ਸਰਹੱਦ ਪਾਰ: ਮਦਰੱਸੇ ’ਚ ਨਾਬਾਲਿਗ ਵਿਦਿਆਰਥਣਾਂ ਦਾ ਜਿਣਸੀ ਸੋਸ਼ਣ ਕਰਨ ਵਾਲੇ 2 ਅਧਿਆਪਕ ਗ੍ਰਿਫ਼ਤਾਰ

Sunday, Nov 19, 2023 - 11:10 AM (IST)

ਸਰਹੱਦ ਪਾਰ: ਮਦਰੱਸੇ ’ਚ ਨਾਬਾਲਿਗ ਵਿਦਿਆਰਥਣਾਂ ਦਾ ਜਿਣਸੀ ਸੋਸ਼ਣ ਕਰਨ ਵਾਲੇ 2 ਅਧਿਆਪਕ ਗ੍ਰਿਫ਼ਤਾਰ

ਗੁਰਦਾਸਪੁਰ (ਵਿਨੋਦ)- ਪਾਕਿਸਤਾਨ ਦੇ ਚਕਵਾਲ ਕਸਬੇ ’ਚ ਘੱਟੋ-ਘੱਟ 15 ਨਾਬਾਲਿਗ ਵਿਦਿਆਰਥਣਾਂ ਨਾਲ ਮਦਰੱਸੇ ’ਚ ਜਿਣਸੀ ਸੋਸ਼ਣ ਕਰਨ ਵਾਲੇ 2 ਅਧਿਆਪਕਾਂ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਸਰਹੱਦ ਪਾਰਲੇ ਸੂਤਰਾਂ ਨੇ ਦੱਸਿਆ ਕਿ ਜਦੋਂ ਇਕ ਪੀੜਤਾ ਦੇ ਪਰਿਵਾਰ ਨੇ ਸ਼ੁੱਕਰਵਾਰ ਨੂੰ ਸੇਵਾਮੁਕਤ ਜ਼ਿਲ੍ਹਾ ਪੁਲਸ ਅਧਿਕਾਰੀ ਕੈਪਟਨ ਵਾਹਿਦ ਮਹਿਮੂਦ ਕੋਲ ਪਹੁੰਚ ਕੀਤੀ ਤਾਂ ਮਾਮਲਾ ਜਨਤਕ ਹੋਣ ਤੋਂ ਬਾਅਦ ਪੁਲਸ ਅਧਿਕਾਰੀ ਪੁਲਸ ਟੀਮ ਨਾਲ ਮਦਰੱਸੇ ’ਚ ਪਹੁੰਚੇ ਅਤੇ ਉਨ੍ਹਾਂ ਸਾਰੀਆਂ ਵਿਦਿਆਰਥਣਾਂ ਕੋਲੋਂ ਨਿੱਜੀ ਤੌਰ ’ਤੇ ਜਾਣਕਾਰੀ ਲਈ, ਜਿਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਸਰੀਰਕ ਸੋਸ਼ਣ ਹੋਇਆ ਹੈ।

ਇਹ ਵੀ ਪੜ੍ਹੋ- ਕੁੜੀ ਨੂੰ ਤੰਗ-ਪ੍ਰੇਸ਼ਾਨ ਕਰਨ ਤੋਂ ਰੋਕਣ ’ਤੇ ਨਾਬਾਲਿਗ ਨੇ 6 ਲੋਕਾਂ ਦੀ ਲਈ ਜਾਨ ਲਈ

ਸੂਤਰਾਂ ਅਨੁਸਾਰ ਪੀੜਤ ਵਿਦਿਆਰਥਣਾਂ ਦੀ ਮੈਡੀਕਲ ਜਾਂਚ ਸ਼ੁੱਕਰਵਾਰ ਸ਼ਾਮ ਨੂੰ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ ’ਚ ਕੀਤੀ ਗਈ, ਜਿਸ ਤੋਂ ਬਾਅਦ ਆਈ ਰਿਪੋਰਟ ’ਚ ਘੱਟੋਂ-ਘੱਟ 8 ਵਿਦਿਆਰਥਣਾਂ ਨਾਲ ਜਬਰ-ਜ਼ਿਨਾਹ ਹੋਣ ਦੀ ਪੁਸ਼ਟੀ ਹੋਈ। ਪੁਲਸ ਨੇ ਦੋਵੇਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਇਕ ਦੀ ਪਛਾਣ ਅਹਿਮਦ ਖਾਨ ਅਤੇ ਦੂਜੇ ਦੀ ਪਛਾਣ ਦੀਨ ਅਕਬਰ ਵਜੋਂ ਹੋਈ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਪੰਜਾਬ ਪੁਲਸ ਦੇ ASI ਦਾ ਗੋਲੀ ਮਾਰ ਕੇ ਕਤਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News