ਅੰਮ੍ਰਿਤਸਰ ਦੇ 12 ’ਚੋਂ 8 ਸਰਕਲਾਂ ’ਤੇ ਰਿੰਪਲ ਗਰੁੱਪ ਦਾ ਕਬਜ਼ਾ, ਪੱਪੂ ‘ਜਯੰਤੀ-ਪੁਰੀਆ’ਗਰੁੱਪ ਨੂੰ ਮਿਲੇ 3 ਸਰਕਲ

Tuesday, Mar 18, 2025 - 04:43 PM (IST)

ਅੰਮ੍ਰਿਤਸਰ ਦੇ 12 ’ਚੋਂ 8 ਸਰਕਲਾਂ ’ਤੇ ਰਿੰਪਲ ਗਰੁੱਪ ਦਾ ਕਬਜ਼ਾ, ਪੱਪੂ ‘ਜਯੰਤੀ-ਪੁਰੀਆ’ਗਰੁੱਪ ਨੂੰ ਮਿਲੇ 3 ਸਰਕਲ

ਅੰਮ੍ਰਿਤਸਰ (ਇੰਦਰਜੀਤ)- ਪਿਛਲੇ ਸਾਲ ਦੇ ਮੁਕਾਬਲੇ ਵਿੱਤੀ ਸਾਲ 2025-26 ਲਈ ਅੰਮ੍ਰਿਤਸਰ ਵਿਚ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਨੂੰ ਲੈ ਕੇ ਕਾਫੀ ਉੱਥਲ-ਪੁਥਲ ਹੋ ਰਹੀ ਹੈ। ਅੱਜ ਅੰਮ੍ਰਿਤਸਰ ਦੇ 3 ਸਰਕਲਾਂ ਵਿਚ ਕੁੱਲ 12 ਗਰੁੱਪਾਂ ਵਿੱਚੋਂ ਅੰਮ੍ਰਿਤਸਰ ਦੇ ‘ਰਿੰਪਲ’ ਗਰੁੱਪ ਦਾ ਪੂਰੇ ਅੰਮ੍ਰਿਤਸਰ ਵਿਚ ਲਗਭਗ ਇਕਮਾਤਰ ਸਾਮਰਾਜ ਰਿਹਾ। ਇਸ ਗਰੁੱਪ ਨੂੰ 12 ਵਿਚੋਂ 8 ਗਰੁੱਪ ‘ਆਰਪੀਬੀ ਵਾਈਨ’ (ਰਿੰਪਲ ਗਰੁੱਪ) ਨੂੰ ਮਿਲੇ ਹਨ। ਦੂਜੇ ਪਾਸੇ ਬਾਕੀ ਗਰੁੱਪਾਂ ਵਿੱਚੋਂ 3 ਗਰੁੱਪ ‘ਪੱਪੂ ਜੈਅੰਤੀ-ਪੁਰੀਆ’ ਨੂੰ ਮਿਲੇ ਹਨ। ਜਦੋਂ ਕਿ ਇਕ ਤਾਜ ਸਵਰਨ ਗਰੁੱਪ ਪਹਿਲਾਂ ਵਾਲੇ ਠੇਕੇਦਾਰਾਂ ਕੋਲ ਹੀ ਰਿਹਾ।

ਦੂਜੇ ਪਾਸੇ ਤਰਨਤਾਰਨ ਜ਼ਿਲ੍ਹੇ ਵਿਚ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਵਿਚ ਤਰਨਤਾਰਨ ਅਤੇ ਪੱਟੀ ਸਰਕਲ (ਮਿੱਤਲ ਗਰੁੱਪ) ਰਿੰਪਲ ਗਰੁੱਪ ਨਾਲ ਸਬੰਧਤ ਦੇ ਕੋਲ ਹੀ ਰਹੇ। ਜੇਕਰ ਅਸੀਂ ਅੰਮ੍ਰਿਤਸਰ ਜ਼ਿਲ੍ਹੇ ਦੀ ਗੱਲ ਕਰੀਏ ਇਥੇ ਰਿੰਪਲ ਗਰੁੱਪ ਕੋਲ ਫਾਸਟਰਨ-ਏਰਾ, ਵੇਰਕਾ-ਬਟਾਲਾ ਰੋਡ, ਗੇਟ ਖਜ਼ਾਨਾ, ਸਿਟੀ ਸੈਂਟਰ, ਰੇਲਵੇ ਸਟੇਸ਼ਨ, ਤਰਨਤਾਰਨ ਰੋਡ, ਝੰਡਿਆਲਾ, ਮਜੀਠਾ, ਅਟਾਰੀ ਸ਼ਾਮਲ ਹਨ। ਜਦੋਂ ਕਿ ਪੱਪੂ ਜੈਅੰਤੀ-ਪੁਰੀਆ ਗਰੁੱਪ ਆਰ. ਕੇ. ਇੰਟਰਪ੍ਰਾਈਜਿਜ਼ ਰਣਜੀਤ ਐਵੀਨਿਊ, ਹਯਾਤ ਅਤੇ ਅਜਨਾਲਾ ਸਰਕਲ ਦਾ ਮਾਲਕ ਹੈ।

ਇਹ ਵੀ ਪੜ੍ਹੋ- ਅਕਾਲੀ ਦਲ ਦੀ ਭਰਤੀ ਲਈ ਬਣਾਈ ਕਮੇਟੀ ਨੂੰ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਚਾਹ ਦਾ ਸੱਦਾ

ਇਸੇ ਤਰ੍ਹਾਂ ਤਾਜ ਸਵਰਨ ਸਰਕਲ ਪੁਰਾਣੇ ਠੇਕੇਦਾਰਾਂ ਦੇ ਕੋਲ ਹੀ ਹਨ। ਉੱਧਰ ਅੰਮ੍ਰਿਤਸਰ ਆਬਕਾਰੀ ਰੇਂਜ ਦੇ ਤਹਿਤ ਆਉਣ ਵਾਲੇ ਤਰਨਤਾਰਨ ਜ਼ਿਲ੍ਹੇ ਵਿਚ ਤਰਨਤਾਰਨ/ਪੱਟੀ ਸਿਟੀ ਅਤੇ ਦਿਹਾਤੀ ਦੇ ਵਿਚ ‘ਮਿੱਤਲ ਵਾਈਨ’ ਦੇ ਕੋਲ ਦੋਵੇਂ ਸਰਕਲ ਆਏ ਹਨ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਹ ਦੋਵੇਂ ਸਰਕਲ ਵੀ ਰਿੰਪਲ ਗਰੁੱਪ ਨਾਲ ਸਬੰਧਤ ਹਨ।

ਇਹ ਵੀ ਪੜ੍ਹੋ- ਲੁਧਿਆਣਾ ਪਹੁੰਚੇ ਕੇਜਰੀਵਾਲ ਦਾ ਵੱਡਾ ਬਿਆਨ, ਕਿਹਾ- ਇਹ ਸਿਰਫ਼ ਟ੍ਰੇਲਰ ਸੀ, ਪਿਕਚਰ ਅਜੇ ਬਾਕੀ ਹੈ

ਹੋਰ ਮਹਿੰਗੀ ਹੋ ਸਕਦੀ ਹੈ ਸ਼ਰਾਬ

ਸ਼ਰਾਬ ਦੇ ਕਾਰੋਬਾਰ ਨਾਲ ਜੁੜੇ ਜਾਣਕਾਰ ਲੋਕਾਂ ਦਾ ਕਹਿਣਾ ਹੈ ਕਿ ਇਸ ਵਾਰ ਸ਼ਰਾਬ ਦੇ ਠੇਕੇਦਾਰਾਂ ਦੀ ਆਮਦਨ ਦਾ ਟੀਚਾ ਵਧਾ ਦਿੱਤਾ ਗਿਆ ਹੈ। ਕਿਉਂਕਿ ਪਿਛਲੇ ਸਾਲਾਂ ਦੌਰਾਨ ਕੁਝ ਸ਼ਰਾਬ ਦੇ ਠੇਕੇਦਾਰਾਂ ਨੇ ਕਈ ਤਰ੍ਹਾਂ ਦੇ ਜੁਗਾੜ ਚਲਾ ਕੇ ਚੋਖੀ ਕਮਾਈ ਕੀਤੀ ਹੈ, ਜਿਨ੍ਹਾਂ ਦਾ 2 ਪੁਲਸ/ਆਬਕਾਰੀ ਅਧਿਕਾਰੀਆਂ ਨੇ ਪਰਦਾਫਾਸ਼ ਵੀ ਕੀਤਾ ਸੀ। ਆਉਣ ਵਾਲੇ ਸਮੇਂ ’ਚ ਜਿੱਥੇ ਸਰਕਾਰ ਦਾ ਮਾਲੀਆ ਟੀਚਾ ਵੱਡਾ ਹੈ, ਉੱਥੇ ਹੀ ਸ਼ਰਾਬ ਦੇ ਖਪਤਕਾਰਾਂ ’ਤੇ ਬੋਝ ਵਧੇਗਾ। ਇਸ ਵਿਚ ਸਸਤੀ ਦਾਰੂ ਜੋ ਲਾਹਣ ਦੇ ਰੂਪ ਵਿਚ ਬਾਜ਼ਾਰ ਵਿਚ ਨਿਰੰਤਰ ਜਾਰੀ ਹੈ, ਉਸ ਦਾ ਰੁਝਾਨ ਵੱਧ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News