। 

ਪੜ੍ਹੋ ਇਹ ਵੀ ਖ਼ਬਰ - ਮੁੰਡਾ ਹੋਣ ਦੀ ਖਵਾਈ ਸੀ ਦਵਾਈ ਪਰ ਹੋਈ ਕੁੜੀ, ਹੁਣ ਸਹੁਰਿਆਂ ਨੇ ਘਰੋਂ ਕੱਢੀ ਗਰਭਵਤੀ ਜਨਾਨੀ

ਬੀਤੇ ਦਿਨੀਂ ਮੈਂ ਆਪਣੀ ਦੁਕਾਨ ਦੇ ਨਾਲ ਲੱਗਦੀ ਦੁਕਾਨ ਤੋਂ ਆਪਣੇ ਰੇਹੜੀ ਵਾਲੇ ਮੋਟਰਸਾਈਕਲ ਦੀ ਰਿਪੇਅਰ ਕਰਵਾਈ ਸੀ। ਰਿਪੇਅਰ ਸਹੀ ਨਾ ਹੋਣ ਕਰ ਕੇ ਸਬੰਧਿਤ ਦੁਕਾਨਦਾਰ ਨੂੰ ਇਸ ਸਬੰਧੀ ਮੈਂ ਕਹਿ ਦਿੱਤਾ। ਦੁਕਾਨਦਾਰ ਇਸੇ ਰੰਜਿਸ਼ ਦੇ ਚਲਦਿਆਂ ਆਪਣੇ ਸਾਥੀਆਂ ਸਮੇਤ ਦਾਤਰਾਂ ਅਤੇ ਕਿਰਪਾਨਾਂ ਨਾਲ ਲੈਸ ਹੋ ਕੇ ਮੇਰੀ ਦੁਕਾਨ ’ਤੇ ਆਇਆ ਅਤੇ ਮੇਰੇ ’ਤੇ ਹਮਲਾ ਕਰਦਿਆਂ ਮੈਨੂੰ ਗੰਭੀਰ ਸੱਟਾਂ ਲਗਾ ਦਿੱਤੀਆਂ। 

ਪੜ੍ਹੋ ਇਹ ਵੀ ਖ਼ਬਰ - ਬੰਦ ਡੱਬੇ ’ਚ ਦੁਬਈ ਤੋਂ ਪੰਜਾਬ ਪੁੱਜੀ ਜਗਤਾਰ ਦੀ ਮ੍ਰਿਤਕ ਦੇਹ, ਇਸ ਕਾਰਨ ਡੇਢ ਮਹੀਨਾ ਪਹਿਲਾਂ ਕੀਤੀ ਸੀ ਖ਼ੁਦਕੁਸ਼ੀ

ਉਪਰੰਤ ਪਰਿਵਾਰ ਵਾਲਿਆਂ ਨੇ ਮੈਨੂੰ ਸਿਵਲ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ। ਜਗਰੂਪ ਸਿੰਘ ਨੇ ਅੱਗੇ ਦੱਸਿਆ ਕਿ ਇਸ ਸਬੰਧੀ ਥਾਣਾ ਰੰਗੜ ਨੰਗਲ ਵਿਖੇ ਦੀ ਪੁਲਸ ਨੂੰ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ।


author

rajwinder kaur

Content Editor

Related News