ਦਰਿਆ ਨੇੜਲੇ ਇਲਾਕਿਆਂ ਅੰਦਰ ਡ੍ਰੇਨਜ਼ ਵਿਭਾਗ ਵੱਲੋਂ ਹੜ੍ਹਾਂ ਨਾਲ ਨਜਿੱਠਣ ਦੀਆਂ ਤਿਆਰੀਆਂ ਮੁਕੰਮਲ

Wednesday, Jul 17, 2024 - 06:17 PM (IST)

ਬਮਿਆਲ/ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)-ਬੇਸ਼ੱਕ ਪੰਜਾਬ ਦੇ ਵਿੱਚ ਹਾਲੇ ਤੱਕ ਭਾਰੀ ਮੀਂਹ ਨਹੀਂ ਪਿਆ ਪਰ ਆਉਣ ਵਾਲੇ ਦਿਨਾਂ ਵਿੱਚ ਮੌਸਮ ਵਿਭਾਗ ਦੇ ਮੁਤਾਬਿਕ ਭਾਰੀ ਮੀਂਹ ਪੈਣ ਦਾ ਆਸਾਰ ਲਗਾਇਆ ਜਾ ਰਿਹਾ ਹੈ । ਜਿਸ ਨੂੰ ਲੈ ਕੇ ਜਿੱਥੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ ਉੱਥੇ ਹੀ ਦਰਿਆਵਾਂ ਨੇੜਲੇ ਇਲਾਕਿਆਂ ਅੰਦਰ ਹੜ੍ਹਾਂ ਨਾਲ ਨਜਿੱਠਣ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ। ਜਿਸ ਤਹਿਤ ਅੱਜ ਸਰਹੱਦੀ ਖੇਤਰ ਰਾਵੀ ਦਰਿਆ ਦੇ ਨੇੜਲੇ ਇਲਾਕੇ ਬਮਿਆਲ ਵਿਖੇ ਸਥਿਤ ਆਈ. ਟੀ. ਆਈ. ਕਾਲਜ'ਚ ਲੇਬਰ ਲਗਾ ਕੇ 6 ਹਜ਼ਾਰ  ਦੇ ਕਰੀਬ ਰੇਤ ਦੀਆਂ ਬੋਰੀਆਂ ਭਰੀਆਂ ਗਈਆਂ ਹਨ, ਜੋ ਕਿ ਹੜ੍ਹ ਦੇ ਦੌਰਾਨ ਦਰਿਆਵਾਂ ਦੇ ਟੁੱਟ ਰਹੇ ਬੰਨ੍ਹਾਂ ਨੂੰ ਜੋੜਨ 'ਚ ਕੰਮ ਆਉਂਦੀਆਂ ਹਨ । 

ਇਹ ਵੀ ਪੜ੍ਹੋ-  ਸਪਾ ਸੈਂਟਰ ਦੀ ਆੜ 'ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਪੁਲਸ ਨੇ ਮੌਕੇ 'ਤੇ ਮਾਰਿਆ ਛਾਪਾ, 10 ਗ੍ਰਿਫ਼ਤਾਰ

ਦਰਅਸਲ ਪਿਛਲੇ ਸਾਲ ਇਸ ਸਮੇਂ ਤੱਕ ਦੋ ਵਾਰ ਰਾਵੀ ਅਤੇ ਉਜ ਦਰਿਆ 'ਚ ਭਾਰੀ ਹੜ੍ਹ ਆ ਚੁੱਕਿਆ ਸੀ । ਜਿਸ ਦੇ ਚਲਦੇ ਰਾਵੀ ਦਰਿਆ ਦੇ ਚਾਰ ਥਾਵਾਂ ਤੋਂ ਬੰਨ੍ਹ ਟੁੱਟਣ ਦੀ ਸਥਿਤੀ ਬਣ ਗਈ ਸੀ । ਉਸ ਸਮੇਂ ਪ੍ਰਸ਼ਾਸਨ ਵੱਲੋਂ ਮੌਕੇ 'ਤੇ ਹੀ ਰੇਤ ਦੀਆਂ ਬੋਰੀਆਂ ਨੂੰ ਭਰ ਕੇ ਇਹਨਾਂ ਬੰਨ੍ਹਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਗਈ।

ਇਹ ਵੀ ਪੜ੍ਹੋ- 15 ਦਿਨਾਂ ਤੋਂ ਲਾਪਤਾ ਪਤੀ ਦਾ ਲਾਲ-ਸੂਹੇ ਚੂੜੇ ਵਾਲੀ ਪਤਨੀ ਰੋ-ਰੋ ਕਰ ਰਹੀ ਇੰਤਜ਼ਾਰ, ਨਹੀਂ ਦੇਖ ਹੁੰਦਾ ਹਾਲ (ਵੀਡੀਓ)

ਇਸ ਦੇ ਚਲਦੇ ਪ੍ਰਸ਼ਾਸਨ ਵੱਲੋਂ ਹੁਣ ਪਹਿਲਾਂ ਹੀ ਇਸ ਕੰਮ ਨੂੰ ਮੁਕੰਮਲ ਕਰ ਲਿਆ ਗਿਆ ਹੈ । ਜਿਸਦੇ ਚਲਦੇ ਡ੍ਰੇਨਜ਼  ਅਤੇ ਮਾਈਨਿੰਗ ਵਿਭਾਗ ਵੱਲੋਂ ਆਈ. ਟੀ. ਆਈ. ਕਾਲਜ ਬਮਿਆਲ ਦੇ ਵਿੱਚ ਮਨਰੇਗਾ ਦੀ ਲੇਬਰ ਨੂੰ ਲਗਾ ਕੇ 6 ਹਜ਼ਾਰ ਦੇ ਕਰੀਬ ਰੇਤ ਦੀਆਂ ਬੋਰੀਆਂ ਤਿਆਰ ਕਰ ਲਈਆਂ ਹਨ ਤਾਂ ਕਿ ਸਰਹੱਦੀ  ਖੇਤਰ 'ਚ ਬਹਿਣ ਵਾਲੇ ਉਜ ਅਤੇ ਰਾਵੀ ਦਰਿਆ 'ਚ ਜੇਕਰ ਕਿਤੇ ਵੀ ਬੰਨ੍ਹ ਦੇ ਟੁੱਟਣ  ਦੀ ਸਥਿਤੀ ਬਣਦੀ ਹੈ ਤਾਂ ਇਹਨਾਂ ਬੋਰੀਆਂ ਦਾ ਉਪਯੋਗ ਕੀਤਾ ਜਾ ਸਕੇ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਹੜ੍ਹ ਨਾਲ ਨਜਿੱਠਣ ਲਈ ਹਰ ਤਰਾਂ ਦੀਆਂ ਮੁਕੰਮਲ ਤਿਆਰੀਆਂ ਕਰ ਲਈਆਂ ਗਈਆਂ ਹਨ । ਜਿਸ 'ਚ ਵਿਭਾਗ ਵੱਲੋਂ ਹਾਲ ਕੁਝ ਦਿਨ ਪਹਿਲਾਂ ਪਹਾੜੀਪੁਰ ਵਿਖੇ ਇੱਕ ਮੌਕ ਡਰਿੱਲ ਵੀ ਕੀਤੀ ਗਈ ਸੀ। 

ਇਹ ਵੀ ਪੜ੍ਹੋ- ਅੰਮ੍ਰਿਤਸਰ ਦਿਹਾਤੀ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਦੋ ਵਿਅਕਤੀ ਨਸ਼ੇ ਤੇ ਹਥਿਆਰਾਂ ਦੇ ਜ਼ਖੀਰੇ ਸਮੇਤ ਕਾਬੂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News