ਨਸ਼ਾ ਸਮੱਗਲਰ ਵਲੋਂ ਡਰੱਗ ਮਨੀ ਨਾਲ ਬਣਾਈ ਗਈ ਜਾਇਦਾਦ ਕੀਤੀ ਫ੍ਰੀਜ਼
Thursday, Jun 12, 2025 - 02:17 PM (IST)

ਅੰਮ੍ਰਿਤਸਰ (ਜ.ਬ.)- ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਚਲਾਈ ਗਈ ਨਸ਼ਾ ਸਮੱਗਲਰਾਂ ਵਲੋਂ ਡਰੱਗ ਮਨੀ ਨਾਲ ਬਣਾਈ ਗਈ ਚੱਲ-ਅਚੱਲ ਜਾਇਦਾਦ ਨੂੰ ਜ਼ਬਤ ਕਰਨ ਦੀ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਥਾਣਾ ਏ ਡਵੀਜ਼ਨ ਅਧੀਨ ਆਉਂਦੇ ਘਿਉ ਮੰਡੀ ਦੇ ਇਕ ਨਸ਼ਾ ਸਮੱਗਲਰ ਰੋਹਿਤ ਕੁਮਾਰ ਉਰਫ਼ ਲੋਭੀ ਪੁੱਤਰ ਸਤਨਾਮ ਸਿੰਘ ਵਾਸੀ ਅਹਾਤਾ ਨੰਬਰ 100, ਘਾਹ ਮੰਡੀ ਵਲੋਂ ਡਰੱਗ ਮਨੀ ਨਾਲ ਬਣਾਈ ਗਈ ਚੱਲ-ਅਚੱਲ ਜਾਇਦਾਦ ਇੱਕ ਕੋਠੀ ਪਿੰਡ ਖੈਰਾਬਾਦ ਆਬਾਦੀ ਸੰਨੀ ਐਨਕਲੇਵ ਅੰਮ੍ਰਿਤਸਰ (ਲਗਭਗ 22,86000 ਰੁਪਏ ਦੀ ਕੀਮਤ), ਇੱਕ ਕਾਰ, ਡਰੱਗ ਮਨੀ 23,400 ਰੁਪਏ ਨਕਦ, ਨਸ਼ਾ ਸਮੱਗਲਰ ਦੇ ਬੈਂਕ ਖਾਤੇ ਵਿਚ ਜਮ੍ਹਾ ਰਾਸ਼ੀ 3,14,862 ਰੁਪਏ ਅਤੇ ਉਸ ਦੇ ਪਿਤਾ ਸਤਨਾਮ ਸਿੰਘ ਦੇ ਬੈਂਕ ਖਾਤੇ ਵਿਚ ਜਮ੍ਹਾਂ ਰਾਸ਼ੀ 8,00,486 ਰੁਪਏ ਨੂੰ ਫਿਰੀਜ਼ ਕਰ ਦਿੱਤਾ ਗਿਆ। ਇਹ ਸਾਰੀ ਕਾਰਵਾਈਆਂ ਕੰਪਟੇਂਟ ਅਥਾਰਟੀ ਐਂਡ ਐਡਮਿਨਸਟ੍ਰੇਟਰ ਐੱਨ. ਡੀ. ਪੀ. ਐੱਸ. ਐਕਟ, ਨਵੀਂ ਦਿੱਲੀ ਦੇ ਅਧੀਨ ਧਾਰਾ 68-ਐੱਫ ਦੇ ਤਹਿਤ ਕੀਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬੀਆਂ ਲਈ ਖੁਸ਼ਖ਼ਬਰੀ, CM ਮਾਨ ਨੇ ਲਾਂਚ ਕੀਤਾ ਪੋਰਟਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8