'ਪੰਜਾਬ ਕੇਸਰੀ' ਝੁਕਣ ਵਾਲਾ ਨਹੀਂ ਹੈ, ਦਿੱਲੀ ਦੇ ਠੱਗਾਂ ਨੇ 6 ਮਹੀਨਿਆਂ ਤੱਕ ਦਿੱਲੀ ਚੱਲ ਜਾਣਾ: ਫਤਿਹਜੰਗ ਸਿੰਘ ਬਾਜਵਾ

Friday, Feb 06, 2026 - 04:49 PM (IST)

'ਪੰਜਾਬ ਕੇਸਰੀ' ਝੁਕਣ ਵਾਲਾ ਨਹੀਂ ਹੈ, ਦਿੱਲੀ ਦੇ ਠੱਗਾਂ ਨੇ 6 ਮਹੀਨਿਆਂ ਤੱਕ ਦਿੱਲੀ ਚੱਲ ਜਾਣਾ: ਫਤਿਹਜੰਗ ਸਿੰਘ ਬਾਜਵਾ

ਬਟਾਲਾ (ਗੁਰਪ੍ਰੀਤ)- ਭਾਜਪਾ ਪਾਰਟੀ ਦੇ ਹਲਕਾ ਬਟਾਲਾ ਇੰਚਾਰਜ ਤੇ ਸਾਬਕਾ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਅਤੇ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਵੱਲੋਂ ਬਟਾਲਾ ਵਿਖੇ ਪ੍ਰੈਸ ਕਾਨਫਰੰਸ ਕਰਕੇ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਲਈ ਧੰਨਵਾਦ ਕੀਤਾ ਗਿਆ। ਇਸ ਦੌਰਾਨ ਫਤਿਹਜੰਗ ਸਿੰਘ ਬਾਜਵਾ ਨੇ ਕਿਹਾ ਕਿ ਕੇਂਦਰੀ ਬਜਟ ਵਿੱਚ ਆਤਮਨਿਰਭਰ ਭਾਰਤ ਦੇ ਦੀ ਗੱਲ ਕੀਤੀ ਹੈ।ਉਨ੍ਹਾਂ ਕਿਹਾ ਸਿੱਧੇ ਤੌਰ 'ਤੇ ਬਜਟ ਹਰ ਵਰਗ ਲਈ ਲੋਕ ਪੱਖੀ ਬਜਟ ਹੈ, ਜਿਸ ਨਾਲ ਕਿਸੇ ਵੀ ਵਰਗ 'ਤੇ ਬੋਝ ਨਹੀਂ ਪਾਇਆ ਗਿਆ। 

ਇਹ ਵੀ ਪੜ੍ਹੋ-SC ਵਿਦਿਆਰਥੀਆਂ ਨਾਲ ਧੋਖਾ ਕਰ ਰਹੀ ਆਮ ਆਦਮੀ ਪਾਰਟੀ : ਹਰਸਿਮਰਤ ਕੌਰ ਬਾਦਲ

ਇਸ ਦੌਰਾਨ ਫਤਿਹਜੰਗ ਬਾਜਵਾ ਨੇ ਪ੍ਰੈਸ ਦੀ ਆਜ਼ਾਦੀ ’ਤੇ ਹਮਲੇ ਕੀਤੇ ਜਾਣ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਕੇਸਰੀ ਸਮੂਹ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਗਲਤ ਢੰਗ ਨਾਲ ਛਾਪੇਮਾਰੀਆਂ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਪੰਜਾਬ ਕੇਸਰੀ ਝੁਕਣ ਵਾਲਾ ਨਹੀਂ ਹੈ, ਇਹ ਅੱਜ ਦੀ ਅਖਬਾਰ ਨਹੀਂ ਹੈ, ਇਹ ਵੰਡ ਤੋਂ ਪਹਿਲਾਂ ਦੀ ਅਖਬਾਰ ਹੈ। ਉਨ੍ਹਾਂ ਕਿਹਾ ਪੰਜਾਬ ਕੇਸਰੀ ਸਮੂਹ ਨੇ ਇਕ-ਇਕ ਕਤਰਾ ਸੇਵਾ ਲਈ ਰੱਖਿਆ ਹੈ। ਫਤਿਹਜੰਗ ਸਿੰਘ ਬਾਜਵਾ ਨੇ ਕਿਹਾ ਦਿੱਲੀ ਦੇ ਠੱਗਾਂ ਨੇ ਹੋਰ 6 ਮਹੀਨੇ ਤੱਕ ਦਿੱਲੀ  ਚੱਲ ਜਾਣਾ ਹੈ ਅਤੇ ਪੰਜਾਬ ਵਾਲਿਆਂ ਦੀ ਵਾਰੀ ਆ ਜਾਣੀ ਹੈ, ਕਿਉਂਕਿ ਲੋਕਾਂ ਨੇ ਇਨ੍ਹਾਂ ਕੋਲ ਹਿਸਾਬ ਤਾਂ ਲੈਣਾ ਹੀ ਹੈ। 

ਇਹ ਵੀ ਪੜ੍ਹੋ- ਕਾਂਗਰਸ ਨੇ ਡਾ. ਨਵਜੋਤ ਕੌਰ ਸਿੱਧੂ ਨੂੰ ਪਾਰਟੀ 'ਚੋਂ ਕੱਢਿਆ

ਇਸ ਮੌਕੇ ਫਤਿਹਜੰਗ ਸਿੰਘ ਬਾਜਵਾ ਨੇ ਪੰਜਾਬ ਦੇ ਮੌਜੂਦਾ ਹਾਲਾਤ ’ਤੇ ਵੀ ਗੰਭੀਰ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਿੱਤ ਦਿਨ ਕਤਲ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਜਲੰਧਰ ਦੀ ਘਟਨਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਇਕ ਵਰਕਰ ਨੂੰ ਗੁਰਦੁਆਰਾ ਸਾਹਿਬ ਦੇ ਬਾਹਰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਜੋ ਸੂਬੇ ਦੀ ਕਾਨੂੰਨ-ਵਿਵਸਥਾ ’ਤੇ ਸਵਾਲ ਖੜੇ ਕਰਦਾ ਹੈ। ਇਸ ਦੌਕਾਨ ਫਤਿਹਜੰਗ ਸਿੰਘ ਬਾਜਵਾ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਕਾਨੂੰਨ-ਵਿਵਸਥਾ ਕਾਇਮ ਰੱਖਣ ਵਿੱਚ ਨਾਕਾਮ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਅਪਰਾਧ ਵੱਧ ਰਹੇ ਹਨ, ਦੂਜੇ ਪਾਸੇ ਸਰਕਾਰ ਆਪਣੇ ਰਾਜਨੀਤਿਕ ਵਿਰੋਧੀਆਂ ਖ਼ਿਲਾਫ਼ ਝੂਠੇ ਮਾਮਲੇ ਦਰਜ ਕਰਵਾ ਰਹੀ ਹੈ।  

ਇਹ ਵੀ ਪੜ੍ਹੋ- ਤਰਨਤਾਰਨ ਵਾਸੀਆਂ ਲਈ ਅਹਿਮ ਖਬਰ, 2 ਦਿਨ ਬੰਦ ਰਹੇਗਾ ਇਹ ਰੇਲਵੇ ਫਾਟਕ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News