ਗੱਡੀ ਸਵਾਰ ਲੁਟੇਰੇ ਨੌਜਵਾਨ ਕੋਲੋਂ ਸੋਨੇ ਦੀ ਚੈਨ ਸਮੇਤ ਨਕਦੀ ਖ਼ੋਹ ਕੇ ਹੋਏ ਫਰਾਰ

Saturday, Aug 24, 2024 - 01:51 PM (IST)

ਗੱਡੀ ਸਵਾਰ ਲੁਟੇਰੇ ਨੌਜਵਾਨ ਕੋਲੋਂ ਸੋਨੇ ਦੀ ਚੈਨ ਸਮੇਤ ਨਕਦੀ ਖ਼ੋਹ ਕੇ ਹੋਏ ਫਰਾਰ

ਬਹਿਰਾਮਪੁਰ (ਗੋਰਾਇਆ)-ਪੁਲਸ ਸਟੇਸ਼ਨ ਬਹਿਰਾਮਪੁਰ ਅਧੀਨ ਆਉਂਦੇ ਪਿੰਡ ਦੋਦਵਾ ਤੋਂ ਥੋੜ੍ਹੀ ਦੂਰੀ ’ਤੇ ਬੀਤੀ ਰਾਤ ਤਿੰਨ ਨੌਜਵਾਨਾਂ ਨੂੰ ਇਕ ਗੱਡੀ ਸਵਾਰਾਂ ਵੱਲੋਂ ਟੱਕਰ ਮਾਰ ਕੇ ਹੇਠਾਂ ਸੁੱਟ ਕੇ ਸੋਨੇ ਦੀ ਚੇਨ ਸਮੇਤ ਨਕਦੀ ਖੋਹ ਕੇ ਫਰਾਰ ਹੋਣ ਦਾ ਸਮਾਚਾਰ ਮਿਲਿਆ ਹੈ।

ਇਹ ਵੀ ਪੜ੍ਹੋ-  NRI ਨੌਜਵਾਨ ਨੂੰ ਘਰ ਵੜ ਕੇ ਗੋਲ਼ੀਆਂ ਮਾਰਨ ਦੇ ਮਾਮਲੇ 'ਚ ਪੁਲਸ ਦਾ ਬਿਆਨ ਆਇਆ ਸਾਹਮਣੇ

ਇਸ ਸਬੰਧੀ ਲੁੱਟ ਦਾ ਸ਼ਿਕਾਰ ਪੰਕਜ ਸੈਣੀ ਪੁੱਤਰ ਅਜੀਤ ਰਾਜ ਵਾਸੀ ਦੋਦਵਾ ਨੇ ਦੱਸਿਆ ਕਿ ਮੈਂ ਪਠਾਨਕੋਟ ਤੋਂ ਆ ਰਿਹਾ ਸੀ ਅਤੇ ਮੈਨੂੰ ਹਨੇਰਾ ਹੋਣ ਕਰ ਕੇ ਮੈਂ ਪਿੰਡੋ ਆਪਣੇ ਮੋਟਰਸਾਈਕਲ ’ਤੇ 2 ਲੜਕਿਆਂ ਨੂੰ ਦੀਨਾਨਗਰ ਵਿਖੇ ਬੁਲਾਇਆ, ਜਦ ਅਸੀਂ ਤਿੰਨੇ ਜਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਰਾਤ 10 ਵਜੇ ਦੇ ਕਰੀਬ ਦੀਨਾਨਗਰ ਤੋਂ ਆਪਣੇ ਪਿੰਡ ਦੋਦਵਾ ਨੂੰ ਆ ਰਹੇ ਸੀ ਤਾਂ ਪਿੰਡ ਤੋਂ ਕਰੀਬ 1 ਕਿਲੋਮੀਟਰ ਦੂਰੀ ’ਤੇ ਪਿੱਛੋਂ ਆ ਰਹੀ ਇਕ ਗੱਡੀ ਨੇ ਮੋਟਰਸਾਈਕਲ ਨੂੰ ਸਾਈਡ ਮਾਰ ਦਿੱਤੀ, ਜਿਸ ਕਾਰਨ ਅਸੀਂ ਸੜਕ ’ਤੇ ਡਿੱਗ ਗਏ।

ਇਹ ਵੀ ਪੜ੍ਹੋ- ਪੰਜਾਬ 'ਚ ਘਰ ਅੰਦਰ ਵੜ ਕੇ NRI ਨੂੰ ਗੋਲੀਆਂ ਨਾਲ ਭੁੰਨਿਆ

ਇਸ ਦੌਰਾਨ ਗੱਡੀ ’ਚੋਂ ਤਿੰਨ-ਚਾਰ ਵਿਅਕਤੀਆਂ ਨੇ ਦਾਤਰ ਨਾਲ ਸਾਨੂੰ ਡਰਾ ਕੇ ਕਿਹਾ ਕਿ ਜੋ ਕੁਝ ਹੈ, ਦੇ ਦਿਉ, ਇਕ ਨੇ ਮੇਰੇ ਗਲੇ ’ਚ ਪਾਈ ਕਰੀਬ 2 ਤੋਲੇ ਦੀ ਸੋਨੇ ਦੀ ਚੈਨ ਖਿੱਚ ਲਈ ਅਤੇ ਮੇਰੇ ਕੋਲ ਕਰੀਬ 15000 ਰੁਪਏ ਦੀ ਨਕਦੀ ਵੀ ਲੈ ਗਏ ਅਤੇ ਮੇਰੇ ਨਾਲ ਵਾਲੇ ਨੌਜਵਾਨ ਡਰਦੇ ਹੋਏ ਖੇਤਾਂ ਵੱਲ ਭੱਜ ਗਏ। ਇਸ ਦੌਰਾਨ ਗੱਡੀ ਸਵਾਰਾਂ ਵੱਲੋਂ ਲੁੱਟ-ਖੋਹ ਕਰਨ ਉਪਰੰਤ ਸਾਡਾ ਮੋਟਰਸਾਈਕਲ ਵੀ ਤੋੜ ਦਿੱਤਾ ਅਤੇ ਮੁੜ ਦੀਨਾਨਗਰ ਵਾਲੀ ਸਾਈਡ ਨੂੰ ਗੱਡੀ ਮੋੜ ਕੇ ਫਰਾਰ ਹੋ ਗਏ। ਅਸੀਂ ਇਸ ਸਬੰਧੀ ਤੁਰੰਤ ਬਹਿਰਾਮਪੁਰ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਮੌਕੇ ਦਾ ਜਾਇਜ਼ਾ ਲਿਆ। ਇਸ ਸਬੰਧੀ ਥਾਣਾ ਮੁਖੀ ਬਹਿਰਾਮਪੁਰ ਸਰਬਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਮੇਰੇ ਧਿਆਨ ’ਚ ਹੈ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- SGPC ਦਫ਼ਤਰ 'ਚ ਕਤਲ ਕਰਨ ਵਾਲਾ ਮੁੱਖ ਮੁਲਜ਼ਮ ਸੁਖਬੀਰ ਗ੍ਰਿਫ਼ਤਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Shivani Bassan

Content Editor

Related News