ਖਡੂਰ ਸਾਹਿਬ ਦੇ ਨੌਜਵਾਨ ਦੀ ਦੁਬਈ ''ਚ ਮੌਤ

Monday, Apr 15, 2019 - 02:01 AM (IST)

ਖਡੂਰ ਸਾਹਿਬ ਦੇ ਨੌਜਵਾਨ ਦੀ ਦੁਬਈ ''ਚ ਮੌਤ

ਖਡੂਰ ਸਾਹਿਬ, (ਗਿੱਲ, ਬਲਿਵੰਦਰ ਕੌਰ)- ਰੋਜ਼ੀ ਰੋਟੀ ਕਮਾਉਣ ਲਈ ਦੁਬਈ ਗਏ ਖਡੂਰ ਸਾਹਿਬ ਦੇ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਦਵਿੰਦਰ ਸਿੰਘ ਲੋਟੇ (36) ਪੁੱਤਰ ਹਰੀ ਸਿੰਘ ਜੋ ਖਡੂਰ ਸਾਹਿਬ ਦਾ ਰਹਿਣ ਵਾਲਾ ਸੀ, 2 ਸਾਲ ਪਹਿਲਾਂ ਦੁਬਈ ਗਿਆ ਸੀ, ਜਿਸ ਦੀ 11 ਅਪ੍ਰੈਲ ਨੂੰ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਨੂੰ ਉਸ ਦੀ ਮੌਤ ਦੀ ਖਬਰ ਬੀਤੇ ਦਿਨੀਂ ਸੋਸ਼ਲ ਮੀਡੀਆ ਰਾਹੀਂ ਪਤਾ ਲੱਗੀ। ਮ੍ਰਿਤਕ ਦੇ 2 ਸਕੇ ਚਾਚੇ ਵੀ ਦੁਬਈ 'ਚ ਹੀ ਹਨ ਉਨ੍ਹਾਂ ਨੂੰ ਵੀ ਤਿੰਨ ਦਿਨ ਬਾਅਦ ਹੀ ਉਸਦੀ ਮੌਤ ਬਾਰੇ ਪਤਾ ਚੱਲਿਆ ਹੈ।

ਤਿੰਨ ਭੈਣ ਭਰਾਵਾਂ 'ਚੋਂ ਸਭ ਤੋਂ ਛੋਟਾ ਸੀ ਦਵਿੰਦਰ
ਦਵਿੰਦਰ ਸਿੰਘ ਤਿੰਨ ਭਰਾ ਭੈਣ ਸਨ, ਭਰਾ ਭੈਣ ਦੋਨੋਂ ਉਸ ਤੋਂ ਵੱਡੇ ਹਨ ਤੇ ਵਿਆਹੇ ਹੋਏ ਹਨ। ਦਵਿੰਦਰ ਦਾ ਢਾਈ ਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਉਸਦੀ ਡੇਢ ਸਾਲ ਦੀ ਲੜਕੀ ਹੈ। ਦਵਿੰਦਰ ਸਿੰਘ ਦੀ ਮੌਤ ਦੇ ਕਾਰਨ ਦਾ ਪਤਾ ਨਹੀਂ ਚੱਲ ਸਕਿਆ।


author

KamalJeet Singh

Content Editor

Related News