ਨਸ਼ੇ ਵਾਲੇ ਪਦਾਰਥ ਸਮੇਤ 2 ਵਿਅਕਤੀ ਪੁਲਸ ਨੇ ਕੀਤੇ ਕਾਬੂ

Sunday, Jul 16, 2023 - 02:31 PM (IST)

ਨਸ਼ੇ ਵਾਲੇ ਪਦਾਰਥ ਸਮੇਤ 2 ਵਿਅਕਤੀ ਪੁਲਸ ਨੇ ਕੀਤੇ ਕਾਬੂ

ਪਠਾਨਕੋਟ (ਆਦਿਤਿਆ)- ਜ਼ਿਲ੍ਹਾ ਪਠਾਨਕੋਟ ਪੁਲਸ ਦੇ ਅਧੀਨ ਪੈਂਦੇ ਥਾਣਾ ਨੰਗਲ ਭੂਰ ਦੀ ਪੁਲਸ ਟੀਮ ਨੇ 2 ਮੁਲਜ਼ਮਾਂ ਨੂੰ 63 ਗ੍ਰਾਮ ਨਸ਼ੇ ਵਾਲੇ ਪਦਾਰਥ ਸਮੇਤ ਕਾਬੂ ਕੀਤਾ ਹੈ। ਥਾਣਾ ਨੰਗਲ ਭੂਰ ਦੇ ਇੰਚਾਰਜ ਪ੍ਰਲਾਦ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਸ ਪਾਰਟੀ ਦੇ ਨਾਲ ਕੰਦਰੋੜੀ ਮੋੜ ’ਤੇ ਨਾਕਾਬੰਦੀ ਦੌਰਾਨ ਇਕ ਸਕੂਟਰੀ ’ਤੇ ਸਵਾਰ 2 ਗੁੱਜਰ ਫਿਰਕੇ ਦੇ ਨਾਲ ਸਬੰਧਤ ਵਿਅਕਤੀਆਂ ਨੂੰ ਰੋਕ ਕੇ ਜਦ ਪੁੱਛਗਿਛ ਕੀਤੀ ਤਾਂ ਉਨ੍ਹਾਂ ਨੇ ਆਪਣੀ ਪਹਿਚਾਣ ਮੁੱਲਤਾਨ ਸ਼ਾਹ ਪੁੱਤਰ ਮਲਤੂਫ਼ ਸ਼ਾਹ ਤੇ ਯਾਕੂਬ ਸ਼ਾਹ ਪੁੱਤਰ ਹੈਦਰ ਸ਼ਾਹ ਵਾਸੀਆਨ ਸ਼ਾਹਪੁਰ ਥਾਣਾ ਦੀਨਾਨਗਰ ਹਾਲ ਵਾਸੀ ਰਸੂਲਪੁਰ ਰੰਗੜ ਵਜੋਂ ਦੱਸੀ।

ਇਹ ਵੀ ਪੜ੍ਹੋ- ਭਾਰਤ ਦੀ ਤਰੱਕੀ ਤੋਂ ਬੌਖਲਾਇਆ ਪਾਕਿ, 14 ਅਗਸਤ ਨੂੰ ਲਹਿਰਾਏਗਾ ‘ਤਿਰੰਗੇ ਝੰਡੇ’ ਤੋਂ 80 ਫੁੱਟ ਉੱਚਾ ਝੰਡਾ

ਜਦ ਉਨ੍ਹਾਂ ਦੀ ਤਾਲਾਸ਼ੀ ਲਈ ਤਾਂ ਉਨ੍ਹਾਂ ਤੋਂ 63 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ, ਜਿਸ ’ਤੇ ਪੁਲਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਕੇ ਮਾਮਲਾ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ- ਗੁਰਦਾਸਪੁਰ: ਕਿਸਾਨ ਨੇ ਨਵੇਂ ਢੰਗ ਨਾਲ ਕੀਤੀ ਝੋਨੇ ਦੀ ਬਿਜਾਈ, 50 ਫ਼ੀਸਦੀ ਪਾਣੀ ਤੇ ਖਰਚੇ ਘੱਟ ਹੋਣ ਦਾ ਕੀਤਾ ਦਾਅਵਾ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News