ਮੈਡੀਕਲ ਸਟੋਰ ਦੇ ਬਾਹਰ ਵਿਅਕਤੀ ਨੇ ਪਰਿਵਾਰ ਸਣੇ ਲਾਇਆ ਧਰਨਾ, ਕਿਹਾ- ਸਟੋਰ ਮਾਲਕ ਨੇ ਲੁਕਾਈ ਮੇਰੀ ਪਤਨੀ

Thursday, Jul 11, 2024 - 05:37 PM (IST)

ਅੰਮ੍ਰਿਤਸਰ (ਗੁਰਪ੍ਰੀਤ)- ਅੰਮ੍ਰਿਤਸਰ ਦੇ ਅਜਨਾਲਾ ਸ਼ਹਿਰ ਅੰਦਰ ਇਕ ਮੈਡੀਕਲ ਸਟੋਰ ਦੇ ਬਾਹਰ ਉਸ ਵੇਲੇ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲੀਆ ਜਦ ਇਕ ਵਿਅਕਤੀ ਰਾਕੇਸ਼ ਕੁਮਾਰ ਸ਼ੇਰਾ ਆਪਣੀ ਬੇਟੀ, ਮਾਂ ਅਤੇ ਸੱਸ ਨੂੰ ਨਾਲ ਲੈਕੇ ਮੈਡੀਕਲ ਸਟੋਰ ਦੇ ਬਾਹਰ ਗੇਟ ਤੇ ਧਰਨੇ 'ਤੇ ਬੈਠ ਗਿਆ । ਉਸ ਵੱਲੋਂ ਦੁਕਾਨ ਦੇ ਬਾਹਰ ਜ਼ਬਰਦਸਤ ਹੰਗਾਮਾ ਕਰਦੇ ਹੋਏ ਮੈਡੀਕਲ ਸਟੋਰ ਮਾਲਕ ਰਾਜੀਵ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਬਾਜ਼ਾਰ ਅੰਦਰ ਲੋਕਾਂ ਦੀ ਵੱਡੀ ਭੀੜ ਹੰਗਾਮਾ ਦੇਖਕੇ ਇਕੱਠੀ ਹੋ ਗਈ। 

ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ 'ਚ ਯੋਗਾ ਕਰਨ ਵਾਲੀ ਕੁੜੀ ਅਰਚਨਾ ਮਕਵਾਨਾ ਪੁਲਸ ਜਾਂਚ 'ਚ ਹੋਈ ਸ਼ਾਮਲ

ਰਾਕੇਸ਼ ਕੁਮਾਰ ਸ਼ੇਰਾ ਦਾ ਆਰੋਪ ਸੀ ਕਿ ਮੈਡੀਕਲ ਸਟੋਰ ਮਾਲਕ ਰਾਜੀਵ ਵੱਲੋਂ ਉਸਦੀ ਪਤਨੀ ਨੂੰ ਬਹਿਲਾ ਫੁਸਲਾ ਕੇ ਜ਼ਬਰਨ ਲੁਕਾ ਕੇ ਰੱਖਿਆ ਗਿਆ ਹੈ ਜਿਸ ਦੇ ਉਹਨਾਂ ਕੋਲ ਸਬੂਤ ਵੀ ਹਨ। ਉਸ ਨੇ ਦੱਸਿਆ ਕਿ ਉਸ ਦੀ ਪਤਨੀ ਕਾਫੀ ਸਮੇਂ ਤੋਂ ਗਾਇਬ ਹੈ ਅਤੇ ਉਸ ਦਾ ਕੋਈ ਅਤਾ ਪਤਾ ਨਹੀਂ ਲੱਗ ਰਿਹਾ, ਜਿਸ ਸਬੰਧੀ ਉਸ ਵੱਲੋਂ ਡੀ. ਐੱਸ. ਪੀ. ਅਜਨਾਲਾ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ, ਉਹਨਾਂ ਆਰੋਪ ਲਗਾਇਆ ਕਿ ਉਹ ਦੁਕਾਨ ਦੇ ਪਿਛਲੇ ਪਾਸੇ ਕੈਬਨ ਬਣਾਕੇ ਗਲਤ ਕੰਮ ਕਰਦਾ ਹੈ।  ਉਹਨਾਂ ਮੰਗ ਕੀਤੀ ਕੀ ਉਸ ਨੂੰ ਇਨਸਾਫ਼ ਦਵਾਇਆ ਜਾਵੇ ਨਹੀਂ ਤਾਂ ਉਹ ਦੁਕਾਨ ਬਾਹਰ ਆਪਣੀ ਧੀ ਸਮੇਤ ਤੇਲ ਪਾਕੇ ਅੱਗ ਲਗਾ ਲਵੇਗਾ ।

ਇਹ ਵੀ ਪੜ੍ਹੋ- ਫੌਜੀ ਦੀ ਘਰਵਾਲੀ ਨੇ ਆਸ਼ਕ ਨਾਲ ਮਿਲ ਕੇ ਕਰ 'ਤਾ ਵੱਡਾ ਕਾਂਡ, ਖ਼ਬਰ ਜਾਣ ਕੇ ਖੜ੍ਹੇ ਹੋ ਜਾਣਗੇ ਰੌਂਗਟੇ (ਵੀਡੀਓ)

ਇਸ ਸਬੰਧੀ ਮੈਡੀਕਲ ਸਟੋਰ ਮਾਲਕ ਰਜੀਵ ਸ਼ਰਮਾ ਨੇ ਕਿਹਾ ਕਿ ਉਹਨਾਂ ਉੱਪਰ ਲੱਗੇ ਸਾਰੇ ਹੀ ਆਰੋਪ ਗਲਤ ਹਨ। ਉਹ ਆਪਣੀ ਦੁਕਾਨ ਕਰਦੇ ਹਨ ਅਤੇ ਉਸ ਦੁਕਾਨ ਉੱਪਰ ਇਹ ਸਾਰਾ ਹੀ ਪਰਿਵਾਰ ਦਵਾਈ ਲੈਣ ਵਾਸਤੇ ਆਉਂਦੇ ਹਨ ਜਿਸ ਨੂੰ ਲੈ ਕੇ ਹੀ ਫੋਨ 'ਤੇ ਅਕਸਰ ਹੀ ਉਹ ਦਵਾਈ ਬਾਰੇ ਪੁੱਛਦੇ ਸਨ।ਇਸ ਸਬੰਧੀ ਡੀ. ਐੱਸ. ਪੀ. ਅਜਨਾਲਾ ਰਾਜਕੁਮਾਰ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ- GNDU ’ਚ ਰਾਖਵਾਂਕਰਨ ਕੋਟਾ ਘਟਾਉਣ ਦੇ ਵਿਰੋਧ ’ਚ ਰੋਸ ਪ੍ਰਦਰਸ਼ਨ, ਵਿਦਿਆਰਥੀਆਂ ਨੇ ਦਿੱਤੀ ਇਹ ਚਿਤਾਵਨੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News