ਝਬਾਲ ਆਏ 2 ਕਾਰ ਸਵਾਰ ਨੌਜਵਾਨ ਭਾਰੀ ਮਾਤਰਾ ''ਚ ਹੈਰੋਇਨ ਸਮੇਤ ਪੁਲਸ ਅੜਿੱਕੇ

Tuesday, Jan 03, 2023 - 04:58 PM (IST)

ਝਬਾਲ ਆਏ 2 ਕਾਰ ਸਵਾਰ ਨੌਜਵਾਨ ਭਾਰੀ ਮਾਤਰਾ ''ਚ ਹੈਰੋਇਨ ਸਮੇਤ ਪੁਲਸ ਅੜਿੱਕੇ

ਝਬਾਲ (ਨਰਿੰਦਰ)- ਐੱਸ.ਐੱਸ.ਪੀ ਤਰਨਤਾਰਨ ਦੇ ਹੁਕਮਾਂ ਅਤੇ ਡੀ.ਐੱਸ.ਪੀ ਜਸਪਾਲ ਸਿੰਘ ਢਿੱਲੋਂ ਦੀ ਅਗਵਾਈ ਵਿਚ ਜ਼ਿਲ੍ਹਾ ਪੁਲਸ ਵਲੋਂ ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੀ ਮੁਹਿੰਮ ਨੂੰ ਉਸ ਵੇਲੇ ਭਾਰੀ ਸਫ਼ਲਤਾ ਮਿਲੀ ਜਦੋਂ ਝਬਾਲ ਪੁਲਸ ਨੇ ਇਕ ਨਾਕੇ ਦੌਰਾਨ ਦੋ ਕਾਰ ਸਵਾਰ ਨੌਜਵਾਨਾਂ ਨੂੰ ਭਾਰੀ ਮਾਤਰਾ ਵਿਚ ਹੈਰੋਇਨ ਸਮੇਤ ਕਾਬੂ ਕਰ ਲਿਆ। 

ਇਹ ਵੀ ਪੜ੍ਹੋ- ਵਿਸਾਖ਼ੀ ਮੌਕੇ ਪਾਕਿ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ, SGPC ਨੇ ਪਾਸਪੋਰਟ ਜਮ੍ਹਾ ਕਰਵਾਉਣ ਦੀ ਵਧਾਈ ਮਿਆਦ

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਝਬਾਲ ਪੁਲਸ ਸੂਆ ਪੁਲ ਲਾਲੂਘੁੰਮਣ ਵਿਖੇ ਲਗਾਏ ਨਾਕੇ ਦੌਰਾਨ ਇਕ ਸੈਨਟਰੋ ਗਰੇਅ ਰੰਗ ਦੀ ਕਾਰ, ਜਿਸ ਵਿਚ ਦੋ ਨੌਜਵਾਨ ਸਵਾਰ ਸਨ, ਨੂੰ ਸ਼ੱਕ ਦੇ ਵਿਚ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਕਾਰ ਵਿਚੋਂ ਮੋਮਜ਼ਾਮੇ ਦੇ ਲਿਫ਼ਾਫ਼ੇ 'ਚ ਹੈਰੋਇਨ ਮਿਲੀ, ਜਿਸ ਦਾ ਵੇਟ ਕਰਨ ’ਤੇ 105 ਗ੍ਰਾਮ ਹੋਈ।

ਇਹ ਵੀ ਪੜ੍ਹੋ- ਨਵੇਂ ਸਾਲ ਦੀ ਆਮਦ ਮੌਕੇ ਭਾਰਤੀ ਸਰਹੱਦ 'ਤੇ ਮੋੜ ਡਰੋਨ ਨੇ ਦਿੱਤੀ ਦਸਤਕ, BSF ਨੇ ਕੀਤੀ ਤਾਬੜਤੋੜ ਫ਼ਾਇਰਿੰਗ

ਫੜੇ ਗਏ ਸ਼ੱਕੀ ਨੌਜਵਾਨਾਂ ਦੀ ਪਛਾਣ ਸੁਖਜੀਤ ਸਿੰਘ ਸੁੱਖ ਪੁੱਤਰ ਅਵਤਾਰ ਸਿੰਘ ਵਾਸੀ ਬਾਕੀਪੁਰ ਅਤੇ ਸ਼ਮਸ਼ੇਰ ਸਿੰਘ ਸ਼ੇਰਾ ਪੁੱਤਰ ਦੀਵਾਨ ਸਿੰਘ ਵਾਸੀ ਲਾਲੂਘੁੰਮਣ ਵਜੋਂ ਹੋਈ, ਜਿਨ੍ਹਾਂ ਮੰਨਿਆ ਕਿ ਉਹ ਕਾਫ਼ੀ ਚਿਰ ਤੋਂ ਇਹ ਧੰਦਾ ਕਰਨ ਰਹੇ ਹਨ। ਇੰਸਪੈਕਟਰ ਪ੍ਰਭਜੀਤ ਸਿੰਘ ਅਨੁਸਾਰ ਇਨ੍ਹਾਂ ਦੋਵਾਂ ਨੌਜਵਾਨਾਂ ਖ਼ਿਲਾਫ਼ ਥਾਣਾ ਝਬਾਲ ਵਿਖੇ ਕੇਸ ਦਰਜ ਕਰਕੇ ਇਨ੍ਹਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।


author

Shivani Bassan

Content Editor

Related News