ਸਿੰਧੀ ਅਖ਼ਬਾਰ ਦੇ ਸੀਨੀਅਰ ਪੱਤਰਕਾਰ ਦਾ ਹੋਇਆ ਕਤਲ
Thursday, Aug 17, 2023 - 06:22 PM (IST)

ਗੁਰਦਾਸਪੁਰ (ਵਿਨੋਦ): ਪਾਕਿਸਤਾਨ ਦੇ ਇਕ ਪ੍ਰਾਈਵੇਟ ਸਿੰਧੀ ਅਖ਼ਬਾਰ ਅਤੇ ਇਸਦੇ ਟੀ.ਵੀ. ਚੈਨਲ ਨਾਲ ਜੁੜੇ ਸੀਨੀਅਰ ਪੱਤਰਕਾਰ ਜਾਨ ਮੁਹੰਮਦ ਮਹਾਰ ਦੀ ਐਤਵਾਰ ਦੇਰ ਸ਼ਾਮ ਇੱਥੇ ਕਵੀਂਸ ਰੋਡ 'ਤੇ ਇਕ ਸਕੂਲ ਨੇੜੇ ਮੋਟਰਸਾਈਕਲ ਸਵਾਰ ਹਥਿਆਰਬੰਦ ਲੋਕਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ।
ਇਹ ਵੀ ਪੜ੍ਹੋ- ਭਾਰਤੀ ਫ਼ੌਜ ਨੂੰ ਸਲਾਮ, ਗੁਰਦਾਸਪੁਰ 'ਚ ਹੜ੍ਹ ਦੌਰਾਨ 15 ਦਿਨ ਦੇ ਬੱਚੇ ਨੂੰ ਕੀਤਾ ਗਿਆ ਰੈਸਕਿਊ
ਹਮਲਾਵਰਾਂ ਨੇ ਆਪਣੀ ਕਾਰ ਨਾਲ ਜਾ ਰਹੇ ਪੱਤਰਕਾਰ ਮਹਾਰ 'ਤੇ ਕਈ ਗੋਲੀਆਂ ਚਲਾਈਆਂ। ਮਹਾਰ ਦੇ ਸਿਰ ਅਤੇ ਅੱਖਾਂ ਦੇ ਨੇੜੇ ਕਈ ਗੋਲੀਆਂ ਲੱਗੀਆਂ, ਜਿਸ ਕਾਰਨ ਉਸ ਨੂੰ ਗੰਭੀਰ ਹਾਲਤ 'ਚ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ। ਜਿੱਥੇ ਸਰਜਰੀ ਦੌਰਾਨ ਉਸਦੀ ਮੌਤ ਹੋ ਗਈ। ਹਮਲੇ ਦੇ ਪਿੱਛੇ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ ਹੈ ਪਰ ਪੁਲਸ ਦਾ ਮੰਨਣਾ ਹੈ ਕਿ ਪੁਰਾਣੀ ਰੰਜਿਸ਼ ਕਾਰਨ ਇਹ ਕਤਲ ਹੋਇਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਹੜ੍ਹ ਦੀ ਤਬਾਹੀ, ਬੁਝੇ 2 ਘਰਾਂ ਦੇ ਚਿਰਾਗ਼, ਮਾਸੂਮਾਂ ਦੀਆਂ ਤਸਵੀਰਾਂ ਵੇਖ ਨਮ ਹੋ ਜਾਣਗੀਆਂ ਅੱਖਾਂ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8