ਦੁਕਾਨ ’ਚ ਦਾਖਲ ਹੋ ਕੇ ਲੁਟੇਰੇ ਮੋਬਾਇਲ ਚੁੱਕ ਕੇ ਫਰਾਰ, ਤਸਵੀਰ cctv ''ਚ ਕੈਦ
Sunday, Dec 28, 2025 - 04:42 PM (IST)
ਅੰਮ੍ਰਿਤਸਰ (ਅਸ਼ੋਕ ਸੋਨੀ)- ਸ਼ਹਿਰ ਦੀ ਲਗਭਗ ਹਰ ਦੁਕਾਨ ’ਤੇ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਏ ਹਨ ਅਤੇ ਚੋਰ-ਲੁਟੇਰਿਆਂ ਨੂੰ ਇਹ ਵੀ ਪਤਾ ਹੈ ਕਿ ਉਨ੍ਹਾਂ ਦੀ ਪਛਾਣ ਹੋਣਾ ਅਤੇ ਉਨ੍ਹਾਂ ਦਾ ਪੁਲਸ ਦੇ ਕਾਬੂ ਆਉਣਾ ਹੁਣ ਆਸਾਨ ਹੈ, ਫਿਰ ਵੀ ਦਿਨ-ਦਿਹਾੜੇ ਦੁਕਾਨਾਂ ਵਿੱਚ ਵੜ ਕੇ ਵਾਰਦਾਤਾਂ ਕਰਨ ਤੋਂ ਸੰਕੋਚ ਨਹੀਂ ਕਰਦੇ।
ਇਹ ਵੀ ਪੜ੍ਹੋ- ਅੰਮ੍ਰਿਤਸਰ ਨੂੰ 'ਪਵਿੱਤਰ ਸ਼ਹਿਰ' ਘੋਸ਼ਿਤ ਕਰਨ ਮਗਰੋਂ Non veg ਦੇ ਕਾਰੋਬਾਰੀਆਂ ਨੇ ਉਠਾਈ ਇਹ ਮੰਗ, ਕਿਹਾ- ਘੱਟੋ-ਘੱਟ...
ਬੀਤੇ ਸ਼ੁੱਕਰਵਾਰ ਬਾਅਦ ਦੁਪਹਿਰ ਕਰੀਬ 3 ਵਜੇ ਹਾਥੀ ਗੇਟ ਚੌਕ ਸਥਿਤ ਸ੍ਰੀ ਦੁਰਗਾ ਮਾਰਕੀਟ ਵਿਚ ਇਨਵਰਟਰ ਬੈਟਰੀ ਦੇ ਕਾਰੋਬਾਰੀ ਦੀ ਦੁਕਾਨ ‘ਐੱਸ. ਕੁਮਾਰ ਇਲੈਕਟ੍ਰਾਨਿਕਸ’ ਵਿੱਚ ਦੋ ਚੋਰ ਦਾਖਲ ਹੋਏ। ਉਨ੍ਹਾਂ ਨੇ ਦੁਕਾਨ ਵਿੱਚ ਬੈਠੇ ਬਜ਼ੁਰਗ ਮੋਹਿੰਦਰਪਾਲ ਕਾਲੀਆ ਨੂੰ ਗੱਲਾਂ ਵਿੱਚ ਉਲਝਾਇਆ ਅਤੇ ਦੇਖਦੇ ਹੀ ਦੇਖਦੇ ਚਾਰਜਿੰਗ 'ਤੇ ਲੱਗਾ ਉਨ੍ਹਾਂ ਦਾ ਮੋਬਾਈਲ ਫ਼ੋਨ ਚੁੱਕ ਕੇ ਰਫ਼ੂ-ਚੱਕਰ ਹੋ ਗਏ। ਕਾਲੀਆ ਵੱਲੋਂ ਸਬੰਧਤ ਦੁਰਗਿਆਣਾ ਪੁਲਸ ਚੌਕੀ ਵਿੱਚ ਘਟਨਾ ਦੀ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ। ਰਿਪੋਰਟ ਅਨੁਸਾਰ ਚੋਰਾਂ ਵੱਲੋਂ ਚੋਰੀ ਕੀਤੇ ਗਏ ਮੋਬਾਈਲ ਫ਼ੋਨ ਦਾ ਮਾਰਕਾ ਰੈਡਮੀ 9 ਐਕਟਿਵ ਹੈ। ਕਾਰਵਾਈ ਕੀਤੀ ਜਾ ਰਹੀ ਹੈ : ਸੰਪਰਕ ਕਰਨ ’ਤੇ ਚੌਕੀ ਇੰਚਾਰਜ ਸਬ-ਇੰਸਪੈਕਟਰ ਅਜੇ ਸ਼ਰਮਾ ਨੇ ਦੱਸਿਆ ਕਿ ਘਟਨਾ ਦੀ ਰਿਪੋਰਟ ਦਰਜ ਕਰ ਲਈ ਗਈ ਹੈ ਅਤੇ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਜਥੇਦਾਰ ਗੜਗੱਜ ਦਾ ਵੱਡਾ ਬਿਆਨ ! ਸ਼ਹੀਦੀ ਦਿਹਾੜਿਆਂ ਮੌਕੇ ਪੰਜਾਬ 'ਚ ਹੋਵੇ 'ਡਰਾਈ ਡੇਅ' ਘੋਸ਼ਿਤ
