ਪੰਜਾਬ ਦੇ ਮਿੰਨੀ ਗੋਆ ਵਜੋਂ ਜਾਣੇ ਜਾਂਦੇ ਚਮਰੋੜ ’ਚ ਪਹਿਲੀ ਵਾਰ ਸ਼ੁਰੂ ਹੋਵੇਗੀ ਜੈੱਟ ਸਕੀ

07/18/2022 1:02:11 PM

ਪਠਾਨਕੋਟ - ਪੰਜਾਬ ਦੇ ਮਿੰਨੀ ਗੋਆ ਦੇ ਰੂਪ ’ਚ ਜਾਣੇ ਜਾਂਦੇ ਚਮਰੋੜ ਵਿੱਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਪਹਿਲੀ ਵਾਰ ਜੈੱਟ ਸਕੀ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਦੌਰਾਨ ਸਰਕਾਰ ਦਾ ਧਿਆਨ ਰਣਜੀਤ ਸਾਗਰ ਝੀਲ ਦੇ ਆਲੇ-ਦੁਆਲੇ ਦੇ ਇਲਾਕਿਆਂ ਨੂੰ ਸੈਰ ਸਪਾਟੇ ਦੇ ਰੂਪ ’ਚ ਵਧਾਉਣ ਵੱਲ ਹੈ। ਜੈੱਟ ਸਕੀ ਅਤੇ ਬੋਟਿੰਗ ਕਰਨ ਦੇ ਲਾਇਸੰਸ ਲਈ ਬੋਲੀ ਸੋਮਵਾਰ ਨੂੰ ਹੋਵੇਗੀ। 

ਇਸ ਸਬੰਧ ’ਚ ਡਵੀਜ਼ਨਲ ਫੋਰੈਸਟ ਅਫ਼ਸਰ ਨੇ ਦੱਸਿਆ ਕਿ ਝੀਲ ਵਿੱਚ ਕੁੱਲ 6 ਕਿਸ਼ਤੀਆਂ ਨੂੰ ਚੱਲਣ ਦੀ ਇਜਾਜ਼ਤ ਦਿੱਤੀ ਜਾਵੇਗੀ। ਝੀਲ ’ਚ 2 ਕਿਸ਼ਤੀਆਂ ਪ੍ਰਾਈਵੇਟ ਏਜੰਸੀ ਵੱਲੋਂ ਚਲਾਈਆਂ ਜਾਣਗੀਆਂ ਅਤੇ 2 ਕਿਸ਼ਤੀਆਂ ਜੰਗਲਾਤ ਵਿਭਾਗ ਦੀਆਂ ਹੋਣਗੀਆਂ ਪਰ ਇਨ੍ਹਾਂ ਨੂੰ ਚਲਾਉਣ ਦਾ ਅਧਿਕਾਰ ਕਿਸੇ ਪ੍ਰਾਈਵੇਟ ਏਜੰਸੀ ਨੂੰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ 2 ਜੈੱਟ ਸਕੀ ਵੀ ਚਲਾਈਆਂ ਜਾਣਗੀਆਂ। ਜੈੱਟ ਸਕੀ ਅਤੇ ਬੋਟਿੰਗ ਕਰਨ ਦੇ ਲਾਇਸੰਸ ਲਈ ਬੋਲੀ 18 ਜੁਲਾਈ ਨੂੰ ਧਾਰ ਕਲਾਂ ਰੈਸਟ ਹਾਊਸ ਵਿਖੇ ਰੱਖੀ ਗਈ ਹੈ। 

ਇਸ ਦੌਰਾਨ ਸ਼ਰਤਾਂ ਪੂਰੀਆਂ ਕਰਨ ਵਾਲੀਆਂ 3 ਫਰਮਾਂ ਨੂੰ ਸ਼ਾਰਟਲਿਸਟ ਕੀਤਾ ਗਿਆ ਹੈ। ਬੋਟਿੰਗ ਸ਼ੁਰੂ ਹੋਣ ਨਾਲ ਚਮਰੋੜ ਵਿੱਚ ਸੈਰ ਸਪਾਟੇ ਨੂੰ ਤੇਜ਼ੀ ਨਾਲ ਹੁਲਾਰਾ ਮਿਲੇਗਾ। ਆਰ.ਐੱਸ.ਡੀ. ’ਚ ਪ੍ਰਾਈਵੇਟ ਕੰਪਨੀ ਬੋਟਿੰਗ ਕਰਵਾਉਂਦੀ ਸੀ ਪਰ ਕੰਪਨੀ ਨੂੰ ਦਿੱਤੀ ਗਈ ਇਜਾਜ਼ਤ ਦੀ ਮਿਆਦ ਖ਼ਤਮ ਹੋ ਚੁੱਕੀ ਹੈ। ਪਿਛਲੇ 6 ਮਹੀਨਿਆਂ ਤੋਂ ਬੋਟਿੰਗ ਬੰਦ ਹੈ। ਟੈਂਡਰ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ 2 ਮਹੀਨਿਆਂ ਵਿੱਚ ਜੈੱਟ ਸਕੀ ਸ਼ੁਰੂ ਕਰ ਦਿੱਤਾ ਜਾਵੇਗੀ। 


rajwinder kaur

Content Editor

Related News