ਖ਼ੇਤੀ ’ਚ ਰਸਾਇਣਾਂ ਦੀ ਸੁਰੱਖਿਅਤ ਵਰਤੋਂ ਅਤੇ ਉਨ੍ਹਾਂ ਦੀ ਰਹਿੰਦ-ਖੂੰਹਦ ਨੂੰ ਘਟਾਉਣਾ

Monday, Jul 31, 2023 - 10:46 AM (IST)

ਖ਼ੇਤੀ ’ਚ ਰਸਾਇਣਾਂ ਦੀ ਸੁਰੱਖਿਅਤ ਵਰਤੋਂ ਅਤੇ ਉਨ੍ਹਾਂ ਦੀ ਰਹਿੰਦ-ਖੂੰਹਦ ਨੂੰ ਘਟਾਉਣਾ

ਗੁਰਦਾਸਪੁਰ (ਹਰਮਨ)- ਜੀਵਨਾਸ਼ਕ ਰਸਾਇਣਾਂ (ਪੈਸਟੀਸਾਈਡਜ਼) ਦੀ ਵਰਤੋਂ ਖ਼ੇਤੀਬਾੜੀ ਵਿਚ ਕੀੜਿਆਂ, ਬਿਮਾਰੀਆਂ ਅਤੇ ਨਦੀਨਾਂ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ ਤਾਂ ਜੋ ਉਨ੍ਹਾਂ ਤੋਂ ਹੋਣ ਵਾਲੇ ਝਾੜ ਦੇ ਨੁਕਸਾਨ ਨੂੰ ਘਟਾਇਆ ਜਾ ਸਕੇ ਅਤੇ ਉਤਪਾਦ ਵੀ ਬੀਮਾਰੀ ਅਤੇ ਕੀਟ ਰਹਿਤ ਬਣਾਏ ਰੱਖਿਆ ਜਾ ਸਕੇ। ਸੁਚੱਜੇ ਅਤੇ ਸੁਰਖਿੱਅਤ ਤਰੀਕਿਆਂ ਨਾਲ ਇਨ੍ਹਾਂ ਦੀ ਵਰਤੋਂ ਨਾ ਕਰਨ ਨਾਲ ਮਨੁੱਖਾਂ, ਪਾਲਤੂ ਪਸ਼ੂਆਂ, ਆਦਿ ’ਚ ਕੀਟਨਾਸ਼ਕਾਂ ਦੇ ਮਾੜੇ ਅਸਰ ਹੁੰਦੇ ਹਨ। ਕੀਟਨਾਸ਼ਕ ਦੀ ਸਹੀ ਵਰਤੋਂ ਨਾ ਕਰਨ, ਨਿੱਜੀ ਸਰੀਰਕ ਸੁਰੱਖਿਆ ਯੰਤਰਾਂ ਦੀ ਵਰਤੋਂ ਨਾ ਕਰਨ ਅਤੇ ਲੋੜੀਂਦੀ ਸਫ਼ਾਈ ਨਾ ਰੱਖਣ ਨਾਲ ਹਾਨੀਕਾਰਕ ਰਸਾਇਣਾਂ ਦੇ ਮਾੜੇ ਅਸਰ ਆਉਣ ਦਾ ਖ਼ਤਰਾ ਵਧ ਰਹਿੰਦਾ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ ਜ਼ਿਲ੍ਹੇ ’ਚ ਡੇਂਗੂ ਦਾ ਵਧਿਆ ਖ਼ਤਰਾ, ਹੁਣ ਤੱਕ 19 ਮਰੀਜ਼ ਆਏ ਸਾਹਮਣੇ

ਕੀਟਨਾਸ਼ਕਾਂ ਨੂੰ ਸਰੀਰ ਵਿਚ ਜਾਣ ਦੇ ਰਾਹ ਹਨ ਇਹ

ਮੂੰਹ ਰਾਹੀਂ, ਚਮੜੀ ਨਾਲ ਸੰਪਰਕ ਰਾਹੀਂ, ਸਾਹ ਰਾਹੀਂ, ਅਤੇ ਅੱਖਾਂ ਰਾਹੀਂ ਜਿਨਾਂ ਵਿਚੋਂ ਚਮੜੀ ਰਾਹੀਂ ਸਭ ਤੋਂ ਆਮ ਕਿਸਮ ਦਾ ਸੰਪਰਕ ਹੈ। ਵੱਧ ਸੰਪਰਕ ਵਿਚ ਆਉਣ ਨਾਲ ਘੱਟ ਜ਼ਹਿਰੀਲਾ ਕੀਟਨਾਸ਼ਕ ਵੀ ਹਾਨੀਕਾਰਕ ਸਿੱਧ ਹੋ ਸਕਦਾ ਹੈ। ਕੀਟਨਾਸ਼ਕਾਂ ਦੇ ਮਾੜੇ ਅਸਰ ਤੋਂ ਬਚਣ ਲਈ, ਸਹੀ ਵਰਤੋਂ ਜ਼ਰੂਰੀ ਹੈ। ਇਸ ਲਈ ਕੀਟਨਾਸ਼ਕਾਂ ਦੇ ਜੋਖ਼ਮਾਂ ਦੇ ਖ਼ਤਰਿਆਂ ਦੀ ਜ਼ਾਹਰ ਕਰਨ ਦੀ ਹੱਦ ਨੂੰ ਘਟਾਉਣ ਲਈ ਹੇਠ ਲਿਖੀਆਂ ਸਾਵਧਾਨੀਆਂ ਬਹੁਤ ਲਾਜ਼ਮੀ ਹਨ:

ਕੀਟਨਾਸ਼ਕਾਂ ਦੀ ਵਰਤੋਂ ਲਈ ਸਾਵਧਾਨੀਆਂ-

1. ਕੀਟਨਾਸ਼ਕਾਂ ਨੂੰ ਸਿਰਫ਼ ਰਜਿਸਟਰਡ ਡੀਲਰ ਤੋਂ ਹੀ ਖ਼ਰੀਦੋ ਅਤੇ ਬੈਚ ਨੰਬਰ, ਰਜਿਸਟ੍ਰੇਸ਼ਨ ਨੰਬਰ, ਲੇਬਲਾਂ ’ਤੇ ਸਮਾਪਤੀ ਦੀ ਮਿਤੀ ਵੇਖੋ ਅਤੇ ਨਕਲੀ/ ਮਿਲਾਵਟੀ ਰਸਾਇਣਾਂ ਤੋਂ ਬਚਣ ਲਈ ਪੱਕਾ ਬਿੱਲ ਜ਼ਰੂਰ ਪ੍ਰਾਪਤ ਕਰੋ।

2. ਕੀਟਨਾਸ਼ਕਾਂ ਦੀ ਸਿਰਫ਼ ਲੋੜੀਂਦੀ ਮਾਤਰਾ ਦੀ ਹੀ ਖ਼ਰੀਦ ਕਰੋ ਅਤੇ ਕੀਟਨਾਸ਼ਕਾਂ ਨੂੰ ਸਿਰਫ਼ ਲੇਬਲ ਵਾਲੇ / ਕੀਟਨਾਸ਼ਕ ਦੇ ਅਸਲ ਡੱਬਿਆਂ ਵਿਚ ਹੀ ਰੱਖੋ।

3. ਕੀਟਨਾਸ਼ਕਾਂ ਨੂੰ ਬੱਚਿਆਂ ਅਤੇ ਪਸ਼ੂਆਂ ਦੀ ਪਹੁੰਚ ਤੋਂ ਦੂਰ ਰੱਖਣਾ ਚਾਹੀਦਾ ਹੈ।

4. ਕੀਟਨਾਸ਼ਕਾਂ ਦੀ ਰੱਖਣ ਦੀ ਜਗ੍ਹਾ ਨੂੰ ਧੁੱਪ ਅਤੇ ਮੀਂਹ ਤੋਂ ਚੰਗੀ ਤਰ੍ਹਾਂ ਸੁਰੱਖਿਅਤ ਹੋਣੀ ਚਾਹੀਦੀ ਹੈ। ਚੇਤਾਵਨੀ ਦੇ ਚਿੰਨ੍ਹ ਨਾਲ ਉਸ ਖੇਤਰ / ਅਲਮਾਰੀ ਨੂੰ ਨਿਸ਼ਾਨ ਲਗਾਓ ਜਿੱਥੇ ਕੀਟਨਾਸ਼ਕਾਂ ਨੂੰ ਸਟੋਰ ਕੀਤਾ ਗਿਆ ਹੈ।

5. ਕੀਟਨਾਸ਼ਕਾਂ ਨੂੰ ਕਦੇ ਵੀ ਖਾਣੇ ਦੇ ਭਾਂਡਿਆਂ, ਪੀਣ ਵਾਲੀਆਂ ਬੋਤਲਾਂ ਜਾਂ ਕਿਸੇ ਵੀ ਹੋਰ ਡੱਬਿਆਂ ਵਿਚ ਨਾ ਪਾਓ। ਆਵਾਜਾਈ ਦੇ ਦੌਰਾਨ ਕੀਟਨਾਸ਼ਕਾਂ ਨੂੰ ਵੱਖਰਾ ਰੱਖੋ। ਕੀਟਨਾਸ਼ਕਾਂ ਨੂੰ ਕਦੇ ਵੀ ਖਾਣੇ / ਚਾਰੇ / ਖਾਣ ਪੀਣ ਵਿੱਚ ਵਰਤੇ ਜਾਣ ਵਾਲੀਆਂ ਚੀਜ਼ਾਂ ਦੇ ਨਾਲ ਨਾ ਲਿਜਾਓ।

6. ਕੀਟਨਾਸ਼ਕਾਂ ਨੂੰ ਵਰਤੋਂ ਵਾਲੀ ਥਾਂ ਤੇ ਸਾਵਧਾਨੀ ਨਾਲ ਲਿਜਾਇਆ ਜਾਣਾ ਚਾਹੀਦਾ ਹੈ। ਆਵਾਜਾਈ ਦੌਰਾਨ ਕੀਟਨਾਸ਼ਕਾਂ ਦੇ ਡੱਬਿਆਂ ਦੇ ਢੱਕਣ ਚੰਗੀ ਤਰ੍ਹਾਂ ਬੰਦ ਹੋਣ ਤਾਂ ਜੋ ਇਹ ਪੈਕਿੰਗ ਵਿੱਚੋਂ ਨਾ ਛਲਕਣ।

7. ਸਹੀ ਵਰਤੋਂ, ਜੋਖ਼ਮਾਂ ਅਤੇ ਲੋੜੀਂਦੀਆਂ ਸਾਵਧਾਨੀਆਂ ਨੂੰ ਨਿਰਧਾਰਤ ਅਤੇ ਪਾਲਣ ਕਰਨ ਲਈ ਵਰਤੋਂ ਤੋਂ ਪਹਿਲਾਂ ਕੀਟਨਾਸ਼ਕ ਕੰਟੇਨਰ ਤੇ ਲੱਗੇ ਲੇਬਲ ਦੀਆਂ ਹਦਾਇਤਾਂ ਨੂੰ ਧਿਆਨ ਨਾਲ ਪੜ੍ਹੋ।

8. ਡੱਬੇ ਦੇ ਲੇਬਲ ਤੇ ਬਣੇ ਵਾਰਨਿੰਗ ਚੌਕੋਰ ਦੇ ਹੇਠਲੇ ਤਿਕੋਣ ਦਾ ਰੰਗ ਕੀਟਨਾਸ਼ਕਾਂ ਦੇ ਜ਼ਹਿਰੀਲੇ-ਪਣ ਦੀ ਡਿਗਰੀ ਬਾਰੇ ਜਾਣਕਾਰੀ ਦਿੰਦਾ ਹੈ। ਡੱਬੇ ‘ਤੇ ਇਸ ਸਬੰਧੀ ਦਿੱਤੀਆਂ ਗਈਆਂ ਹਦਾਇਤਾਂ ਦਾ ਪਾਲਣ ਕਰੋ।

9. ਲੇਬਲ ਉੱਤੇ ਦੱਸੇ ਜ਼ਹਿਰ ਤੋੜ (ਐਂਟੀਡੋਟ) ਨੂੰ ਸੁਵਿਧਾ ਵਿੱਚ ਰੱਖੋ ਤਾਂ ਜੋ ਅਚਨਚੇਤ ਕੀਟਨਾਸ਼ਕ ਨਿਗਲਣ ਜਾਂ ਸਾਹ ਰਾਹੀਂ ਸਰੀਰ ਅੰਦਰ ਜਾਣ ਦੀ ਸਥਿਤੀ ਵਿੱਚ ਕੰਮ ਆ ਸਕੇ। ਤੀਬਰ ਵਿਸ਼ੈਲੇਪਣ ਦੀ ਸਮੱਸਿਆ ਨਾਲ ਨਜਿੱਠਣ ਲਈ ਲੇਬਲ ਅਤੇ ਪੈਕਿੰਗ ਵਗੈਰਾ ਆਪਣੇ ਨਾਲ ਰੱਖੋ ਤਾਂ ਜੋ ਦੱਸੇ ਅਨੁਸਾਰ ਡਾਕਟਰ ਦੁਆਰਾ ਫੌਰੀ ਤੌਰ ਤੇ ਇਲਾਜ ਸ਼ੁਰੂ ਕੀਤਾ ਜਾ ਸਕੇ।

10. ਰਸਾਇਣ ਦੀ ਮਾਤਰਾ ਅਤੇ ਪਾਣੀ ਦੀ ਮਾਤਰਾ ਨਿਰਧਾਰਤ ਕਰਨ ਲਈ ਜ਼ਰੂਰੀ ਹਿਸਾਬ ਲਗਾੳ। ਜ਼ਰੂਰਤ ਅਨੁਸਾਰ/ ਸਿਰਫ ਲੋੜੀਂਦੀ ਘੋਲ ਦੀ ਮਾਤਰਾ ਹੀ ਤਿਆਰ ਕਰੋ।

11. ਇਹ ਯਕੀਨੀ ਬਣਾਓ ਕਿ ਕੀਟਨਾਸ਼ਕ-ਯੰਤਰ ਸਹੀ ਵਰਤੋਂ ਦੀ ਹਾਲਤ ਵਿੱਚ ਹੋਵੇ। ਜੇ ਨਹੀਂ, ਤਾਂ ਇਸ ਨੂੰ ਕਿਸੇ ਜਾਣਕਾਰ ਮਕੈਨਿਕ ਤੋਂ ਮੁਰੰਮਤ ਕਰਵਾਓ। ਸਹੀ ਕਿਸਮ ਦੇ ਉਪਕਰਣ ਅਤੇ ਸਹੀ ਆਕਾਰ ਵਾਲੀਆਂ ਨੋਜਲਾਂ ਦੀ ਚੋਣ ਕਰ। ਲੀਕ ਕਰ ਰਹੇ ਜਾਂ ਖਰਾਬ ਉਪਕਰਣ ਦੀ ਵਰਤੋਂ ਨਾ ਕਰੋ। ਬੰਦ ਨੋਜਲ਼ ਨੂੰ ਮੂੰਹ ਨਾਲ ਸਾਫ ਨਾ ਕਰੋ।

12. ਕੀਟਨਾਸ਼ਕਾਂ ਅਤੇ ਨਦੀਨ-ਨਾਸ਼ਕਾਂ ਲਈ ਵੱਖਰੇ ਸਪਰੇਅਰ ਦੀ ਹੀ ਵਰਤੋਂ ਕਰੋ। ਜਾਂਚ ਕਰੋ ਕਿ ਕਾਮਿਆਂ ਲਈ ਢੁੁਕਵੇਂ ਕੀਟਨਾਸ਼ਕ ਸੁਰੱਖਿਆ ਉਪਕਰਣ ਭਾਵ ਪੀ.ਪੀ.ਈ. (ਹੱਥਾਂ ਦੇ ਦਸਤਾਨੇ, ਚਿਹਰੇ ਦੇ ਮਾਸਕ, ਕੈਪ, ਸੁਰੱਖਿਆ ਕਪੜੇ, ਐਪਰਨ, ਆਰ.ਪੀ.ਈ. (ਸਾਹ ਪ੍ਰੋਟੈਕਸ਼ਨ ਉਪਕਰਣ) ਅਤੇ ਕੰਨ ਸੁਰੱਖਿਆ ਉਪਕਰਣ, ਆਦਿ) ਉਪਲਬਧ ਹਨ। ਇਹ ਸੁਨਿਸ਼ਚਿਤ ਕਰੋ ਕਿ ਸਾਫ ਸੁਥਰੇ ਕੱਪੜੇ ਉਪਲਬਧ ਹਨ ਤਾਂ ਜੋ ਕਰਮਚਾਰੀ ਕੀਟਨਾਸ਼ਕਾਂ ਦੀ ਵਰਤੋਂ ਤੋਂ ਬਾਅਦ ਜ਼ਲਦੀ ਹੀ ਸਾਫ ਸੁਥਰੇ ਕੱਪੜੇ ਪਹਿਨ ਸਕਣ।

13.​ ਇਹ ਯਕੀਨੀ ਬਣਾਓ ਕਰੋ ਕਿ ਕਾਰਜ ਕਰਨ ਵਾਲੀ ਥਾਂ 'ਤੇ ਸਾਫ਼ ਪਾਣੀ, ਸਾਬਣ ਅਤੇ ਤੌਲੀਏ ਉਪਲਬਧ ਹਨ।

14. ​ਜੇ ਆਲੇ-ਦੁਆਲੇ ਸ਼ਹਿਦ ਮੱਖੀ ਪਾਲਣ ਹੋ ਰਿਹਾ ਹੈ ਤਾਂ ਆਪਣੇ ਕੀਟਨਾਸ਼ਕ ਦੀ ਵਰਤੋਂ ਕਰਨ ਤੋਂ ਪਹਿਲਾਂ ਸ਼ਹਿਦ ਮੱਖੀ ਪਾਲਕਾਂ ਨੂੰ ਸਪਰੇ ਦੇ ਸਮੇਂ ਜਾਂ ਦਿਨ ਬਾਰੇ ਦੱਸੋ, ਤਾਂ ਜੋ ਉਹ ਅਗਲੇਰੀ ਢੁਕਵੀਂ ਸਾਵਧਾਨੀ ਵਰਤ ਸਕਣ।

16.​ਕੀੜੇਮਾਰ ਜ਼ਹਿਰਾਂ ਦੀ ਵਰਤੋਂ ਤੋਂ ਪਹਿਲਾਂ ਪੱਕੇ ਫਲ, ਸਬਜ਼ੀਆਂ ਅਤੇ ਖਾਣ ਵਾਲੇ ਪਤੇ, ਆਦਿ ਤੋੜ ਲਵੋ।

ਇਹ ਵੀ ਪੜ੍ਹੋ- 8 ਸਾਲ UK ਰਹਿਣ ਮਗਰੋਂ ਨੌਜਵਾਨ ਨੇ ਜਨਮ ਭੂਮੀ ਨੂੰ ਦਿੱਤੀ ਤਰਜੀਹ, ਖੇਤੀ ਤੇ ਸੂਰ ਪਾਲਣ ਦੇ ਧੰਦੇ ਨੂੰ ਬਣਾਇਆ ਸਫ਼ਲ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News