ਪੁਲਸ ਚੌਕੀ ਨੇੜੇ ਭੂੰਡ ਆਸ਼ਕਾਂ ਤੋਂ ਤੰਗ ਵਿਦਿਆਰਥਣਾਂ, SSP ਤੋਂ ਕੀਤੀ ਇਹ ਮੰਗ

04/28/2022 7:07:18 PM

ਤਰਨਤਾਰਨ (ਰਮਨ) - ਸਥਾਨਕ ਫੋਕਲ ਪੁਆਇੰਟ ਵਿਖੇ ਬੱਸ ਸਟੈਂਡ ਅੰਦਰ ਰੋਜ਼ਾਨਾ ਸਕੂਲ ਛੁੱਟੀ ਸਮੇਂ ਦੌਰਾਨ ਵਿਦਿਆਰਥਣਾਂ ਅਤੇ ਜਨਾਨੀਆਂ ਨੂੰ ਤੰਗ-ਪ੍ਰੇਸ਼ਾਨ ਕੀਤੇ ਜਾਣਾ ਲਗਾਤਾਰ ਜਾਰੀ ਹੈ। ਇਸ ਨੂੰ ਰੋਕਣ ’ਚ 20 ਕਦਮ ਦੂਰੀ ’ਤੇ ਤਾਇਨਾਤ ਬੱਸ ਸਟੈਂਡ ਪੁਲਸ ਚੌਕੀ ਦੇ ਮੁਲਾਜ਼ਮ ਅਸਫਲ ਸਾਬਤ ਹੋ ਰਹੇ ਹਨ। ਇਸ ਸਬੰਧੀ ਪੀੜਤ ਸਕੂਲੀ ਵਿਦਿਆਰਥਣਾਂ ਨੇ ਐੱਸ.ਐੱਸ.ਪੀ. ਪਾਸੋਂ ਮੰਗ ਕੀਤੀ ਹੈ ਕਿ ਇਨ੍ਹਾਂ ਭੂੰਡ ਆਸ਼ਕਾਂ ਨੂੰ ਸਖ਼ਤੀ ਨਾਲ ਸਬਕ ਸਿਖਾਉਂਦੇ ਹੋਏ ਕਾਰਵਾਈ ਕੀਤੀ ਜਾਵੇ।

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਵੱਡੀ ਵਾਰਦਾਤ: 12ਵੀਂ ਜਮਾਤ ਦੇ ਵਿਦਿਆਰਥੀ ਦਾ ਗੋਲੀ ਮਾਰ ਕੀਤਾ ਕਤਲ, ਫੈਲੀ ਸਨਸਨੀ (ਤਸਵੀਰਾਂ)

ਵੱਖ-ਵੱਖ ਇਲਾਕਿਆਂ ਤੋਂ ਸਕੂਲ ਪੜ੍ਹਨ ਆਉਣ ਵਾਲੀਆਂ ਵਿਦਿਆਰਥਣਾਂ ਨੇ ਆਪਣਾ ਨਾਮ ਨਾ ਦੱਸਣ ਦੀ ਸੂਰਤ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਬੱਸ ਸਟੈਂਡ ਅੰਦਰ ਦੁਪਹਿਰ 2 ਵਜੇ ਦੇ ਕਰੀਬ ਭੂੰਡ ਆਸ਼ਕ ਅਤੇ ਸ਼ਰਾਰਤੀ ਅਨਸਰ ਰੋਜ਼ਾਨਾ, ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕਰਦੇ ਹਨ। ਉਹ ਸ਼ਰੇਆਮ ਕੁੜੀਆਂ ਨਾਲ ਕਿਸੇ ਨਾ ਕਿਸੇ ਬਹਾਨੇ ਛੇੜਖਾਨੀ ਕਰਦੇ ਹਨ, ਜਿਨ੍ਹਾਂ ਨੂੰ ਰੋਕਣ ਵਿਚ ਪੁਲਸ ਮੁਲਾਜ਼ਮ ਅਸਫਲ ਸਾਬਤ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਛੇੜਛਾੜ ਸਬੰਧੀ ਕਈ ਵਾਰ ਕੁੜੀਆਂ ਦੇ ਪਰਿਵਾਰਕ ਮੈਂਬਰਾਂ ਵਲੋਂ ਪੁਲਸ ਚੌਕੀ ਜੋ 20 ਕਦਮਾਂ ਦੀ ਦੂਰੀ ਉੱਪਰ ਤਾਇਨਾਤ ਹੈ, ਦੇ ਮੁਲਾਜ਼ਮਾਂ ਪਾਸੋਂ ਇਨਸਾਫ਼ ਦੀ ਮੰਗ ਕੀਤੀ ਗਈ, ਪਰ ਉਨ੍ਹਾਂ ਕੋਈ ਕਾਰਵਾਈ ਨਹੀਂ ਕੀਤੀ।

ਪੜ੍ਹੋ ਇਹ ਵੀ ਖ਼ਬਰ:  ਅੰਮ੍ਰਿਤਸਰ ਤੋਂ ਵੱਡੀ ਖ਼ਬਰ: 30 ਕਰੋੜ ਦੀ ਹੈਰੋਇਨ ਸਣੇ ਨਾਮੀ ਕਾਲਜ ਦੀ ਵਿਦਿਆਰਥਣ ਸਮੇਤ 3 ਤਸਕਰ ਗ੍ਰਿਫ਼ਤਾਰ

ਇਸ ਸਬੰਧੀ ਕੁੜੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਵਾਰਿਸਾਂ ਵਲੋਂ ਜਨਰਲ ਮੈਨੇਜਰ ਪੰਜਾਬ ਰੋਡਵੇਜ਼ ਦੇ ਧਿਆਨ ’ਚ ਵੀ ਇਹ ਮਾਮਲਾ ਲਿਆਂਦਾ ਪਰ ਕੋਈ ਕਾਰਵਾਈ ਨਹੀਂ ਹੋਈ। ਸਕੂਲੀ ਵਿਦਿਆਰਥਣਾਂ ਨੇ ਐੱਸ.ਐੱਸ.ਪੀ. ਪਾਸੋਂ ਮੰਗ ਕੀਤੀ ਕਿ ਇਨ੍ਹਾਂ ਸ਼ਰਾਰਤੀ ਅਨਸਰਾਂ ਅਤੇ ਭੂੰਡ ਆਸ਼ਕਾਂ ਨੂੰ ਜਲਦ ਤੋਂ ਜਲਦ ਨੱਥ ਪਾਈ ਜਾਵੇ ਤਾਂ ਜੋ ਉਹ ਸੁਰੱਖਿਅਤ ਆਪਣੇ ਘਰ ਪੁੱਜ ਸਕਣ। ਇਸ ਸਬੰਧੀ ਥਾਣਾ ਸਿਟੀ ਮੁਖੀ ਸਬ ਇੰਸਪੈਕਟਰ ਬਲਜੀਤ ਕੌਰ ਨੇ ਦੱਸਿਆ ਕਿ ਪੁਲਸ ਚੌਕੀ ਬੱਸ ਸਟੈਂਡ ਦੇ ਮੁਲਾਜ਼ਮਾਂ ਨੂੰ ਸਖ਼ਤ ਹਦਾਇਤ ਜਾਰੀ ਕੀਤੀ ਜਾਵੇਗੀ ਅਤੇ ਭੂੰਡ ਆਸ਼ਕਾਂ ਨੂੰ ਨੱਥ ਪਾਉਣ ਵਿਚ ਸਖ਼ਤੀ ਵਰਤੀ ਜਾਵੇਗੀ।

ਪੜ੍ਹੋ ਇਹ ਵੀ ਖ਼ਬਰ: ਇਸ਼ਕ ’ਚ ਅੰਨ੍ਹੀ 3 ਬੱਚਿਆਂ ਦੀ ਮਾਂ ਨੇ ਚਾੜ੍ਹਿਆ ਚੰਨ, ਲਵ ਮੈਰਿਜ਼ ਕਰਵਾਉਣ ਵਾਲੇ ਸ਼ਖ਼ਸ ਨਾਲ ਹੋਈ ਫ਼ਰਾਰ


rajwinder kaur

Content Editor

Related News