ਅੰਮ੍ਰਿਤਸਰ ''ਚ ਅਸਮਾਨੀ ਚੜ੍ਹੇ ਰੇਤ ਦੇ ਭਾਅ, 4000 ਤੋਂ 4200 ਰੁਪਏ ਸੈਂਕੜਾ ਵਿਕ ਰਹੀ ਰੇਤ

Monday, Sep 14, 2026 - 11:25 AM (IST)

ਅੰਮ੍ਰਿਤਸਰ ''ਚ ਅਸਮਾਨੀ ਚੜ੍ਹੇ ਰੇਤ ਦੇ ਭਾਅ, 4000 ਤੋਂ 4200 ਰੁਪਏ ਸੈਂਕੜਾ ਵਿਕ ਰਹੀ ਰੇਤ

ਅੰਮ੍ਰਿਤਸਰ (ਨੀਰਜ)- ਭਾਵੇਂ ਸਾਬਕਾ ਅਕਾਲੀ-ਭਾਜਪਾ ਗੱਠਜੋੜ ਸਰਕਾਰ ਹੋਵੇ ਜਾਂ ਫਿਰ ਕਾਂਗਰਸ ਸਰਕਾਰ, ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ, ਹਰ ਚੋਣਾਂ ’ਚ ਰੇਤ ਸਸਤੀ ਕਰਨ ਦਾ ਦਾਅਵਾ ਕੀਤਾ ਜਾਂਦਾ ਰਿਹਾ ਹੈ ਪਰ ਹਰ ਸਰਕਾਰ ਰੇਤ ਦੇ ਭਾਅ ਕੰਟਰੋਲ ਕਰਨ ’ਚ ਬੁਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ। ਇਸ ਸਮੇਂ ਰੇਤ ਦੇ ਭਾਅ 4 ਹਜ਼ਾਰ ਤੋਂ 4200 ਰੁਪਏ ਪ੍ਰਤੀ ਸੈਂਕੜਾ ਪਹੁੰਚ ਗਏ ਹਨ। ਉਲਟਾ ਮਾਈਨਿੰਗ ਵਿਭਾਗ ਦੀ ਮਿਲੀਭੁਗਤ ਨਾਲ ਰਾਮਦਾਸ ਦੇ ਜਟਾਪਾਸ਼ੀਆ ਇਲਾਕੇ ’ਚ ਨਾਜਾਇਜ਼ ਮਾਈਨਿੰਗ ਹੋ ਰਹੀ ਹੈ ਅਤੇ ਜ਼ਿਲੇ ’ਚ ਚੋਰੀ ਦੀ ਰੇਤ ਵਿਕ ਰਹੀ ਹੈ। ਜੋ ਰੇਤ ਮਿਲ ਵੀ ਰਹੀ ਹੈ ਉਹ ਵੀ ਘਟੀਆ ਕੁਆਲਿਟੀ ਦੀ ਮਿਲ ਰਹੀ ਹੈ, ਜਿਸ ਨਾਲ ਆਮ ਜਨਤਾ ਇਸ ਸਮੇਂ ਤ੍ਰਾਹ-ਤ੍ਰਾਹ ਕਰ ਰਹੀ ਹੈ ਕਿਉਂਕਿ ਮਕਾਨ ਬਣਾਉਣਾ ਹੋਰ ਵੀ ਮਹਿੰਗਾ ਹੋ ਗਿਆ ਹੈ। ਦੂਜੇ ਪਾਸੇ ਜ਼ਿਲਾ ਪ੍ਰਸ਼ਾਸਨ ਦੀ ਨਾਲਾਇਕੀ ਕਾਰਨ ਇਸ ਨਾਜਾਇਜ਼ ਮਾਈਨਿੰਗ ਦੇ ਨਾਲ-ਨਾਲ ਜੰਮੂ-ਹਿਮਾਚਲ ਅਤੇ ਰਾਜਸਥਾਨ ਵਰਗੇ ਪੰਜਾਬ ਦੇ ਗੁਆਂਢੀ ਰਾਜਾਂ ਤੋਂ ਰੇਤ ਦੀ ਸਮੱਗਲਿੰਗ ਹੋ ਰਹੀ ਹੈ।

ਇਹ ਵੀ ਪੜ੍ਹੋ-ਪੰਜਾਬ ਦੇ 8 ਜ਼ਿਲ੍ਹਿਆਂ 'ਚ ਭਾਰੀ ਮੀਂਹ ਦੀ ਚੇਤਾਵਨੀ, ਮੌਸਮ ਵਿਭਾਗ ਵੱਲੋਂ ਵੱਡੀ ਭਵਿੱਖਬਾਣੀ

ਸਰਕਾਰੀ ਖੱਡਾਂ ਸ਼ੁਰੂ ਨਹੀਂ ਕਰਵਾ ਸਕੀ ਸਰਕਾਰ

ਜ਼ਿਲਾ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਪਤਾ ਚੱਲਦਾ ਹੈ ਕਿ ਇੱਥੇ ਚਾਹੜਪੁਰ, ਕੋਟ ਸ਼ਾਹਜ਼ਾਦ, ਸਾਰੰਗਦੇਵ, ਬੱਲੜਵਾਲ, ਸ਼ਾਹਕੋਟ, ਗੁਰਚਕ, ਰੂੜੇਵਾਲ, ਕਸੋਵਾਲ ਅਤੇ ਸਾਹੋਵਾਲ ਵਰਗੇ ਇਲਾਕਿਆਂ ’ਚ ਸਰਕਾਰੀ ਖੱਡਾਂ ਚੱਲ ਰਹੀਆਂ ਸਨ ਅਤੇ ਬਾਕਾਇਦਾ ਇਨ੍ਹਾਂ ਖੱਡਾਂ ਦੀ ਸਰਕਾਰ ਵੱਲੋਂ ਬੋਲੀ ਵੀ ਲਾਈ ਜਾਂਦੀ ਸੀ। ਆਨਲਾਈਨ ਸਿਸਟਮ ਰਾਹੀਂ ਵੀ ਬੋਲੀ ਸ਼ੁਰੂ ਕਰਵਾਈ ਗਈ ਪਰ ਮੌਜੂਦਾ ਸਮੇਂ ’ਚ ਇਨ੍ਹਾਂ ਖੱਡਾਂ ’ਤੇ ਕੰਮ ਬੰਦ ਹੈ। ਇਹ ਕਿਉਂ ਬੰਦ ਹਨ, ਇਸ ਲਈ ਮਾਈਨਿੰਗ ਵਿਭਾਗ ਵੀ ਬੋਲਣ ਨੂੰ ਤਿਆਰ ਨਹੀਂ ਹੈ ਪਰ ਇਸ ਲਾਪ੍ਰਵਾਹੀ ਦਾ ਖ਼ਮਿਆਜ਼ਾ ਆਮ ਆਦਮੀ ਨੂੰ ਭੁਗਤਣਾ ਪੈ ਰਿਹਾ ਹੈ, ਜਿਸ ਨੂੰ ਮਹਿੰਗੇ ਭਾਅ ’ਤੇ ਰੇਤ ਖ਼ਰੀਦਣੀ ਪੈ ਰਹੀ ਹੈ।

ਇਹ ਵੀ ਪੜ੍ਹੋ-ਗੁਰਦਾਸਪੁਰ ਪੁਲਸ ਤੇ ਕੇਂਦਰੀ ਏਜੰਸੀ ਦੀ ਵੱਡੀ ਕਾਰਵਾਈ, ਸਰਹੱਦ ਪਾਰੋਂ ਹਥਿਆਰਾਂ ਦੀ ਵੱਡੀ ਖੇਪ ਸਣੇ 5 ਗ੍ਰਿਫ਼ਤਾਰ

ਕਦੇ 500 ਤੋਂ 700 ਰੁਪਏ ਸੈਂਕੜਾ ਮਿਲਦੀ ਸੀ ਰੇਤ

ਰੇਤ ਦੀ ਗੱਲ ਕਰੀਏ ਤਾਂ ਲਗਭਗ 15 ਤੋਂ 18 ਸਾਲ ਪਹਿਲਾਂ ਰੇਤ 500 ਤੋਂ 700 ਰੁਪਏ ਪ੍ਰਤੀ ਸੈਂਕੜਾ ਵਿਕਦੀ ਸੀ ਅਤੇ ਇਸ ਤੋਂ ਪਹਿਲਾਂ ਦੇ ਸਾਲਾਂ ’ਚ ਤਾਂ ਰੇਤ ਦੇ ਭਾਅ ਇਸ ਤੋਂ ਵੀ ਕਾਫ਼ੀ ਘੱਟ ਸਨ। ਇਕ ਸਮਾਂ ਅਜਿਹਾ ਵੀ ਆ ਗਿਆ ਕਿ ਰੇਤ ਦੇ ਭਾਅ ਪ੍ਰਤੀ ਸੈਂਕੜਾ 5 ਹਜ਼ਾਰ ਤੱਕ ਪਹੁੰਚ ਗਏ ਸਨ ਪਰ ਮੌਜੂਦਾ ਸਮੇਂ ’ਚ ਤਾਂ ਰੇਤ ਦੀ ਬਲੈਕ ਨੇ ਸਾਰੇ ਰਿਕਾਰਡ ਹੀ ਤੋੜ ਦਿੱਤੇ ਹਨ ਅਤੇ ਜਨਤਾ ਤ੍ਰਾਹ-ਤ੍ਰਾਹ ਕਰ ਰਹੀ ਹੈ।

ਇਹ ਵੀ ਪੜ੍ਹੋ-ਪੰਜਾਬ 'ਚ ਮੰਗਲਵਾਰ ਨੂੰ ਵੀ ਛੁੱਟੀ !

ਜਹਾਜ਼ਗੜ੍ਹ ਇਲਾਕੇ ’ਚ ਦੇਖੀਆਂ ਜਾ ਸਕਦੀਆਂ ਹਨ ਰੇਤ ਦੀਆਂ ਟਰਾਲੀਆਂ

ਪ੍ਰਸ਼ਾਸਨ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਰੇਤ ਦੀ ਨਾਜਾਇਜ਼ ਮਾਈਨਿੰਗ ਬੰਦ ਹੈ ਪਰ ਅੰਮ੍ਰਿਤਸਰ ਦੇ ਗੋਲਡਨ ਗੇਟ ਤੋਂ ਐਂਟਰੀ ਕਰਦੇ ਹੀ ਜਹਾਜ਼ਗੜ੍ਹ ਇਲਾਕੇ ’ਚ ਰੇਤ ਨਾਲ ਲੱਦੀਆਂ ਟਰਾਲੀਆਂ ਸ਼ਰੇਆਮ ਖੜ੍ਹੀਆਂ ਦੇਖੀਆਂ ਜਾ ਸਕਦੀਆਂ ਹਨ। ਇਹ ਰੇਤ ਚੋਰੀ-ਛਿਪੇ ਲਿਆਈ ਜਾ ਰਹੀ ਹੈ ਅਤੇ ਮਾਈਨਿੰਗ ਵਿਭਾਗ ਦੀ ਮਿਲੀਭੁਗਤ ਕਾਰਨ ਇਹ ਹਾਲਾਤ ਬਣੇ ਹੋਏ ਹਨ। ਹਾਲਾਂਕਿ ਪਿਛਲੇ ਦਿਨੀਂ ਮਾਈਨਿੰਗ ਵਿਭਾਗ ਵੱਲੋਂ ਪੁਲਸ ਨਾਲ ਮਿਲ ਕੇ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ’ਤੇ ਸ਼ਿਕੰਜਾ ਕੱਸਿਆ ਗਿਆ ਪਰ ਉਹ ਨਾਕਾਫ਼ੀ ਸਾਬਤ ਹੋਇਆ ਹੈ।

ਇਹ ਵੀ ਪੜ੍ਹੋ- ਤਰਨਤਾਰਨ 'ਚ ਵੱਡਾ ਐਨਕਾਊਂਟਰ, ਪੁਲਸ ਤੇ ਲੋੜੀਂਦੇ ਮੁਲਜ਼ਮ ਵਿਚਾਲੇ ਚੱਲੀਆਂ ਗੋਲੀਆਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170


 


author

Shivani Bassan

Content Editor

Related News