ਪੁਲਸ ਨੇ ‘OPS ਸੀਲ-3’ ਅਭਿਆਨ ਤਹਿਤ 20 ਮੁਲਜ਼ਮਾਂ ਸਣੇ ਇਕ ਭਗੌੜੇ ਨੂੰ ਕੀਤਾ ਗ੍ਰਿਫ਼ਤਾਰ, ਨਸ਼ੀਲਾ ਸਾਮਾਨ ਬਰਾਮਦ

Sunday, Aug 20, 2023 - 03:35 PM (IST)

ਪੁਲਸ ਨੇ ‘OPS ਸੀਲ-3’ ਅਭਿਆਨ ਤਹਿਤ 20 ਮੁਲਜ਼ਮਾਂ ਸਣੇ ਇਕ ਭਗੌੜੇ ਨੂੰ ਕੀਤਾ ਗ੍ਰਿਫ਼ਤਾਰ, ਨਸ਼ੀਲਾ ਸਾਮਾਨ ਬਰਾਮਦ

ਪਠਾਨਕੋਟ (ਆਦਿਤਿਆ)- ਪਠਾਨਕੋਟ ਪੁਲਸ ਨੇ ‘ਓ. ਪੀ. ਐੱਸ. ਸੀਲ-3’ ਵਿਸ਼ੇਸ਼ ਅਭਿਆਨ ਤਹਿਤ ਹਿਮਾਚਲ ਪ੍ਰਦੇਸ਼ ਅਤੇ ਜੰਮੂ ਅਤੇ ਕਸ਼ਮੀਰ ਦੀਆਂ ਸਰਹੱਦਾਂ ’ਤੇ ਸਵੇਰੇ 8 ਤੋਂ ਦੁਪਹਿਰ 2 ਵਜੇ ਤੱਕ ਨਾਕੇ ਲਾਏ ਗਏ। ਇਸ ਸਬੰਧੀ ਸੀਨੀਅਰ ਕਪਤਾਨ ਪੁਲਸ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਇਸ ਅਭਿਆਨ ਦੀ ਅਗਵਾਈ ਪਠਾਨਕੋਟ ਪੁਲਸ ਦੇ ਉੱਚ ਅਧਿਕਾਰੀਆਂ, ਸਾਰੇ ਸਬ-ਡਵੀਜ਼ਨ ਦੇ ਡੀ. ਐੱਸ. ਪੀ. ਅਤੇ 6 ਐੱਸ. ਐੱਚ. ਓਜ਼ ਨੇ ਭਾਗ ਲਿਆ ਅਤੇ ਐੱਸ. ਪੀ. (ਪੀ. ਬੀ. ਆਈ.) ਕਰ ਰਹੇ ਹਨ। ਇਸ ਕਾਰਵਾਈ ਦੌਰਾਨ ਨਾਕਾ ਪੁਆਇੰਟ ਜਿਵੇਂ ਚੱਕੀ ਪੁੱਲ, ਨੰਗਲ ਭੂਰ, ਪੁੱਲ ਦਰਬਨ, ਮਾਧੋਪੁਰ, ਅਤੇ ਜਨਿਆਲ ਸ਼ਾਮਲ ਹਨ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ 65 ਸਾਲਾ ਬਜ਼ੁਰਗ ਦਾ ਦਰਦ, 4 ਸਾਲਾਂ 'ਚ 3 ਪੁੱਤਰ ਦਿੱਤੇ ਗੁਆ, ਵਜ੍ਹਾ ਜਾਣ ਹੋਵੋਗੇ ਹੈਰਾਨ

ਇਸ ਯੋਜਨਾਬੱਧ ਕਾਰਵਾਈ ਦੇ ਪ੍ਰਭਾਵਸ਼ਾਲੀ ਨਤੀਜੇ ਸਾਹਮਣੇ ਆਏ ਹਨ, ਇਸ ਕਾਰਵਾਈ ਦੌਰਾਨ ਕੁੱਲ 18 ਮੁਕੱਦਮੇ ਦਰਜ ਕਰ ਕੇ 20 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ ਅਤੇ ਪੁਲਸ ਨੇ ਕੁੱਲ 230 ਗ੍ਰਾਮ ਹੈਰੋਇਨ, 500 ਗ੍ਰਾਮ ਚਰਸ, 206250 ਮਿਲੀਲਿਟਰ ਨਾਜਾਇਜ਼ ਸ਼ਰਾਬ, 49 ਗ੍ਰਾਮ ਪਾਊਂਡਰ ਅਤੇ 200 ਲਿਟਰ ਲਾਹਣ ਬਰਾਮਦ ਕੀਤੀ ਹੈ।

ਇਹ ਵੀ ਪੜ੍ਹੋ- ਕੈਨੇਡਾ ਵਿਖੇ ਮੌਤ ਦੇ ਮੂੰਹ 'ਚ ਗਏ ਦਲਜੀਤ ਦੀ ਲਾਸ਼ ਪਹੁੰਚੀ ਅੰਮ੍ਰਿਤਸਰ ਏਅਰਪੋਰਟ, ਪਰਿਵਾਰ ਦਾ ਰੋ-ਰੋ ਬੁਰਾ ਹਾਲ

ਇਸ ਤੋਂ ਇਲਾਵਾ ਪੰਜਾਬ ਅਰੇਸਟ ਇਨਫਰਮੇਸ਼ਨ ਸਿਸਟਮ ਨਾਲ ਕੁੱਲ 156 ਸ਼ੱਕੀ ਵਿਅਕਤੀਆਂ ਦੀ ਜਾਂਚ ਅਤੇ ਵਾਹਨ ਐਪ ਦੀ ਮਦਦ ਨਾਲ ਕੁੱਲ 212 ਵਾਹਨਾਂ ਦੀ ਜਾਂਚ ਕੀਤੀ ਗਈ ਹੈ। ਇਸ ਕਾਰਵਾਈ ਦੌਰਾਨ ਇਕ ਚੋਰੀ ਦੇ ਕੇਸ ਦੇ ਸਬੰਧ ’ਚ ਇਕ ਭਗੌੜੇ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਪਠਾਨਕੋਟ ਪੁਲਸ ਖ਼ੇਤਰ ’ਚ ਸ਼ਾਂਤੀ, ਸੁਰੱਖਿਆ ਅਤੇ ਕਾਨੂੰਨ ਦੇ ਰਾਜ ਨੂੰ ਬਰਕਰਾਰ ਰੱਖਣ ਲਈ ਭਵਿੱਖ ’ਚ ਵੀ ਇਸੇ ਤਰ੍ਹਾਂ ਦੀਆਂ ਕਾਰਵਾਈਆਂ ਨੂੰ ਜਾਰੀ ਰੱਖੇਗੀ।

ਇਹ ਵੀ ਪੜ੍ਹੋ- ਧੁੱਸੀ ਬੰਨ੍ਹ ’ਚ ਪਏ ਪਾੜ 250 ’ਚੋਂ 160 ਫੁੱਟ ਭਰਨ ’ਚ ਹੋਈ ਕਾਮਯਾਬੀ ਹਾਸਲ: DC ਹਿਮਾਂਸ਼ੂ ਅਗਰਵਾਲ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News