ਪਲਸਰ ਸਵਾਰ ਲੁਟੇਰਿਆਂ ਨੇ ਪਿਸਤੌਲ ਦੀ ਨੋਕ ''ਤੇ ਵਿਦਿਆਰਥੀਆਂ ਕੋਲੋਂ ਖੋਹਿਆ ਲੈਪਟਾਪ

Wednesday, Dec 28, 2022 - 09:45 PM (IST)

ਪਲਸਰ ਸਵਾਰ ਲੁਟੇਰਿਆਂ ਨੇ ਪਿਸਤੌਲ ਦੀ ਨੋਕ ''ਤੇ ਵਿਦਿਆਰਥੀਆਂ ਕੋਲੋਂ ਖੋਹਿਆ ਲੈਪਟਾਪ

ਗੁਰਦਾਸਪੁਰ (ਜੀਤ ਮਠਾਰੂ) : ਸ਼ਹਿਰ ਦੇ ਬਾਹਰਵਾਰ ਬਰਿਆਰ ਨੇੜੇ 2 ਪਲਸਰ ਮੋਟਰਸਾਈਕਲ ਸਵਾਰ ਲੁਟੇਰੇ ਪੈਦਲ ਆ ਰਹੇ 2 ਵਿਦਿਆਰਥੀਆਂ ਕੋਲੋਂ ਪਿਸਤੌਲ ਦੀ ਨੋਕ 'ਤੇ ਲੈਪਟਾਪ ਖੋਹ ਕੇ ਫਰਾਰ ਹੋ ਗਏ। ਜਾਣਕਾਰੀ ਦਿੰਦਿਆਂ ਕੁਸ਼ਲ ਸੋਨੀ ਵਾਸੀ ਧਾਰੀਵਾਲ ਨੇ ਦੱਸਿਆ ਕਿ ਉਹ ਹੋਟਲ ਮੈਨੇਜਮੈਂਟ ਇੰਸਟੀਚਿਊਟਸ ਬਰਿਆਰ (ਗੁਰਦਾਸਪੁਰ) 'ਚ ਪੜ੍ਹਦਾ ਹੈ ਅਤੇ ਕਾਲਜ 'ਚ ਛੁੱਟੀ ਤੋਂ ਬਾਅਦ ਉਹ ਆਪਣੇ ਦੋਸਤ ਨਾਲ ਬਰਿਆਰ ਅੱਡੇ ਵੱਲ ਆ ਰਿਹਾ ਸੀ।

ਇਸ ਦੌਰਾਨ ਰਸਤੇ 'ਚ ਪਲਸਰ ਮੋਟਰਸਾਈਕਲ 'ਤੇ ਸਵਾਰ 2 ਨੌਜਵਾਨ ਅਚਾਨਕ ਆਏ ਤੇ ਪਿਸਤੌਲ ਦਿਖਾ ਕੇ ਧਮਕਾਉਣ ਲੱਗ ਪਏ। ਇਸ ਦੌਰਾਨ ਉਨ੍ਹਾਂ ਨੇ ਉਸ ਦੇ ਲੈਪਟਾਪ ਵਾਲਾ ਬੈਗ ਖੋਹ ਲਿਆ ਤੇ ਅਜੇ ਮੋਬਾਇਲ ਫੋਨ ਮੰਗ ਹੀ ਰਹੇ ਸਨ ਕਿ ਇਕ ਟੈਂਪੂ ਉਥੇ ਆ ਕੇ ਰੁਕ ਗਿਆ, ਜਿਸ ਨੂੰ ਦੇਖ ਕੇ ਉਕਤ ਲੁਟੇਰੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਸ ਚੌਕੀ 'ਚ ਦਰਖਾਸਤ ਦੇ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਮਾਮਲਾ ਮਨਸੂਰਵਾਲ ਕਲਾਂ ਸ਼ਰਾਬ ਫੈਕਟਰੀ ਦਾ, ਪਿੰਡ ਦੇ ਇਕ ਨੌਜਵਾਨ ਦੀ ਹੋਈ ਮੌਤ

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News