ਸਰਕਾਰੀ ਹਸਪਤਾਲ ’ਚ ਇਲਾਜ ਲਈ ਆਇਆ ਕੈਦੀ ਪੁਲਸ ਨੂੰ ਚਕਮਾ ਦੇ ਕੇ ਹੋਇਆ ਰਫੂ-ਚੱਕਰ
Saturday, Oct 01, 2022 - 10:21 AM (IST)

ਅੰਮ੍ਰਿਤਸਰ (ਅਰੁਣ) - ਗੁਰੂ ਨਾਨਕ ਦੇਵ ਸਰਕਾਰੀ ਹਸਪਤਾਲ ਵਿਚ ਇਲਾਜ ਅਧੀਨ ਕੈਦੀ, ਜਿਸਨੂੰ ਕਪੂਰਥਲਾ ਜੇਲ੍ਹ ਤੋਂ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਇਲਾਜ ਲਈ ਲਿਆਂਦਾ ਗਿਆ ਸੀ, ਪੁਲਸ ਨੂੰ ਚਕਮਾ ਦੇ ਕੇ ਰਫੂ-ਚੱਕਰ ਹੋ ਗਿਆ। ਮੁਲਜ਼ਮ ਕੈਦੀ ਦੀ ਪਛਾਣ ਜੀਵਨ ਸਿੰਘ ਜਿਊਨਾ ਪੁੱਤਰ ਛਿੰਦਾ ਸਿੰਘ ਵਾਸੀ ਪੱਟੀ ਵਜੋਂ ਹੋਈ ਹੈ, ਜਿਸ ਨੂੰ ਚੋਰੀ ਦੇ ਇਕ ਮਾਮਲੇ ਸਬੰਧੀ ਕਪੂਰਥਲਾ ਪੁਲਸ ਵੱਲੋਂ 16 ਸਤੰਬਰ ਨੂੰ ਹਿਰਾਸਤ ਵਿਚ ਲਿਆ ਗਿਆ ਸੀ।
ਮਿਲੀ ਜਾਣਕਾਰੀ ਅਨੁਸਾਰ ਪੁਲਸ ਨੇ ਬੀਮਾਰੀ ਦੀ ਹਾਲਤ ਵਿਚ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਸੀ। ਬੀਤੀ ਸ਼ਾਮ ਕੈਦੀ ਗਾਰਦ ਨੂੰ ਚਕਮਾ ਦੇ ਕੇ ਦੌੜਨ ਵਿਚ ਕਾਮਯਾਬ ਹੋ ਗਿਆ। ਥਾਣਾ ਮਜੀਠਾ ਰੋਡ ਦੀ ਪੁਲਸ ਵੱਲੋਂ ਮਾਮਲਾ ਦਰਜ ਕਰ ਕੇ ਛਾਣਬੀਣ ਕੀਤੀ ਜਾ ਰਹੀ ਹੈ।