ਪ੍ਰਾਪਰਟੀ ਟੈਕਸ ਵਿਭਾਗ ਦਾ 14 ਬਿਲਡਿੰਗਾਂ ’ਤੇ ਐਕਸ਼ਨ, 5 ਸੀਲ ਤੇ 9 ਨੇ ਮੌਕੇ ’ਤੇ ਦਿੱਤਾ ਟੈਕਸ
Saturday, Mar 04, 2023 - 11:39 AM (IST)

ਅੰਮ੍ਰਿਤਸਰ (ਰਮਨ)- ਨਗਰ ਨਿਗਮ ਵੱਲੋਂ ਸ਼ਹਿਰ ਵਿਚ ਪ੍ਰਾਪਰਟੀ ਟੈਕਸ ਨੂੰ ਲੈ ਕੇ ਡਿਫਾਲਟਰ ਅਦਾਰਿਆਂ ’ਤੇ ਪੂਰੀ ਤਰ੍ਹਾਂ ਨਾਲ ਸ਼ਿਕੰਜਾ ਕੱਸਿਆ ਹੋਇਆ ਹੈ। ਵਿਭਾਗ ਦੀਆਂ ਟੀਮਾਂ ਵੱਲੋਂ ਕਮਿਸ਼ਨਰ ਸੰਦੀਪ ਰਿਸ਼ੀ ਵੱਲੋਂ ਦਿੱਤੀਆਂ ਹਦਾਇਤਾਂ ਅਤੇ ਬਣਾਏ ਰੋਸਟਰ ਮੁਤਾਬਕ ਰੋਜ਼ਾਨਾ ਕਾਰਵਾਈ ਕੀਤੀ ਜਾ ਰਹੀ ਹੈ। ਕਮਿਸ਼ਨਰ ਦੀ ਸਖ਼ਤੀ ਤੋਂ ਬਾਅਦ ਹਰ ਰੋਜ਼ ਪਿਛਲੇ ਸਾਲਾਂ ਦੇ ਮੁਕਾਬਲੇ ਪ੍ਰਾਪਰਟੀ ਟੈਕਸ ਦੀ ਵਸੂਲੀ ਵਿਚ ਵੀ ਵਾਧਾ ਹੋ ਰਿਹਾ ਹੈ। ਪ੍ਰਾਪਰਟੀ ਟੈਕਸ ਸੈਂਟਰਲ ਅਤੇ ਸਾਊਥ ਜ਼ੋਨ ਦੀ ਟੀਮ ਵੱਲੋਂ ਸ਼ੁੱਕਰਵਾਰ ਨੂੰ 14 ਬਿਲਡਿੰਗਾਂ ’ਤੇ ਐਕਸ਼ਨ ਲਿਆ ਗਿਆ, ਜਿਸ ਵਿਚ 5 ਪ੍ਰਾਪਰਟੀਆਂ ਨੂੰ ਸੀਲ ਕੀਤਾ ਗਿਆ ਅਤੇ 9 ਵੱਖ-ਵੱਖ ਅਦਾਰਿਆਂ ਦੇ ਮਾਲਕਾਂ ਵੱਲੋਂ ਮੌਕੇ ’ਤੇ ਟੈਕਸ ਦਿੱਤਾ ਗਿਆ, ਜਿਸ ਦੇ ਨਤੀਜੇ ਵਜੋਂ ਵਿਭਾਗ ਨੇ 40 ਲੱਖ ਰੁਪਏ ਦੇ ਟੈਕਸ ਦੀ ਵਸੂਲੀ ਕੀਤੀ।
ਇਹ ਵੀ ਪੜ੍ਹੋ- SGPC ਦੀ ਵਿਸ਼ੇਸ਼ ਇਕੱਤਰਤਾ 'ਚ ਲਏ ਗਏ ਵੱਡੇ ਫ਼ੈਸਲੇ, ਹਰਿਆਣਾ ਮਾਮਲੇ 'ਤੇ ਬਣਾਈ ਗਈ 6 ਮੈਂਬਰੀ ਕਮੇਟੀ
ਜੇਕਰ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਵਿਭਾਗ ਨੇ ਇਸ ਸਾਲ 7.40 ਕਰੋੜ ਰੁਪਏ ਜ਼ਿਆਦਾ ਟੈਕਸ ਦੀ ਵਸੂਲੀ ਕੀਤੀ ਹੈ ਅਤੇ 6388 ਪੀ. ਟੀ. ਆਰ. ਜ਼ਿਆਦਾ ਭਰੀਆਂ ਗਈਆਂ ਹਨ। ਇਸ ਕਾਰਵਾਈ ਦੌਰਾਨ ਸੁਪਰਡੈਂਟ ਪ੍ਰਦੀਪ ਰਾਜਪੂਤ, ਜਸਵਿੰਦਰ ਸਿੰਘ, ਇੰਸਪੈਕਟਰ ਰਾਜੀਵ ਟੰਡਨ ਆਦਿ ਨੇ ਇਲਾਕਿਆਂ ਵਿਚ ਜਾ ਕੇ ਵਸੂਲੀ ਕੀਤੀ ਅਤੇ ਲੋਕਾਂ ਨੂੰ ਪ੍ਰਾਪਰਟੀ ਟੈਕਸ ਭਰਨ ਲਈ ਜਾਗਰੂਕ ਕੀਤਾ। ਉਥੇ ਹੀ ਸੋਇਲ ਸਪੇਸ ਸਪਰੀਟ ਮਾਲ ਵੱਲੋਂ 29.84 ਲੱਖ ਰੁਪਏ ਦਾ ਚੈੱਕ ਸੰਯੁਕਤ ਕਮਿਸ਼ਨਰ ਹਰਦੀਪ ਸਿੰਘ ਨੂੰ ਸੌਂਪਿਆ ਗਿਆ। ਨੋਡਲ ਅਫ਼ਸਰ ਦਲਜੀਤ ਸਿੰਘ ਨੇ ਕਿਹਾ ਕਿ ਪ੍ਰਾਪਰਟੀ ਟੈਕਸ ਵਸੂਲੀ ਨੂੰ ਲੈ ਕੇ ਕਿਸੇ ਤਰੀਕੇ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਨਿਗਮ ਕਮਿਸ਼ਨਰ ਵੱਲੋਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਪ੍ਰਾਪਰਟੀ ਟੈਕਸ ਵਸੂਲੀ ਨੂੰ ਲੈ ਕੇ ਕਿਸੇ ਦੀ ਸਿਫਾਰਿਸ਼ ਨਾ ਸੁਣੀ ਜਾਵੇ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਲੋਕਾਂ ਨੂੰ ਟੈਕਸ ਭਰਨ ਲਈ ਨੋਟਿਸ ਬੋਰਡ ਵੀ ਲਾਏ ਗਏ ਹਨ, ਜਿਸ ਲਈ ਲੋਕ ਆਪਣਾ ਬਣਦਾ ਪ੍ਰਾਪਰਟੀ ਟੈਕਸ ਨਿਗਮ ਦੇ ਮੁੱਖ ਦਫ਼ਤਰ ਅਤੇ ਜ਼ੋਨਲ ਆਫਿਸ਼ਾਂ ਵਿਚ ਜਮ੍ਹਾ ਕਰਵਾ ਸਕਦੇ ਹਨ।
ਇਹ ਵੀ ਪੜ੍ਹੋ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਅੰਮ੍ਰਿਤਪਾਲ ਸਿੰਘ ਦੀ ਬੰਦ ਕਮਰਾ ਮੀਟਿੰਗ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।