ਅੱਜ ਅੰਮ੍ਰਿਤਸਰ ਦੇ ਭੰਡਾਰੀ ਪੁਲ ''ਤੇ 3 ਘੰਟੇ ਰਹੇਗਾ ਚੱਕਾ ਜਾਮ

Friday, Sep 11, 2026 - 10:58 AM (IST)

ਅੱਜ ਅੰਮ੍ਰਿਤਸਰ ਦੇ ਭੰਡਾਰੀ ਪੁਲ ''ਤੇ 3 ਘੰਟੇ ਰਹੇਗਾ ਚੱਕਾ ਜਾਮ

ਅੰਮ੍ਰਿਤਸਰ (ਟੋਡਰਮਲ) : ਲੁਧਿਆਣਾ ਵਿਖੇ ਬਾਬਾ ਸਾਹਿਬ ਡਾ. ਭੀਮਰਾਓ ਅੰਬੇਡਕਰ ਦੀ ਪ੍ਰਤੀਮਾ ਦੇ ਹੋਏ ਅਪਮਾਨ ਦੇ ਵਿਰੋਧ 'ਚ ਅੱਜ (ਸ਼ੁੱਕਰਵਾਰ) ਅੰਮ੍ਰਿਤਸਰ ਦੇ ਇਤਿਹਾਸਕ ਭੰਡਾਰੀ ਪੁਲ 'ਤੇ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ 3 ਘੰਟੇ ਦਾ ਪੂਰਨ ਚੱਕਾ ਜਾਮ ਕੀਤਾ ਜਾ ਰਿਹਾ ਹੈ। ਇਸ ਸਬੰਧੀ ਵੀਰਵਾਰ ਨੂੰ ਕੇਂਦਰੀ ਵਾਲਮੀਕਿ ਮੰਦਰ ਵਿਖੇ ਵੱਖ-ਵੱਖ ਜਥੇਬੰਦੀਆਂ ਦੀ ਹੰਗਾਮੀ ਬੈਠਕ ਹੋਈ।

ਇਹ ਵੀ ਪੜ੍ਹੋ-ਅੰਮ੍ਰਿਤਸਰ ਦੇ ਗੁਰਦੁਆਰਿਆਂ 'ਚ ਹੋ ਗਈ ਅਨਾਊਂਸਮੈਂਟ, ਪੁਲਸ ਨੇ ਕੀਤਾ ਅਲਰਟ

ਬੈਠਕ ਦੌਰਾਨ ਇਹ ਫੈਸਲਾ ਲਿਆ ਗਿਆ ਕਿ ਲਗਾਤਾਰ ਬੰਦ ਕਾਰਨ ਵਪਾਰੀ ਵਰਗ ਦੇ ਹੋ ਰਹੇ ਆਰਥਿਕ ਨੁਕਸਾਨ ਨੂੰ ਦੇਖਦਿਆਂ ਅੰਮ੍ਰਿਤਸਰ ਪੂਰਨ ਬੰਦ ਦਾ ਸੱਦਾ ਵਾਪਸ ਲਿਆ ਜਾਂਦਾ ਹੈ, ਪਰ ਭੰਡਾਰੀ ਪੁਲ 'ਤੇ ਆਵਾਜਾਈ ਠੱਪ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਪ੍ਰਦਰਸ਼ਨਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਜਾਮ ਦੌਰਾਨ ਐਮਰਜੈਂਸੀ ਸੇਵਾਵਾਂ ਪੂਰੀ ਤਰ੍ਹਾਂ ਚਾਲੂ ਰਹਿਣਗੀਆਂ।

ਇਹ ਵੀ ਪੜ੍ਹੋ-ਪੰਜਾਬ: ਬੈਂਕ 'ਚ ਆ ਵੜੇ 5 ਲੁਟੇਰੇ, ਗਾਰਡ ਦੀ ਅੱਖ 'ਚ ਮਾਰੀ ਸਪਰੇਅ ਤੇ ਫਿਰ ਵੀ ਕੀਤਾ ਮੁਕਾਬਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170


author

Shivani Bassan

Content Editor

Related News