ਪ੍ਰਦੂਸ਼ਿਤ ਪਾਣੀ ਨਾਲ ਬਰਫ਼ ਬਣਾਉਣ ਵਾਲੀਆਂ ਫੈਕਟਰੀਆਂ ’ਤੇ ਸਿਹਤ ਵਿਭਾਗ ਨੇ ਕੱਸਿਆ ਸ਼ਿਕੰਜਾ

Wednesday, May 25, 2022 - 10:38 AM (IST)

ਪ੍ਰਦੂਸ਼ਿਤ ਪਾਣੀ ਨਾਲ ਬਰਫ਼ ਬਣਾਉਣ ਵਾਲੀਆਂ ਫੈਕਟਰੀਆਂ ’ਤੇ ਸਿਹਤ ਵਿਭਾਗ ਨੇ ਕੱਸਿਆ ਸ਼ਿਕੰਜਾ

ਅੰਮ੍ਰਿਤਸਰ (ਦਲਜੀਤ) - ਸਿਹਤ ਵਿਭਾਗ ਨੇ ਪ੍ਰਦੂਸ਼ਿਤ ਪਾਣੀ ਨਾਲ ਬਰਫ਼ ਬਣਾਉਣ ਵਾਲੀਆਂ ਫੈਕਟਰੀਆਂ ’ਤੇ ਸਿਕੰਜ਼ਾ ਕੱਸ ਦਿੱਤਾ ਹੈ। ਵਿਭਾਗ ਦੇ ਸਿੰਘਮ ਵਜੋਂ ਜਾਣੇ ਜਾਂਦੇ ਸਹਾਇਕ ਕਮਿਸ਼ਨਰ ਫੂਡ ਰਜਿੰਦਰਪਾਲ ਸਿੰਘ ਮੰਗਲਵਾਰ ਨੂੰ ਟੀਮ ਫੋਰਸ ਨਾਲ ਜੰਡਿਆਲਾ ਗੁਰੂ ਸਥਿਤ ਬਰਫ ਵਾਲੀ ਫੈਕਟਰੀ ਵਿਖੇ ਪੁੱਜੇ। ਇਸ ਫੈਕਟਰੀ ’ਚ ਜਿਨ੍ਹਾਂ ਸਾਂਚਿਆਂ (ਮੋਲਡਾਂ) ’ਚ ਬਰਫ ਤਿਆਰ ਕੀਤੀ ਜਾ ਰਹੀ ਸੀ, ਉਨ੍ਹਾਂ ਨੂੰ ਭਾਰੀ ਜੰਗਾਲ ਲੱਗ ਗਿਆ ਸੀ। ਬਾਜ਼ਾਰ ਵਿਚ ਸਿਰਫ ਜੰਗਾਲ ਵਾਲੀ ਬਰਫ਼ ਹੀ ਵਿਕ ਰਹੀ ਸੀ। ਟੀਮ ਨੇ ਬਰਫ ਅਤੇ ਪਾਣੀ ਦੇ ਸੈਂਪਲ ਲਏ ਅਤੇ ਆਪ੍ਰੇਟਰ ਨੂੰ ਚਿਤਾਵਨੀ ਦਿੱਤੀ ਕਿ ਉਹ ਇਨ੍ਹਾਂ ਸਾਂਚਿਆਂ (ਮੋਲਡਾਂ) ਨੂੰ ਬਦਲ ਦੇਵੇ, ਨਹੀਂ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਸਹਾਇਕ ਫੂਡ ਕਮਿਸ਼ਨਰ ਰਜਿੰਦਰਪਾਲ ਨੇ ਦੱਸਿਆ ਕਿ ਫੈਕਟਰੀ ਸੰਚਾਲਕ ਨੇ ਸਾਲਾਂ ਤੋਂ ਇਨ੍ਹਾਂ ਸਾਂਚਿਆਂ (ਮੋਲਡਾਂ) ਨੂੰ ਨਹੀਂ ਬਦਲਿਆ। ਸ਼ਹਿਰ ਦੇ ਕੁਝ ਹਿੱਸਿਆਂ ਤੋਂ ਸ਼ਿਕਾਇਤਾਂ ਆ ਰਹੀਆਂ ਹਨ ਕਿ ਬਰਫ਼ ਬਣਾਉਣ ਵਾਲੀਆਂ ਫੈਕਟਰੀਆਂ ’ਚ ਮਿਆਰੀ ਪਾਣੀ ਦੀ ਵਰਤੋਂ ਨਹੀਂ ਕੀਤੀ ਜਾ ਰਹੀ ਹੈ। ਇਸ ਦੀ ਜਾਂਚ ਲਈ ਸੈਂਪਲ ਲਏ ਜਾ ਰਹੇ ਹਨ। ਇਨ੍ਹਾਂ ਸੈਂਪਲਾਂ ਨੂੰ ਜਾਂਚ ਲਈ ਖਰੜ ਵਿਖੇ ਲੈਬਾਰਟਰੀ ਭੇਜ ਦਿੱਤਾ ਗਿਆ ਹੈ। ਜੇਕਰ ਜਾਂਚ ਰਿਪੋਰਟ ਵਿਚ ਕੁਝ ਵੀ ਸਾਬਤ ਹੋਇਆ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਮਜੀਠਾ ਰੋਡ ’ਤੇ ਸਥਿਤ ਇਕ ਸਟੋਰ ਤੋਂ ਖਾਣ-ਪੀਣ ਦੀਆਂ ਵਸਤੂਆਂ ਦੇ 6 ਸੈਂਪਲ ਲਏ ਗਏ। 

ਇਸ ਦੇ ਨਾਲ ਹੀ ਸਿਹਤ ਵਿਭਾਗ ਦੀ ਟੀਮ ਪਿੰਡ ਪੰਡੋਰੀ ’ਚ ਇਕ ਡਰਾਈ ਫਰੂਟ ਫੈਕਟਰੀ ’ਚ ਵੀ ਪਹੁੰਚੀ। ਇੱਥੇ ਬਾਦਾਮ ਅਤੇ ਸੁੱਕੇ ਖਜੂਰਾਂ ਦੇ ਸੈਂਪਲ ਲਏ ਗਏ। ਰਜਿੰਦਰਪਾਲ ਸਿੰਘ ਨੇ ਕਿਹਾ ਕਿ ਮਿਲਾਵਟਖੋਰੀ ਨੂੰ ਕਿਸੇ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਜੇਕਰ ਕੋਈ ਕਿਸੇ ਦੇ ਘਰ ਨੇੜੇ ਬੈਠਦਾ ਜਾਂ ਬਿਠਾਉਂਦਾ ਹੈ ਤਾਂ ਉਸ ਦੀ ਸੂਚਨਾ ਵਿਭਾਗ ਨੂੰ ਦਿੱਤੀ ਜਾਵੇ, ਸ਼ਿਕਾਇਤਕਰਤਾ ਦਾ ਨਾਮ ਗੁਪਤ ਰੱਖਿਆ ਜਾਵੇਗਾ।


author

rajwinder kaur

Content Editor

Related News