ਜਨਾਨੀਆਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਦੇਣ ਨਾਲ ਪੰਜਾਬ ਰੋਡਵੇਜ਼ ਅਤੇ ਪਨਬੱਸ ਦਾ ਹੋਇਆ ਬੇੜਾ ਗਰਕ

10/17/2022 12:56:39 PM

ਪੱਟੀ (ਸੋਢੀ) - ਸਰਹੱਦੀ ਇਲਾਕੇ ਦਾ ਰੋਡਵੇਜ਼ ਡਿਪੂ ਜੋ ਅਕਸਰ ਵਿਵਾਦਾਂ ਵਿਚ ਘਿਰਿਆ ਰਹਿੰਦਾ ਹੈ, ਹਲਕੇ ਦੇ ਟਰਾਂਸਪੋਰਟ ਮੰਤਰੀ ਦੀ ਅਣਦੇਖੀ ਦਾ ਸ਼ਿਕਾਰ ਹੋ ਗਿਆ ਹੈ। ਪੰਜਾਬ ਰੋਡਵੇਜ਼ ਅਤੇ ਪਨਬੱਸਾਂ ਵਿਚ ਜਨਾਨੀਆਂ ਨੂੰ ਮੁਫ਼ਤ ਸਫ਼ਰ ਕਰਨ ਦੀ ਸਹੂਲਤ ਦੇਣ ਕਰਕੇ ਪੱਟੀ ਡਿਪੂ ਦੀਆਂ ਰੋਡਵੇਜ਼ ਬੱਸਾਂ, ਪਨਬੱਸਾਂ ਦੇ ਪਾਸਿੰਗ ਅਤੇ ਸਪੇਅਰ ਪਾਰਟਸ ਨਾ ਮਿਲਣ ਕਾਰਨ 23 ਬੱਸਾਂ ਬੰਦ ਹਨ। ਇਸ ਦਾ ਮੁੱਖ ਕਾਰਨ ਇਹ ਹੈ ਕਿ ਪੰਜਾਬ ਰੋਡਵੇਜ਼ ਵਿਭਾਗ ਨੇ ਪੱਟੀ ਡਿਪੂ ਨੂੰ ਸਪੇਅਰ ਪਾਰਟਸ, ਪਾਸਿੰਗ ਅਤੇ ਪੱਟੀ ਡਿਪੂ ਵਿਖੇ ਸਾਮਾਨ ਭੇਜਨਾ ਬੰਦ ਕਰ ਦਿੱਤਾ ਹੈ। 

ਪੜ੍ਹੋ ਇਹ ਵੀ ਖ਼ਬਰ : ਪਾਕਿ ਡਰੋਨਾਂ ਰਾਹੀਂ ਪੰਜਾਬ ’ਚ ਪੁੱਜੇ ਵਿਦੇਸ਼ੀ ਹਥਿਆਰ ਦੇ ਰਹੇ ਨੇ ਖ਼ਤਰਨਾਕ ਸੰਕੇਤ, ਵਾਪਰ ਸਕਦੀ ਹੈ ਕੋਈ ਵਾਰਦਾਤ

ਜਾਣਕਾਰੀ ਅਨੁਸਾਰ ਪੱਟੀ ਡਿਪੂ ਦੀਆਂ 30 ਤੋਂ ਵੱਧ ਪੰਜਾਬ ਰੋਡਵੇਜ਼ ਅਤੇ ਪਨਬੱਸਾਂ ਦੀਆਂ ਕੁਝ ਬੱਸਾਂ ਦੇ ਕਲੱਚ ਪਲੇਟ, ਪ੍ਰੈਸ਼ਰ ਪਲੇਟ, ਆਰਮ, ਇੰਜਣ ਦੀ ਦਰਾੜ, ਬ੍ਰੇਕ ਵ੍ਹੀਲ ਜਾਮ, ਪੰਪ ਦੇ ਕਰੰਟ ਵਰਗੇ ਸਪੇਅਰ ਪਾਰਟਸ ਦੀ ਘਾਟ ਪਾਈ ਜਾ ਰਹੀ ਹੈ। ਇਸ ਕਾਰਨ ਪੱਟੀ ਤੋਂ ਪਟਿਆਲਾ 1 ਬੱਸ ਰੂਟ, ਪੱਟੀ ਤੋਂ ਸ੍ਰੀ ਅਨੰਦਪੁਰ ਸਾਹਿਬ 1 ਬੱਸ ਰੂਟ, ਪੱਟੀ ਤੋਂ ਅੰਮ੍ਰਿਤਸਰ 4 ਬੱਸ ਰੂਟ, ਪੱਟੀ ਤੋਂ ਭਿੱਖੀਵਿੰਡ 3 ਬੱਸ ਰੂਟ, ਪੱਟੀ ਤੋਂ ਡੱਬਵਾਲੀ 1 ਬੱਸ ਰੂਟ, ਪੱਟੀ ਤੋਂ ਪਠਾਨਕੋਟ 3 ਬੱਸ ਰੂਟ, ਪੱਟੀ ਤੋਂ ਦੌਲਤਪੁਰ ਤਲਵਾੜਾ 1 ਬੱਸ ਰੂਟ, ਪੱਟੀ ਤੋਂ ਖੇਮਕਰਨ 5 ਬੱਸ ਰੂਟ, ਪੱਟੀ ਤੋਂ ਹਰੀਕੇ 4 ਬੱਸ ਰੂਟ ਦੇ ਸਪੇਅਰ ਪਾਰਟਸ ਨਾ ਮਿਲਣ ਕਾਰਨ ਬੰਦ ਹਨ। ਸਾਮਾਨ ਨਾ ਮਿਲਣ ਕਾਰਨ ਇਨ੍ਹਾਂ ਬੱਸਾਂ ਦਾ ਚੱਲਣਾ ਮੁਸ਼ਕਿਲ ਹੋ ਗਿਆ ਹੈ। ਕੁਝ ਰੂਟ ਡਰਾਈਵਰਾਂ ਦੀ ਘਾਟ ਕਾਰਨ ਬੰਦ ਹਨ ਅਤੇ ਕੁਝ ਕੰਡਕਟਰਾਂ ਦੀ ਘਾਟ ਕਾਰਨ ਬੰਦ ਪਏ ਹਨ। 

ਪੜ੍ਹੋ ਇਹ ਵੀ ਖ਼ਬਰ : ਬਠਿੰਡਾ ਮਗਰੋਂ ਗੁਰਦਾਸਪੁਰ ਦੇ ਇਸ ਕਸਬੇ ਦੀਆਂ ਹੱਦਾਂ ’ਤੇ ਲੱਗੇ ਨਸ਼ੇ ਸੰਬੰਧੀ ਬੋਰਡ, ਕਿਹਾ ਬਣਾਵਾਂਗੇ 'ਬੰਦੇ ਦਾ ਪੁੱਤ’

ਇਸ ਤੋਂ ਇਲਾਵਾ ਰਛਪਾਲ ਬੇਦੀ, ਜੀਵਨ ਲਾਲ, ਕਸ਼ਮੀਰ ਸਿੰਘ, ਆਸ਼ਾ ਰਾਣੀ, ਰੂਪ ਰਾਣੀ, ਸੁਰਜੀਤ ਸਿੰਘ, ਗੁਰਪਾਲ ਸਿੰਘ ਨੇ ਕਿਹਾ ਕਿ ‘ਆਪ’ ਸਰਕਾਰ ਹਰ ਰੋਜ਼ ਰੋਡਵੇਜ਼ ਦੀ ਆਮਦਨ ਵਧਾਉਣ ਦਾ ਪ੍ਰਚਾਰ ਕਰ ਰਹੀ ਹੈ, ਜਦਕਿ ਅਸਲੀਅਤ ਕੁਝ ਹੋਰ ਹੈ। ਕੁਲ ਹਿੰਦ ਕਿਸਾਨ ਸਭਾ ਦੇ ਆਗੂ ਐਡਵੋਕੇਟ ਦਵਿੰਦਰ ਜੀਤ ਸਿੰਘ ਢਿੱਲੋਂ ਨੇ ਕਿਹਾ ਕਿ ‘ਆਪ’ ਸਰਕਾਰ ਸਿਰਫ਼ ਦਿਖਾਵਾ ਕਰ ਰਹੀ ਹੈ। ਲੋਕਾਂ ਦੇ ਕੰਮ ਜ਼ਮੀਨੀ ਪੱਧਰ ’ਤੇ ਨਹੀਂ ਹੋ ਰਹੇ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਵਿਚ ਸਪੇਅਰ ਪਾਰਟਸ ਨਾ ਮਿਲਣ ਕਾਰਨ 150 ਤੋਂ ਵੱਧ ਬੱਸਾਂ ਦੇ ਰੂਟ ਬੰਦ ਹੋ ਚੁੱਕੇ ਹਨ, ਜਿਸ ਕਾਰਨ ਹੁਣ ਰੋਡਵੇਜ਼ ਦਾ ਰੱਬ ਹੀ ਰਾਖਾ ਹੈ।          

ਪੜ੍ਹੋ ਇਹ ਵੀ ਖ਼ਬਰ : ਗੈਂਗਸਟਰ ਲੰਡਾ ਨੇ ਲਈ ਤਰਨਤਾਰਨ ਦੇ ਕੱਪੜਾ ਵਪਾਰੀ ਦੇ ਕਤਲ ਦੀ ਜ਼ਿੰਮੇਵਾਰੀ, ਨਾਲ ਹੀ ਦਿੱਤੀ ਇਹ ਧਮਕੀ  

ਇਸ ਮੌਕੇ ਪੱਟੀ ਡਿਪੂ ਦੇ ਜਨਰਲ ਮੈਨੇਜਰ ਦਾਰਾ ਸਿੰਘ ਨੇ ਦੱਸਿਆ ਕਿ ਬੱਸ ਲਈ ਸਟਾਫ਼ ਅਤੇ ਸਪੇਅਰ ਪਾਰਟਸ ਦੀ ਘਾਟ ਬਾਰੇ ਰੋਡਵੇਜ਼ ਵਿਭਾਗ ਅਤੇ ਟਰਾਂਸਪੋਰਟ ਮੰਤਰੀ ਨੂੰ ਜਾਣੂ ਕਰਵਾਇਆ ਗਿਆ ਹੈ। ਇਸ ਮੌਕੇ ਐੱਸ.ਡੀ.ਐੱਮ ਪੱਟੀ ਰਾਜੇਸ਼ ਸ਼ਰਮਾ ਨੇ ਕਿਹਾ ਕਿ ਲੋਕਾਂ ਦੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਇਸ ਮਾਮਲੇ ਦੇ ਹੱਲ ਲਈ ਸਖ਼ਤ ਕਦਮ ਚੁੱਕਣ ਲਈ ਰੋਡਵੇਜ਼ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਨਾ ਭੇਜ ਦਿੱਤੀ ਗਈ ਹੈ।


rajwinder kaur

Content Editor

Related News