ਘੱਲੂਘਾਰਾ ਦਿਵਸ ਦੇ ਮੱਦੇਨਜ਼ਰ ਪੁਲਸ ਨੇ ਕੱਢਿਆ ਫ਼ਲੈਗ ਮਾਰਚ

06/05/2023 6:17:41 PM

ਗੁਰਦਾਸਪੁਰ (ਵਿਨੋਦ)- ਘੱਲੂਘਾਰਾ ਦਿਵਸ ਦੇ ਮੱਦੇਨਜ਼ਰ ਅਤੇ ਲੋਕਾਂ ਦਾ ਮਨੋਬਲ ਉੱਚਾ ਰੱਖਣ ਲਈ ਅੱਜ ਵਧੀਕ ਜ਼ਿਲ੍ਹਾ ਪੁਲਸ ਮਹਾਂਨਿਦੇਸ਼ਕ ਐੱਮ. ਐੱਫ. ਫਾਰੂਕੀ ਅਤੇ ਜ਼ਿਲ੍ਹਾ ਪੁਲਸ ਮੁਖੀ ਗੁਰਦਾਸਪੁਰ ਦੀ ਅਗਵਾਈ ’ਚ ਸ਼ਹਿਰ ’ਚ ਇਕ ਵਿਸ਼ਾਲ ਫ਼ਲੈਗ ਮਾਰਚ ਕੱਢਿਆ ਗਿਆ। ਫ਼ਲੈਗ ਮਾਰਚ ਵਿਚ 200 ਤੋਂ ਜ਼ਿਆਦਾ ਪੁਲਸ ਕਰਚਮਾਰੀ ਤੇ 20 ਤੋਂ ਜ਼ਿਆਦਾ ਪੁਲਸ ਅਧਿਕਾਰੀ ਸ਼ਾਮਲ ਹੋਏ। ਇਹ ਫ਼ਲੈਗ ਮਾਰਚ ਸਥਾਨਕ ਪੁਲਸ ਲਾਈਨ ਤੋਂ ਸ਼ੁਰੂ ਹੋ ਕੇ ਸਾਰੇ ਸ਼ਹਿਰ ਦਾ ਚੱਕਰ ਲਗਾ ਕੇ ਫਿਰ ਪੁਲਸ ਲਾਈਨ ਵਿਚ ਹੀ ਖ਼ਤਮ ਹੋਇਆ।

ਇਹ ਵੀ ਪੜ੍ਹੋ-  ਨਵਜਨਮੇ ਬੱਚੇ ਨੂੰ ਛੱਡ ਕੇ ਭੱਜੀ ਮਾਂ 2 ਦਿਨਾਂ ਬਾਅਦ ਵਾਪਸ ਪਰਤੀ, DNA ਟੈਸਟ ਕਰਵਾਉਣ ਦੀ ਯੋਜਨਾ

ਇਸ ਮੌਕੇ ਵਧੀਕ ਪੁਲਸ ਮਹਾਂਨਿਦੇਸ਼ਕ ਐੱਮ. ਐੱਫ. ਫਾਰੁਕੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਫਲੈਗ ਮਾਰਚ ਸਾਰੇ ਪੰਜਾਬ ਵਿਚ ਘੱਲੂਘਾਰਾ ਹਫ਼ਤੇ ਨੂੰ ਵੇਖਦੇ ਹੋਏ ਕੱਢੇ ਜਾ ਰਹੇ ਹਨ, ਜਿਨ੍ਹਾਂ ਦਾ ਮੁੱਖ ਉਦੇਸ਼ ਲੋਕਾਂ ਵਿਚ ਆਤਮ ਵਿਸ਼ਵਾਸ ਦੀ ਭਾਵਨਾ ਨੂੰ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਹਫ਼ਤੇ ਵਿਚ ਕੋਈ ਦੇਸ਼ ਵਿਰੋਧੀ ਜਾਂ ਸਮਾਜ ਵਿਰੋਧੀ ਵਿਅਕਤੀ ਕਿਸੇ ਤਰ੍ਹਾਂ ਦੀ ਸਾਜ਼ਿਸ਼ ਨਾ ਕਰੇ ਅਤੇ ਪੰਜਾਬ ਵਿਚ ਮਾਹੌਲ ਨੂੰ ਖ਼ਰਾਬ ਕਰਨ ਵਿਚ ਸਫ਼ਲ ਨਾ ਹੋਵੇ, ਇਸ ਗੱਲ ਨੂੰ ਲੈ ਕੇ ਇਹ ਫ਼ਲੈਗ ਮਾਰਚ ਕੱਢੇ ਜਾ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਗੁਰਦਾਸਪੁਰ ਸ਼ਹਿਰ ਵਿਚ ਵੀ ਫ਼ਲੈਗ ਮਾਰਚ ਇਸ ਟੀਚੇ ਨੂੰ ਸਾਹਮਣੇ ਰੱਖ ਕੇ ਕੱਢਿਆ ਗਿਆ ਹੈ। ਇਸ ਹਫ਼ਤੇ ਨੂੰ ਵੇਖਦੇ ਹੋਏ ਪੁਲਸ ਨੇ ਭਾਰਤ-ਪਾਕਿ ਸੀਮਾ ’ਤੇ ਸੈਕਿੰਡ ਡਿਫੈਂਸ ਲਾਈਨ ਸੁਰੱਖਿਆ ਨੂੰ ਮਜ਼ਬੂਤ ਕੀਤਾ ਹੈ, ਜਦਕਿ ਪਹਿਲੀ ਡਿਫੈਂਸ ਲਾਈਨ ਸੀਮਾ ਸੁਰੱਖਿਆ ਬਲ ਦੇ ਕੋਲ ਹੈ। ਇਸ ਤਰ੍ਹਾਂ ਰਾਤ ਨਾਕਾਬੰਦੀ ਨੂੰ ਵਧਾਇਆ ਗਿਆ ਹੈ ਅਤੇ ਦਿਨ-ਰਾਤ ਦੀ ਪੈਟਰੋਲਿੰਗ ਨੂੰ ਵੀ ਸਰਗਰਮ ਰੱਖਿਆ ਗਿਆ ਹੈ। ਕਿਸੇ ਵੀ ਵਿਅਕਤੀ ਜਾਂ ਸਸੰਥਾਂ ਨੂੰ ਕਾਨੂੰਨ ਹੱਥ ’ਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ- ਪੁੱਤ ਬਣਿਆ ਕਪੁੱਤ! ਬੇਦਖ਼ਲ ਕੀਤੇ ਮਾਪੇ, ਪਾਰਕ ’ਚ ਸੌਂ ਰਿਹੈ ਪਿਓ, ਧੀਆਂ ਘਰ ਰਹਿ ਰਹੀ ਮਾਂ

ਉਨ੍ਹਾਂ ਕਿਹਾ ਕਿ ਜਦ ਕਿਸੇ ਵਿਅਕਤੀ ਵੱਲੋਂ ਸ਼ੋਸ਼ਲ ਮੀਡੀਆ ’ਤੇ ਦੇਸ਼ ਵਿਰੋਧੀ ਸਮੱਗਰੀ ਪਾਈ ਜਾਂ ਕਾਨੂੰਨ ਵਿਵਸਥਾਂ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਜ਼ਰੂਰ ਹੋਵੇਗੀ। ਇਸ ਮੌਕੇ 'ਤੇ ਜ਼ਿਲ੍ਹਾ ਪੁਲਸ ਮੁਖੀ ਹਰੀਸ ਓਮ ਪ੍ਰਕਾਸ਼ ਨੇ ਕਿਹਾ ਕਿ ਗੁਰਦਾਸਪੁਰ ਪੁਲਸ ਲੋਕਾਂ ਦੀ ਸੇਵਾ ’ਚ ਹਰ ਸਮੇਂ ਮੁਹੱਈਆ ਹੈ। ਕਿਸੇ ਤਰ੍ਹਾਂ ਦੀ ਸਮੱਸਿਆ ਸਬੰਧੀ ਲੋਕ ਜਦ ਚਾਹੇ ਪੁਲਸ ਅਧਿਕਾਰੀਆਂ ਨਾਲ ਮਿਲ ਕੇ ਆਪਣੀ ਸਮੱਸਿਆ ਦੱਸ ਸਕਦੇ ਹਨ। ਉਨ੍ਹਾਂ ਕਿਹਾ ਕਿ ਕਿਸੇ ਨੂੰ ਜ਼ਿਲ੍ਹੇ ਵਿਚ ਕਾਨੂੰਨ ਹੱਥ ’ਚ ਲੈਣ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News