ਗੁਰਦਾਸਪੁਰ: ਓਵਰਲੋਡ ਈ-ਰਿਕਸ਼ਾ ਪਲਟਿਆ, ਟ੍ਰੈਫਿਕ ਪੁਲਸ ਨੇ ਚਾਲਕਾਂ ਨੂੰ ਦਿੱਤੀ ਸਖ਼ਤ ਚੇਤਾਵਨੀ
Thursday, Feb 05, 2026 - 01:28 PM (IST)
ਗੁਰਦਾਸਪੁਰ (ਗੁਰਪ੍ਰੀਤ)- ਸ਼ਹਿਰ ਦੀਆਂ ਸੜਕਾਂ 'ਤੇ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਦੌੜ ਰਹੇ ਈ-ਰਿਕਸ਼ਾ ਹੁਣ ਆਮ ਲੋਕਾਂ ਦੀ ਜਾਨ ਲਈ ਖ਼ਤਰਾ ਬਣਨ ਲੱਗੇ ਹਨ। ਤਾਜ਼ਾ ਮਾਮਲੇ 'ਚ ਗੁਰਦਾਸਪੁਰ ਤੋਂ ਪੁਰਾਣਾ ਸ਼ਾਲਾ ਜਾ ਰਿਹਾ ਇੱਕ ਈ-ਰਿਕਸ਼ਾ, ਜਿਸ 'ਤੇ ਸਮਰੱਥਾ ਤੋਂ ਵੱਧ ਅਤੇ ਓਵਰ-ਲੈਂਥ ਸਾਮਾਨ ਲੱਦਿਆ ਹੋਇਆ ਸੀ, ਨਵੇਂ ਬੱਸ ਸਟੈਂਡ ਦੇ ਪੁੱਲ ਨੇੜੇ ਅਚਾਨਕ ਪਲਟ ਗਿਆ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ ! ਪੜ੍ਹੋ 7 ਤੇ 8 ਤਰੀਖ ਦੀ ਵੱਡੀ ਭਵਿੱਖਬਾਣੀ
ਹਾਦਸੇ ਦੀ ਸੂਚਨਾ ਮਿਲਦੇ ਹੀ ਟ੍ਰੈਫਿਕ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਿਆ ਅਤੇ ਪਲਟੇ ਹੋਏ ਰਿਕਸ਼ਾ ਨੂੰ ਸਿੱਧਾ ਕਰਵਾ ਕੇ ਰਸਤਾ ਸਾਫ਼ ਕਰਵਾਇਆ। ਟ੍ਰੈਫਿਕ ਪੁਲਸ ਇੰਚਾਰਜ ਸਤਨਾਮ ਸਿੰਘ ਨੇ ਇਸ ਘਟਨਾ 'ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਚਾਲਕ ਜ਼ਿਆਦਾ ਪੈਸੇ ਕਮਾਉਣ ਦੇ ਲਾਲਚ ਵਿੱਚ ਸਵਾਰੀਆਂ ਦੀ ਬਜਾਏ ਭਾਰੀ ਸਾਮਾਨ ਲੱਦ ਰਹੇ ਹਨ, ਜੋ ਸਿੱਧੇ ਤੌਰ 'ਤੇ ਦੁਰਘਟਨਾਵਾਂ ਨੂੰ ਸੱਦਾ ਦੇਣਾ ਹੈ।
ਇਹ ਵੀ ਪੜ੍ਹੋ- ਪੰਜਾਬ: ਭਰੇ ਬਾਜ਼ਾਰ 'ਚ ਚੱਲੀਆਂ ਠਾਹ-ਠਾਹ ਗੋਲੀਆਂ, ਦੁਕਾਨਦਾਰਾਂ ਨੇ ਤੁਰੰਤ ਬੰਦ ਕਰ'ਤੀਆਂ ਦੁਕਾਨਾਂ
ਉਨ੍ਹਾਂ ਜਨਤਾ ਦੇ ਰਵੱਈਏ 'ਤੇ ਸਵਾਲ ਚੁੱਕਦਿਆਂ ਕਿਹਾ, "ਜਦੋਂ ਅਸੀਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕਰਦੇ ਹਾਂ, ਤਾਂ ਲੋਕ 'ਗਰੀਬੀ' ਦਾ ਵਾਸਤਾ ਦੇ ਕੇ ਰੌਲਾ ਪਾਉਂਦੇ ਹਨ। ਪਰ ਹੁਣ ਅਜਿਹੇ ਹਾਦਸਿਆਂ ਤੋਂ ਬਾਅਦ ਜਨਤਾ ਹੀ ਦੱਸੇ ਕਿ ਅਸੀਂ ਇਨ੍ਹਾਂ ਦਾ ਕੀ ਹੱਲ ਕਰੀਏ?" ਉਨ੍ਹਾਂ ਅਪੀਲ ਕੀਤੀ ਕਿ ਚਾਲਕ ਆਪਣੀ ਅਤੇ ਦੂਜਿਆਂ ਦੀ ਜਾਨ ਦੇ ਦੁਸ਼ਮਣ ਨਾ ਬਣਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
