ਹਿਮਾਚਲ ਜਾਂ ਕਸ਼ਮੀਰ ਦੇ ਨਹੀਂ ਸਗੋਂ ਹੁਣ ਪੰਜਾਬ ਦੇ ਇਸ ਜ਼ਿਲ੍ਹੇ ਦੇ ਸੇਬਾਂ ਦਾ ਸੁਆਦ ਚੱਖਣਗੇ ਲੋਕ

06/06/2022 4:17:44 PM

ਅੰਮ੍ਰਿਤਸਰ : ਪੰਜਾਬ ’ਚ ਜੰਮੂ-ਕਸ਼ਮੀਰ ਦੇ ਹੀ ਨਹੀਂ ਸਗੋਂ ਹਿਮਾਚਲ ਪ੍ਰਦੇਸ਼ ਦੇ ਸੇਬ ਵੀ ਮੌਸਮ ਦੇ ਹਿਸਾਬ ਨਾਲ ਮਿਲ ਜਾਂਦੇ ਹਨ। ਇਨ੍ਹਾਂ ਸੇਬਾਂ ਨੂੰ ਪੰਜਾਬ ਦੇ ਲੋਕ ਬੜੇ ਸੁਆਦ ਨਾਲ ਖਾਂਦੇ ਹਨ। ਖ਼ਾਸ ਗੱਲ ਇਹ ਹੈ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਜੰਮੂ-ਕਸ਼ਮੀਰ ਅਤੇ ਹਿਮਾਚਲ ਦੇ ਸੇਬਾਂ ਦੇ ਨਾਲ-ਨਾਲ ਪੰਜਾਬ ਦੇ ਸੇਬ ਦਾ ਸਵਾਦ ਵੀ ਚੱਖਣ ਦਾ ਮੌਕਾ ਮਿਲ ਰਿਹਾ ਹੈ। ਫਲਾਂ ਦੀਆਂ ਮੰਡੀਆਂ ਅਤੇ ਦੁਕਾਨਾਂ ’ਤੇ ਹੁਣ ਵਿਅਕਤੀਆਂ ਵਲੋਂ ਪੰਜਾਬ ਦਾ ਸੇਬ ਵੀ ਵੇਚਿਆ ਜਾਵੇਗਾ। ਦੱਸ ਦੇਈਏ ਕਿ ਸੇਬ ਠੰਢੇ ਸਥਾਨਾਂ 'ਤੇ ਲੱਗਦੇ ਹਨ ਪਰ ਹੁਣ ਇਹ ਸੇਬ ਪੰਜਾਬ ’ਚ ਵੀ ਲੱਗਣ ਵਾਲੇ ਹਨ। 

ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ ’ਚ ਵੱਡੀ ਵਾਰਦਾਤ: ਪ੍ਰੇਮੀ ਨਾਲ ਮਿਲ ਪਤਨੀ ਨੇ ਬੇਰਹਿਮੀ ਨਾਲ ਕੀਤਾ ਪਤੀ ਦਾ ਕਤਲ

ਮਿਲੀ ਜਾਣਕਾਰੀ ਅਨੁਸਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਤੀ ਵਿਭਾਗ ਨੇ ਅਜਿਹਾ ਸੰਭਵ ਕਰ ਦਿਖਾਇਆ ਹੈ। ਇਸ ਲਈ ਜੀ.ਐੱਨ.ਡੀ.ਯੂ. ਕੰਪਲੈਕਸ 'ਚ ਸੇਬ ਦੇ 50 ਬੂਟਿਆਂ ਦਾ ਇਕ ਬਾਗ ਤਿਆਰ ਕੀਤਾ ਗਿਆ ਹੈ, ਜਿਸ ’ਤੇ ਸੇਬ ਲੱਗਣੇ ਸ਼ੁਰੂ ਹੋ ਗਏ ਹਨ। ਇਸ ਲਈ ਟਿਸ਼ੂ ਤਿਆਰ ਕਰਨ ਦਾ ਕੰਮ ਵੀ ਚੱਲ ਰਿਹਾ ਹੈ, ਜੋ ਬਹੁਤ ਜਲਦੀ ਕਿਸਾਨਾਂ ਤੱਕ ਪਹੁੰਚਾਏ ਜਾਣਗੇ। ਅਜਿਹਾ ਹੋਣ ’ਤੇ ਕਿਸਾਨ ਹੁਣ ਆਪਣੇ ਖੇਤਾਂ ਵਿਚ ਸੇਬਾਂ ਦੇ ਬੂਟੇ ਲੱਗਾ ਸਕਦਾ ਹੈ। ਦੱਸ ਦੇਈਏ ਕਿ ਇਹ ਪ੍ਰਾਜੈਕਟ ਸੈਂਟਰ ਫਾਰ ਐਗਰੀਕਲਚਰ ਰਿਸਰਚ ਇਨੋਵੇਸ਼ਨ ਅਧੀਨ ਚੱਲ ਰਿਹਾ ਹੈ।

ਪੜ੍ਹੋ ਇਹ ਵੀ ਖ਼ਬਰ: ਕੁੜੀਆਂ ਤੋਂ ਐਕਟਿਵਾ ਖੋਹ ਰਹੇ ਸੀ ਲੁਟੇਰੇ, ਰੋਕਣ ’ਤੇ ਗੋਲੀ ਮਾਰ ਕੀਤਾ ਵਿਅਕਤੀ ਦਾ ਕਤਲ


rajwinder kaur

Content Editor

Related News