28 ਸਾਲਾਂ ਤੋਂ ਪੰਜਾਬ ਪੁਲਸ ਨੂੰ ਨਹੀਂ ਦਿੱਤੀਆਂ ਸਮਾਜ ਵਿਰੋਧੀ ਅਨਸਰਾਂ ਨੂੰ ਫੜਨ ਲਈ ਗੱਡੀਆਂ : ਰੰਧਾਵਾ

08/08/2021 4:24:33 PM

ਗੁਰਦਾਸਪੁਰ (ਸਰਬਜੀਤ): ਬੀਤੇ 28 ਸਾਲ ਤੋਂ ਪੰਜਾਬ ਪੁਲਸ ਨੂੰ ਕਿਸੇ ਵੀ ਸਰਕਾਰ ਨੇ ਸਮਾਜ ਵਿਰੋਧੀ ਅਨਸਰਾਂ ਨੂੰ ਫੜ੍ਹਨ ਵਾਸਤੇ ਗੱਡੀਆਂ ਮੁਹੱਈਆ ਨਹੀਂ ਕਰਵਾਈਆਂ, ਜਿਸ ਕਾਰਨ ਜ਼ਿਆਦਾਤਰ ਪੁਲਸ ਸਟੇਸ਼ਨਾਂ ’ਚ ਪੁਲਸ ਕਰਮਚਾਰੀ ਬਿਨਾਂ ਆਧੁਨਿਕ ਸਹੂਲਤਾਂ ਵਾਲੀਆਂ ਗੱਡੀਆਂ ਦੀ ਵਰਤੋਂ ਕਰ ਰਹੇ ਹਨ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਗੁਰਸ਼ਰਨ ਸਿੰਘ ਰੰਧਾਵਾ ਸੇਵਾ ਮੁਕਤ ਡਿਪਟੀ ਸੁਪਰਡੈਂਟ ਆਫ ਪੁਲਸ ਨੇ ਦੱਸਿਆ ਕਿ ਸਾਲ 1991-92 ਦੌਰਾਨ ਪੰਜਾਬ ਦੇ ਉਸ ਸਮੇਂ ਦੇ ਡੀ. ਜੀ.ਪੀ . ਜੈ. ਐੱਫ. ਰਿਬਾਰੋ ਅਤੇ ਗਵਰਨਰ ਪੰਜਾਬ ਬੀ. ਡੀ. ਪਾਂਡੇ ਦਾ ਪ੍ਰਸ਼ਾਸਨਿਕ ਰਾਜ ਹੁੰਦਾ ਸੀ। ਉਨ੍ਹਾਂ ਦਾ ਮੁੱਖ ਮਕਸਦ ਸੀ ਕਿ ਪੰਜਾਬ ’ਚ ਅੱਤਵਾਦ ਨੂੰ ਖ਼ਤਮ ਕਰਨਾ। ਉਨ੍ਹਾਂ ਹਰ ਪੁਲਸ ਸਟੇਸ਼ਨ ’ਚ ਗੱਡੀਆਂ ਸ਼ਰਾਰਤੀ ਅਨਸਰਾਂ ਅਤੇ ਅੱਤਵਾਦੀਆਂ ਨੂੰ ਫੜ੍ਹਨ ਲਈ ਪੁਲਸ ਨੂੰ ਦਿੱਤੀਆਂ ਸਨ। ਜਦੋਂ ਕਿ ਆਧੁਨਿਕ ਕਿਸਮ ਦੇ ਹਥਿਆਰ ਵੀ ਦਿੱਤੇ ਗਏ ਪਰ ਜਿਉਂ ਹੀ 14 ਸਾਲ ਪੰਜਾਬ ’ਚ ਅੱਤਵਾਦ ਦਾ ਸੰਤਾਪ ਲੋਕਾਂ ਨੇ ਹੰਢਾਇਆ, ਜਿਸ ’ਚ ਪੁਲਸ ਦਾ ਅਹਿਮ ਰੋਲ ਸੀ ਪਰ ਜਦੋਂ ਦਾ ਪੰਜਾਬ ’ਚ ਅੱਤਵਾਦ ਖ਼ਤਮ ਹੋਇਆ ਹੈ, ਲੋਕ ਖੁੱਲ੍ਹੀਆਂ ਹਵਾਵਾਂ ’ਚ ਫਿਰਨ ਲੱਗ ਪਏ ਹਨ। ਉਸ ਦੇ ਬਾਅਦ ਸਮੇਂ-ਸਮੇਂ ’ਤੇ ਆਈਆਂ ਸਰਕਾਰਾਂ ਨੇ ਪੁਲਸ ਦੀਆਂ ਗੱਡੀਆ ਦੀ ਰਿਪੇਅਰ ਵਾਸਤੇ ਕੋਈ ਵੀ ਰਾਸ਼ੀ ਪ੍ਰਦਾਨ ਨਹੀਂ ਕੀਤੀ ਅਤੇ ਨਾ ਹੀ ਨਵੀਂਆ ਗੱਡੀਆਂ ਹੁਣ ਤੱਕ ਪੁਲਸ ਸਟੇਸ਼ਨਾਂ ਨੂੰ ਦਿੱਤੀਆਂ ਗਈਆਂ ਹਨ।

ਇਹ ਵੀ ਪੜ੍ਹੋ :  ਗੈਂਗਸਟਰ ਰਾਣਾ ਕੰਦੋਵਾਲੀਆ ਦੇ ਕਤਲ ਕਾਂਡ ’ਚ ਇਕ ਗੈਂਗਸਟਰ ਗ੍ਰਿਫ਼ਤਾਰ

ਰੰਧਾਵਾ ਨੇ ਕਿਹਾ ਕਿ ਇਸ ਸਮੇਂ ਕੋਰੋਨਾ ਕਾਲ ਪੂਰੇ ਦੁਨੀਆ ’ਚ ਚੱਲ ਰਿਹਾ ਹੈ। ਜੇਕਰ ਪੁਲਸ ਸਟੇਸ਼ਨਾਂ ’ਚ ਕਿਸੇ ਸ਼ਰਾਰਤੀ ਅਨਸਰ ਨੂੰ ਪੁਲਸ ਨੇ ਫੜਨ ਲਈ ਜਾਣਾ ਹੁੰਦਾ ਹੈ ਤਾਂ ਪੁਲਸ ਦੇ ਕਰਮਚਾਰੀ ਆਪਣੇ ਨਿੱਜੀ ਵਾਹਨ ਮੋਟਰਸਾਈਕਲਾਂ ’ਤੇ ਦੋਸ਼ੀ ਨੂੰ ਮੋਟਰਸਾਈਕਲ ਦੇ ਵਿਚਕਾਰ ਟ੍ਰਿਪਲ ਰਾਈਡਿੰਗ ਕਰ ਕੇ ਲਿਆਉਂਦੇ ਹਨ। ਜੇਕਰ ਉਹ ਕੋਰੋਨਾ ਸੰਕ੍ਰਮਿਤ ਹੋਵੇਗਾ ਤਾਂ ਜਾਹਿਰ ਹੈ ਕਿ ਪੁਲਸ ਕਰਮਚਾਰੀਆਂ ਨੂੰ ਆਪਣੀ ਲਪੇਟ ’ਚ ਲੈ ਲੇਵਾਂਗਾ। ਇਸ ਸਬੰਧੀ ਪੰਜਾਬ ਸਰਕਾਰ ਨੇ ਆਪਣੇ ਕਰਮਚਾਰੀਆਂ ਨੂੰ ਥਾਣਿਆਂ ’ਚ ਕੋਈ ਵੀ ਨਵੀਂ ਗੱਡੀਆ ਨਹੀਂ ਦਿੱਤੀਆਂ। ਜਿਸ ਕਰਕੇ ਸਾਡੇ ਪੰਜਾਬ ਪੁਲਸ ਦੇ ਨੌਜਵਾਨਾਂ ਨੂੰ ਅਜਿਹੀ ਸਥਿਤੀ ’ਚ ਕੋਰੋਨਾ ਸੰਕ੍ਰਮਣ ਹੋਣ ਦਾ ਖਤਰਾ ਮੰਡਰਾ ਰਿਹਾ ਹੈ, ਜਿਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੈ।
 

ਇਹ ਵੀ ਪੜ੍ਹੋ : ਕਰੰਟ ਲੱਗਣ ਨਾਲ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ, 2 ਮਹੀਨੇ ਬਾਅਦ ਹੋਣਾ ਸੀ ਵਿਆਹ


Shyna

Content Editor

Related News