ਚਿੱਟੇ ਦੀ ਸਮੱਗਲਿੰਗ ਬੰਦ ਹੋਣ ਦੇ ਸੁਰੱਖਿਆ ਏਜੰਸੀਆਂ ਦੇ ਦਾਅਵੇ ਠੁੱਸ, 1 ਹਫ਼ਤੇ ’ਚ ਫੜੀ ਜਾ ਚੁੱਕੀ 735 ਕਰੋੜ ਦੀ ਹੈਰੋ
Thursday, Aug 24, 2023 - 01:51 PM (IST)
ਅੰਮ੍ਰਿਤਸਰ (ਨੀਰਜ)- ਇਕ ਪਾਸੇ ਜਿੱਥੇ ਸੂਬਾ ਸਰਕਾਰ ਦਾਅਵਾ ਕਰ ਰਹੀ ਹੈ ਕਿ ਇਕ ਸਾਲ ਦੇ ਕਾਰਜਕਾਲ ਦੌਰਾਨ ਚਿੱਟੇ ਦੀ ਵਿਕਰੀ ਬੰਦ ਹੋ ਗਈ ਹੈ ਅਤੇ ਸਮੱਗਲਰਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ, ਉੱਥੇ ਹੀ ਦੂਜੇ ਪਾਸੇ ਕੇਂਦਰ ਅਤੇ ਸੂਬਾ ਸਰਕਾਰ ਦੀ ਸੁਰੱਖਿਆ ਏਜੰਸੀਆਂ ਦੇ ਅੰਕੜੇ ਹੀ ਇਨ੍ਹਾਂ ਦਾਅਵਿਆਂ ਨੂੰ ਠੁੱਸ ਸਾਬਤ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਸਰਹੱਦੀ ਪਿੰਡਾਂ ’ਚ ਡਰੋਨਾਂ ਦੀ ਮੂਵਮੈਂਟ ਲਗਾਤਾਰ ਜਾਰੀ ਹੈ ਤਾਂ ਉਥੇ ਹੀ ਸਮੱਗਲਰ ਦਰਿਆਵਾ ਵਿਚ ਆਏ ਪਾਣੀ ਦਾ ਵੀ ਲਾਭ ਚੁੱਕ ਰਹੇ ਹਨ। ਪਿਛਲੇ ਇਕ ਹਫ਼ਤੇ ਦੌਰਾਨ ਸੂਬਾ ਸਰਕਾਰ ਦੀਆਂ ਵੱਖ-ਵੱਖ ਏਜੰਸੀਆਂ ਵੱਲੋਂ 77 ਕਿਲੋ, 41 ਕਿਲੋ ਅਤੇ 29 ਕਿਲੋ ਹੈਰੋਇਨ ਜ਼ਬਤ ਕੀਤੀ ਗਈ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 735 ਕਰੋੜ ਰੁਪਏ ਦੇ ਕਰੀਬ ਦੱਸੀ ਜਾਂਦੀ ਹੈ। ਦਰਿਆ ਪਾਰ ਕਰਨ ਆਏ ਦੋ ਪਾਕਿਸਤਾਨੀ ਸਮੱਗਲਰਾਂ ਨੂੰ ਸਵੀਮਿੰਗ ਟਿਊਬ ਸਮੇਤ ਕਾਬੂ ਕੀਤਾ ਗਿਆ ਹੈ ਅਤੇ ਬੀ. ਐੱਸ. ਐੱਫ. ਦੀ ਗੋਲੀਬਾਰੀ ਨਾਲ ਇਕ ਸਮੱਗਲਰ ਵੀ ਜ਼ਖ਼ਮੀ ਹੋ ਗਿਆ ਹੈ। ਆਖ਼ਰ ਭਾਰਤੀ ਪੰਜਾਬ ਵਿਚ ਇਹ ਸਮੱਗਲਰ ਕਿਹੜੇ-ਕਿਹੜੇ ਸਮੱਗਲਰਾਂ ਨੂੰ ਡਰੋਨ ਰਾਹੀਂ ਮਾਲ ਅਤੇ ਹੈਰੋਇਨ ਦੀ ਖ਼ੇਪ ਪਹੁੰਚਾਉਣ ਆਉਂਦੇ ਹਨ? ਇਹ ਵੀ ਇਕ ਰਹੱਸ ਬਣਿਆ ਹੋਇਆ ਹੈ, ਜਿਸ ਦਾ ਖੁਲਾਸਾ ਅੱਜ ਤੱਕ ਨਾ ਤਾਂ ਕਿਸੇ ਕੇਂਦਰੀ ਏਜੰਸੀ ਜਾਂ ਕਿਸੇ ਰਾਜ ਪੱਧਰੀ ਏਜੰਸੀ ਨੇ ਕੀਤਾ ਹੈ।
ਇਹ ਵੀ ਪੜ੍ਹੋ- ਪਾਕਿ ਵਲੋਂ ਭਾਰਤ ਭੇਜੀ ਹੈਰੋਇਨ ਦੀ ਵੱਡੀ ਖੇਪ ਬਰਾਮਦ, ਪਿਸਤੌਲ ਤੇ ਡਰੱਗ ਮਨੀ ਸਣੇ 3 ਨਸ਼ਾ ਤਸਕਰ ਗ੍ਰਿਫ਼ਤਾਰ
ਕਰੀਅਰਾਂ ਦੀ ਗ੍ਰਿਫ਼ਤਾਰੀ ਤੱਕ ਹੀ ਸੀਮਤ ਰਹਿ ਜਾਂਦੀ ਹੈ ਜਾਂਚ
ਅੰਮ੍ਰਿਤਸਰ ਜ਼ਿਲ੍ਹੇ ਦੀ ਅੰਤਰਰਾਸ਼ਟਰੀ ਅਟਾਰੀ ਸਰਹੱਦ ਸਥਿਤ ਆਈ. ਸੀ. ਪੀ. ਵਿਖੇ 532 ਕਿਲੋ ਹੈਰੋਇਨ ਦਾ ਮਾਮਲਾ ਹੋਵੇ ਜਾਂ ਫਿਰ ਡੀ. ਆਰ. ਆਈ. ਵੱਲੋਂ 105 ਕਿਲੋ ਹੈਰੋਇਨ ਦਾ ਮਾਮਲਾ ਹੋਵੇ ਜਾਂ ਫਿਰ ਕਸਟਮ ਵਿਭਾਗ ਵੱਲੋਂ 107 ਕਿਲੋ ਹੈਰੋਇਨ ਫੜੇ ਜਾਣ ਦਾ ਮਾਮਲਾ ਹੋਵੇ ਜਾ ਫਿਰ ਪੁਲਸ 77 ਕਿਲੋ ਹੈਰੋਇਨ ਫੜੀ ਜਾਣ ਦਾ ਮਾਮਲਾ ਹੋਵੇ ਸਾਰੇ ਮਾਮਲਿਆਂ ਵਿੱਚ ਦੇਖਿਆ ਗਿਆ ਹੈ ਕਿ ਸੁਰੱਖਿਆ ਏਜੰਸੀਆਂ ਦੀ ਜਾਂਚ ਕੋਰੀਅਰਾਂ (ਹੈਰੋਇਨ ਦੀ ਖੇਪ ਚੁੱਕਣ ਵਾਲੇ) ਦੀ ਗ੍ਰਿਫਤਾਰ ਤੱਕ ਹੀ ਸੀਮਤ ਰਹਿ ਜਾਂਦੀ, ਜਦਕਿ ਇਸ ਦੇ ਵੱਡੇ ਕਿੰਗਪਿਨ ਤੱਕ ਅੱਜ ਤੱਕ ਸੁਰੱਖਿਆ ਏਜੰਸੀਆਂ ਪਹੁੰਚ ਨਹੀਂ ਕਰ ਪਾਈਆ ਹਨ।
ਵੱਖ-ਵੱਖ ਸਿਆਸੀ ਪਾਰਟੀਆਂ ਦੀਆਂ ਸਰਕਾਰਾਂ ਵੱਲੋਂ ਨਸ਼ਾ ਵੇਚਣ ਅਤੇ ਮੰਗਵਾਉਣ ਵਾਲੇ ਸਮੱਗਲਰਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਅਸਲੀਅਤ ਵਿੱਚ ਅੱਜ ਤੱਕ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਗਈ ਜਦਕਿ ਸਮੱਗਲਰਾਂ ਦੀ ਜਾਇਦਾਦ ਕੁਰਕ ਕਰਨ ਦੇ ਹੁਕਮ ਪੁਲਸ ਅਤੇ ਸੁਰੱਖਿਆ ਏਜੰਸੀਆਂ ਦੀਆਂ ਫਾਈਲਾਂ ਵਿੱਚ ਦੱਬੇ ਪਏ ਹਨ। ਜ਼ਮਾਨਤ ’ਤੇ ਆਉਣ ਤੋਂ ਬਾਅਦ ਪੁਰਾਣੇ ਸਮੱਗਲਰ ਫਿਰ ਤੋਂ ਆਪਣੀਆਂ ਗਤੀਵਿਧੀਆਂ ਨੂੰ ਅੰਜਾਮ ਦੇਣ ਲੱਗਦੇ ਹਨ।
ਇਹ ਵੀ ਪੜ੍ਹੋ- 9ਵੀਂ ਜਮਾਤ ਦੇ ਨਾਬਾਲਗ ਮੁੰਡੇ ਦੀ ਕਰਤੂਤ, 11ਵੀਂ 'ਚ ਪੜ੍ਹਦੀ ਕੁੜੀ ਨਾਲ ਕੀਤੀ ਇਹ ਘਟੀਆ ਹਰਕਤ
ਜੇਲ੍ਹਾਂ ਵਿਚ ਵੀ ਨਹੀਂ ਹਨ ਤਕਨੀਕੀ ਉਪਕਰਣ
ਸਮੱਗਲਰਾਂ ਅਤੇ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਕੇਂਦਰੀ ਸੁਧਾਰ ਘਰ ਭਾਵ ਜੇਲਾਂ ਵਿਚ ਭੇਜਿਆ ਜਾਂਦਾ ਹੈ ਪਰ ਇੱਥੇ ਸੁਰੱਖਿਆ ਦੇ ਤਕਨੀਕੀ ਉਪਕਰਨ ਨਾ ਹੋਣ ਦੇ ਕਾਰਨ ਆਏ ਦਿਨ ਗੈਂਗਸਟਰਾਂ ਅਤੇ ਸਮੱਗਲਰਾਂ ਤੋਂ ਮੋਬਾਈਲ ਫੋਨ ਮਿਲਦੇ ਰਹਿੰਦੇ ਹਨ। ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਾਤਲਾਂ ਪਾਸੋੋ ਮੋਬਾਈਲ ਫ਼ੋਨ ਬਰਾਮਦ ਹੋਏ ਹਨ, ਜਦੋ ਕਿ ਖਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਜੇਲ੍ਹ ਅੰਦਰੋਂ ਖੁੱਲ੍ਹੇਆਮ ਲਾਈਵ ਇੰਟਰਵਿਊ ਦਿੰਦਾ ਹੈ।
ਸਰਹੱਦ ’ਤੇ ਚੱਲ ਰਹੇ ਮੋਬਾਇਲ ਕੰਪਨੀਆਂ ਦੇ ਨੈੱਟਵਰਕ
ਸਰਹੱਦ ਦੇ ਦੋਵੇਂ ਪਾਸੇ ਭਾਰਤ ਅਤੇ ਪਾਕਿਸਤਾਨ ਦੀਆਂ ਮੋਬਾਈਲ ਕੰਪਨੀਆਂ ਦੇ ਨੈੱਟਵਰਕ ਚੱਲ ਰਹੇ ਹਨ, ਜਿਸ ਕਾਰਨ ਸਮੱਗਲਰ ਵਟਸਐਪ ਅਤੇ ਹੋਰ ਐਪਾਂ ਰਾਹੀਂ ਆਸਾਨੀ ਨਾਲ ਇੱਕ ਦੂਜੇ ਨਾਲ ਸੰਪਰਕ ਕਰ ਕੇ ਡਰੋਨਾਂ ਦੀ ਮੂਵਮੈਂਟ ਕਰਵਾਉਦੇ ਰਹਿੰਦੇ ਹਨ।
ਇਹ ਵੀ ਪੜ੍ਹੋ- ਦੇਸ਼ ਲਈ ਪਾਕਿ 'ਚ ਜਾਸੂਸੀ ਕਰਨ ਵਾਲੇ 8 ਜਾਸੂਸਾਂ 'ਚੋਂ 6 ਨੇ ਦੁਨੀਆ ਨੂੰ ਕਿਹਾ ਅਲਵਿਦਾ, 2 ਦੀ ਹਾਲਾਤ ਬਦ ਤੋਂ ਬਦਤਰ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8