ਇਟਲੀ ’ਚ ਸਡ਼ਕ ਹਾਦਸੇ ਪੰਜਾਬੀ ਨੌਜਵਾਨ ਦੀ ਮੌਤ

Tuesday, Sep 04, 2018 - 02:29 AM (IST)

ਇਟਲੀ ’ਚ ਸਡ਼ਕ ਹਾਦਸੇ ਪੰਜਾਬੀ ਨੌਜਵਾਨ ਦੀ ਮੌਤ

 ਚੇਤਨਪੁਰਾ,  (ਨਿਰਵੈਲ)-  ਰੋਜ਼ੀ ਰੋਟੀ ਕਮਾਉਣ ਇਟਲੀ ਗਏ ਹਰਭਾਲ ਸਿੰਘ (34) ਵਾਸੀ ਜਗਦੇਵ ਕਲਾਂ, ਜ਼ਿਲਾ ਅੰਮ੍ਰਿਤਸਰ ਦੀ ਵਾਪਰੇ ਸਡ਼ਕ ਹਾਦਸੇ ਦੌਰਾਨ ਮੌਤ ਹੋ ਗਈ। ਇਸ ਸਬੰਧੀ ਮ੍ਰਿਤਕ ਹਰਭਾਲ ਸਿੰਘ ਦੀ ਮਾਤਾ ਬਖਸ਼ੀਸ਼ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ  ਕਰੀਬ 12 ਸਾਲ ਪਹਿਲਾਂ ਰੋਜ਼ੀ ਰੋਟੀ ਖਾਤਰ ਇਟਲੀ ਦੇ ਸ਼ਹਿਰ ਰਿਜੋਕਲੇਵਰੀਆ ’ਚ ਕੰਮ ਕਰਦਾ ਸੀ ਤੇ ਬੀਤੇ ਕੱਲ ਉਨ੍ਹਾਂ ਨੂੰ ਉਥੇ ਰਹਿੰਦੇ ਕਿਸੇ ਸਾਥੀ ਵੱਲੋਂ ਫੋਨ ਰਾਹੀਂ ਸੂਚਨਾ ਮਿਲੀ ਕਿ ਹਰਪਾਲ ਸਿੰਘ ਦੀ ਸਡ਼ਕ ਹਾਦਸੇ ਵਿਚ ਮੌਤ ਹੋ ਗਈ ਹੈ।  
ਉਨ੍ਹਾਂ ਨੇ ਕੇਂਦਰ ਤੇ ਪੰਜਾਬ ਸਰਕਾਰ  ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਬੇਟੇ ਦੀ ਮ੍ਰਿਤਕ ਦੇਹ ਇਟਲੀ ਤੋਂ ਭਾਰਤ ਲਿਆਉਣ ਲਈ ਉਨ੍ਹਾਂ ਦੀ ਮਦਦ ਕੀਤੀ ਜਾਵੇ ਤਾਂ ਕਿ ਉਸਦੀਆਂ ਅੰਤਿਮ ਰਸਮਾਂ ਆਪਣੇ ਹੱਥੀ ਪੂਰੀਆਂ ਕਰ ਸਕਣ। 
 


Related News