ਮਾਮਲਾ ਸ਼ਹੀਦ ਭਗਤ ਸਿੰਘ ਦੇ ਅਪਮਾਨ ਦਾ, ‘ਮਾਨ ਪਿਓ-ਪੁੱਤਰ ਸਿੱਖ ਕੌਮ ਤੋਂ ਲਿਖਤੀ ’ਤੇ ਮੰਗਣ ਮੁਆਫ਼ੀ’

07/31/2022 12:13:35 PM

ਅੰਮ੍ਰਿਤਸਰ (ਜ.ਬ)- ਸ਼ਹੀਦ ਭਗਤ ਸਿੰਘ ਬਾਰੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਵੱਲੋਂ ਖੜ੍ਹੇ ਕੀਤੇ ਗਏ ਬੇਲੋੜਾ ਵਿਵਾਦ ਦਾ ਨਾ ਸਿਰਫ ਪੰਜਾਬ ਅਤੇ ਭਾਰਤ, ਸਗੋਂ ਵਿਦੇਸ਼ਾਂ ਵਿਚ ਵੀ ਸਖ਼ਤ ਵਿਰੋਧ ਹੋ ਰਿਹਾ ਹੈ। ਬਰਤਾਨੀਆ ਦੀਆਂ ਗੁਰਦੁਆਰਾ ਕਮੇਟੀਆਂ ਨੇ ਸਿਮਰਨਜੀਤ ਸਿੰਘ ਮਾਨ ਵੱਲੋਂ ਸ਼ਹੀਦ ਭਗਤ ਸਿੰਘ ਬਾਰੇ ਕੀਤੀਆਂ ਅਪਮਾਨਜਨਕ ਟਿੱਪਣੀਆਂ ਅਤੇ ਈਮਾਨ ਸਿੰਘ ਮਾਨ ਵੱਲੋਂ ਕੇਂਦਰੀ ਸਿੱਖ ਅਜਾਇਬਘਰ ਤੋਂ ਭਗਤ ਸਿੰਘ ਦੀ ਤਸਵੀਰ ਹਟਾਉਣ ਪ੍ਰਤੀ ਸ਼੍ਰੋਮਣੀ ਕਮੇਟੀ ਨੂੰ ਕੀਤੀ ਗਈ ਮੰਗ ’ਤੇ ਸਖ਼ਤ ਇਤਰਾਜ਼ ਜਤਾਉਂਦਿਆਂ ਮਾਨ ਪਿਓ ਪੁੱਤਰ ਨੂੰ ਆਪਣੇ ਬਿਆਨ ਤੁਰੰਤ ਲਿਖਤੀ ਤੌਰ ’ਤੇ ਵਾਪਸ ਲੈਣ ਅਤੇ ਸਿੱਖ ਕੌਮ ਤੋਂ ਮੁਆਫ਼ੀ ਮੰਗਣ ਲਈ ਕਿਹਾ ਹੈ।

ਪ੍ਰੋ. ਸਰਚਾਂਦ ਸਿੰਘ ਖਿਆਲਾ ਵੱਲੋਂ ਦਿੱਤੀ ਜਾਣਕਾਰੀ ’ਚ ਬਰਮਿੰਘਮ ਦੇ ਗੁਰੂ ਹਰਿਰਾਏ ਸਾਹਿਬ ਗੁਰਦੁਆਰਾ ਵੈਸਟਬਰਮ ਵਿਖੇ ਬਰਮਿੰਘਮ, ਵੁਲਵਰਹੈਂਪਟਨ ਅਤੇ ਸੈਡਵਿਲ ਦੇ ਗੁਰਦੁਆਰਾ ਕਮੇਟੀਆਂ ਦੇ ਆਗੂ ਸਾਹਿਬਾਨ ਦੀ ਇਕੱਤਰਤਾ ਦੌਰਾਨ ਬੁਲਾਰਿਆਂ ਨੇ ਮਾਨ ਪਿਓ ਪੁੱਤਰ ਦੀਆਂ ਸਿੱਖ ਹਿਰਦਿਆਂ ਨੂੰ ਵਲੂੰਧਰਨ ਦੀਆਂ ਕਾਰਵਾਈਆਂ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਮੁੱਦਿਆਂ ਨੂੰ ਛੱਡ ਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ’ਤੇ ਤੁਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕਿਸੇ ਦੇ ਕਹਿਣ ਨਾਲ ਕਿਸੇ ਸ਼ਹੀਦ ਦਾ ਰੁਤਬਾ ਘੱਟ ਨਹੀਂ ਹੋਣ ਲੱਗਾ। ਦੇਸ਼ ਕੌਮ ਲਈ ਕੁਰਬਾਨੀਆਂ ਕਰਨ ਵਾਲੇ ਸ਼ਹੀਦਾਂ ਖ਼ਿਲਾਫ਼ ਮਾਨ ਦੀ ਬਿਆਨਬਾਜ਼ੀ ਪਿੱਛੇ ਪਰਿਵਾਰਕ ਸੋਚ ਭਾਰੂ ਹੈ।

ਇਸ ਮੌਕੇ ਲੱਖਾ ਸਿੰਘ, ਦਵਿੰਦਰ ਸਿੰਘ ਢੇਸੀ ਗੁਰੂ ਨਾਨਕ ਸਿੱਖ ਗੁਰਦੁਆਰਾ ਸੈਜਲੀ ਸਟਰੀਟ ਵਲਵਰਹੈਂਪਟਨ, ਅਮਰੀਕ ਸਿੰਘ ਦੇਵਗਨ, ਸੁਰਜੀਤ ਸਿੰਘ ਚਿੱਟੀ ਗੁਰਦੁਆਰਾ ਗੁਰੂ ਕਾ ਨਿਵਾਸ ਬਰਮਿੰਘਮ ਨਿਊ ਰੋਡ ਵੁਲਵਰਹੈਂਪਟਨ, ਡਾ. ਸਾਧੂ ਸਿੰਘ ਗੁਰਦੁਆਰਾ ਨਾਨਕਸਰ ਠਾਠ ਵੁਲਵਰਹੈਂਪਟਨ, ਬਲਰਾਜ ਸਿੰਘ ਅਟਵਾਲ, ਗੁਰਮੀਤ ਸਿੰਘ ਸਿੱਧੂ ਗੁਰੂ ਨਾਨਕ ਗੁਰਦੁਆਰਾ ਕੈਨਕ ਰੋਡ ਵੁਲਵਰਹੈਂਪਟਨ, ਸਰਬਜੀਤ ਸਿੰਘ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਬਾਬਾ ਚਰਨ ਸਿੰਘ, ਬਲਵਿੰਦਰ ਸਿੰਘ ਚਹੇੜੂ ਗੁਰੂ ਹਰਗੋਬਿੰਦ ਸਾਹਿਬ ਗੁਰਦੁਆਰਾ ਟਿਵੀਡੇਲ, ਜਸਵਿੰਦਰ ਸਿੰਘ ਗੁਰਦੁਆਰਾ ਬਾਬੇ ਕੇ ਬਰਮਿੰਘਮ, ਗੁਰਦੇਵ ਸਿੰਘ ਵੱਲੋਂ ਆਪਣੇ ਵਿਚਾਰ ਰੱਖੇ ਗਏ।


rajwinder kaur

Content Editor

Related News