ਪੁਲਸ ਮੁਲਾਜ਼ਮ ਦੇ ਬੰਦ ਪਏ ਘਰ ’ਚ ਅਣਪਛਾਤੇ ਵਿਅਕਤੀ ਨੇ ਕੀਤੀ ਚੋਰੀ, ਮਾਮਲਾ ਦਰਜ
Friday, May 13, 2022 - 12:45 PM (IST)

ਬਹਿਰਾਮਪੁਰ (ਗੋਰਾਇਆ) - ਪੁਲਸ ਕਰਮਚਾਰੀ ਦੇ ਘਰ ’ਚੋਂ ਨਗਦੀ ਤੇ ਚਾਂਦੇ ਦੇ ਛਿੱਕੇ ਚੋਰੀ ਕਰਨ ਵਾਲੇ ਅਣਪਛਾਤੇ ਵਿਅਕਤੀ ਖ਼ਿਲਾਫ਼ ਥਾਣਾ ਬਹਿਰਾਮਪੁਰ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਸਹਾਇਕ ਸਬ ਇੰਸਪੈਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਸ਼ੁਸੀਲ ਕੁਮਾਰ ਪੁੱਤਰ ਕੇਵਲ ਕ੍ਰਿਸ਼ਨ ਵਾਸੀ ਮਰਾੜਾ ਮਹਿਕਮਾ ਪੁਲਸ ਵਿਚ ਬਤੌਰ ਇੰਸਪੈਕਟਰ ਗੁਰਦਾਸਪੁਰ ਵਿਖੇ ਡਿਊਟੀ ਕਰ ਰਿਹਾ ਹੈ। ਮਾਤਾ-ਪਿਤਾ ਬੀਮਾਰ ਹੋਣ ਕਰਕੇ ਉਨ੍ਹਾਂ ਦੇ ਇਲਾਜ ਲਈ ਉਹ ਆਪਣੇ ਮਾਤਾ ਪਿਤਾ ਸਮੇਤ ਗੁਰਦਾਸਪੁਰ ਵਾਲੇ ਘਰ ਵਿਚ ਰਹਿ ਰਿਹਾ ਹੈ। ਉਸ ਨੇ ਪਿੰਡ ਵਾਲੇ ਘਰ ਨੂੰ ਤਾਲੇ ਲਗਾ ਕੇ ਬੰਦ ਕੀਤਾ ਹੋਇਆ ਹੈ।
ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਤੇਜ਼ਧਾਰ ਹਥਿਆਰ ਨਾਲ ਨੌਜਵਾਨ ਦੀ ਧੌਣ ਵੱਢ ਕੀਤਾ ਕਤਲ
6-5-22 ਨੂੰ ਉਸ ਦੇ ਗੁਆਂਢੀ ਨੇ ਫੋਨ ਕਰਕੇ ਦੱਸਿਆ ਕਿ ਤੁਹਾਡੀ ਦੁਕਾਨ ਦਾ ਦਰਵਾਜ਼ਾ ਖੁੱਲਾ ਪਿਆ ਹੈ। ਉਸ ਨੇ ਆਪਣੇ ਘਰ ਜਾ ਕੇ ਵੇਖਿਆ ਤਾਂ ਕਮਰਿਆਂ ਦੇ ਤਾਲੇ ਟੁੱਟੇ ਹੋਏ ਸਨ ਅਤੇ ਦਰਵਾਜ਼ੇ ਖੁੱਲੇ ਹੋਏ ਸਨ। ਕਮਰਿਆਂ ਵਿਚ ਪਿਆ ਸਾਮਾਨ ਖਿਲਰਿਆ ਪਿਆ ਸੀ। ਜਦ ਘਰ ਦੀ ਜਾਂਚ ਕੀਤੀ ਤਾਂ ਕਮਰੇ ਵਿਚ ਰੱਖੇ ਟਰੰਕ ਵਿਚੋਂ 10 ਹਜ਼ਾਰ ਰੁਪਏ ਨਗਦ ਅਤੇ ਦੂਜੇ ਟਰੰਕ ਵਿਚੋਂ ਚਾਂਦੀ ਦੇ 4 ਛਿੱਕੇ ਵਜਨ ਕਰੀਬ 44 ਗ੍ਰਾਂਮ ਗਾਇਬ ਸਨ, ਜਿਨ੍ਹਾਂ ਨੂੰ ਚੋਰ ਚੋਰੀ ਕਰਕੇ ਲੈ ਗਏ।
ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: 3 ਸਾਲਾ ਪਹਿਲਾਂ ਰੋਜ਼ੀ-ਰੋਟੀ ਲਈ ਕੁਵੈਤ ਗਏ ਚੋਹਲਾ ਸਾਹਿਬ ਦੇ 26 ਸਾਲਾ ਨੌਜਵਾਨ ਦੀ ਹੋਈ ਮੌਤ