ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਧਰਨਾ ਦੂਜੇ ਦਿਨ ਵੀ ਰਿਹਾ ਜਾਰੀ
Sunday, Sep 02, 2018 - 06:13 AM (IST)

ਪੱਟੀ, (ਸੌਰਭ, ਸੋਢੀ)- ਪਨਬੱਸ ਕੰਟਰੈਕਟ ਯੂਨੀਅਨ ਵਰਕਰ ਪੱਟੀ ਡਿਪੂ ਵੱਲੋਂ ਪ੍ਰਧਾਨ ਗੁਰਬਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਪੱਟੀ ਡਿਪੂ ਨੂੰ ਅਣਮਿੱਥੇ ਸਮੇਂ ਲਈ ਬੰਦ ਅੱਜ ਦੂਸਰੇ ਦਿਨ ਵਿਚ ਦਾਖਲ ਹੋ ਗਿਆ। ਇਸ ਮੌਕੇ ਪ੍ਰਧਾਨ ਗੁਰਬਿੰਦਰ ਸਿੰਘ ਗਿੱਲ , ਜਰਨਲ ਸਕੱਤਰ ਵਜ਼ੀਰ ਸਿੰਘ, ਪ੍ਰੈੱਸ ਸਕੱਤਰ ਵੀਰਮ ਜੰਡ ਨੇ ਦੱਸਿਆ ਕਿ ਜੀ ਐੱਮ ਨੇ ਵਿਸ਼ਵਾਸ ਦਿਵਾਇਆ ਸੀ ਕਿ ਜੋ ਰੋਡਵੇਜ਼ ਦੇ ਮੁਲਾਜ਼ਮ ਬੱਸਾਂ ਲੈਣ ਗਏ ਹਨ, ਉਨ੍ਹਾਂ ਨੂੰ ਵਾਪਸ ਬੁਲਾ ਲਿਆ ਗਿਆ ਹੈ ਅਤੇ ਤੁਸੀ ਪੱਟੀ ਡਿਪੂ ਨੂੰ ਖੋਲ੍ਹ ਦਿਓ। ਉਨ੍ਹਾਂ ਦੇ ਹੁੱਕਮਾਂ ਮੁਤਾਬਕ ਸੈਂਟਰ ਬਾਡੀ ਨਾਲ ਸਲਾਹ ਕਰਕੇ ਪੱਟੀ ਡਿਪੂ ਖੋਲ੍ਹ ਦਿੱਤਾ ਗਿਆ, ਪਰ ਸਵੇਰੇ 9 ਵਜੇ ਤੋਂ ਪਹਿਲਾਂ ਜੀ. ਐੱਮ ਨੇ ਫੋਨ ’ਤੇ ਗੱਲਬਾਤ ਕਰਕੇ ਕਿਹਾ ਕਿ ਇਹ ਰੋਡਵੇਜ਼ ਦੇ ਪੱਕੇ ਮੁਲਾਜ਼ਮ ਨਹੀਂ ਆ ਰਹੇ ਅਤੇ ਮੈਂ ਕੁੱਝ ਨਹੀਂ ਕਰ ਸਕਦਾ। ਜੇ ਤੁਸੀਂ ਇਹ ਨਹੀਂ ਮੰਨੋਗੇ ਤਾਂ 7 ਨਵੀਂਆਂ ਪਨਬੱਸਾਂ ਤਰਨਤਾਰਨ ਡਿਪੂ ਵਿਖੇ ਟਰਾਂਸਫਰ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਪਨਬੱਸਾਂ ਦਾ ਸਟਾਫ ਪਹਿਲਾਂ ਹੀ ਗੱਡੀਆਂ ਦੀ ਘਾਟ ਕਰਕੇ ਰੂਟ ’ਤੇ ਨਹੀਂ ਜਾ ਰਿਹਾ ਅਤੇ ਰੂਟ ’ਤੇ ਨਾ ਜਾਣ ਕਰਕੇ ਉਨ੍ਹਾਂ ਨੂੰ ਤਨਖਾਹ ਨਹੀਂ ਮਿਲਦੀ, ਜਿਸ ਨਾਲ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਬਡ਼ੀ ਮੁਸ਼ਕਲ ਨਾਲ ਚਲ ਰਿਹਾ ਹੈ। ਪੰਜਾਬ ਰੋਡਵੇਜ਼ ਪੱਟੀ ਦੇ ਅਫਸਰ ਵਾਰ -ਵਾਰ ਬੇਨਤੀ ਕਰਨ ’ਤੇ ਅਣਗੋਲਿਆ ਕਰਕੇ ਪੱਕੇ ਮੁਲਾਜ਼ਮਾਂ ਨੂੰ ਨਵੀਂਆਂ ਬੱਸਾਂ ਲੈਣ ਭੇਜ ਰਹੇ ਹਨ, ਸਾਡੇ ਨਾਲ ਭੇਦਭਾਵ ਕੀਤਾ ਜਾ ਰਿਹਾ ਹੈ। ਜਿਸ ਨੂੰ ਕਦੀ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪ੍ਰਧਾਨ ਗਿੱਲ ਨੇ ਚੇਤਾਵਨੀ ਦਿੱਤੀ ਕਿ ਸਾਡੀਆਂ ਮੰਗਾਂ ਨੂੰ ਜਲਦ ਹੱਲ ਕੀਤਾ ਜਾਵੇ, ਨਹੀਂ ਤਾਂ 3 ਸਤੰਬਰ ਤੋਂ 6 ਰੋਡਵੇਜ਼ ਡਿਪੂ ਮੋਗਾ, ਮੁਕਤਸਰ, ਫਿਰੋਜ਼ਪੁਰ, ਜਗਰਾਓਂ, ਲੁਧਿਆਣਾ, ਤਰਨਤਾਰਨ ਵੀ ਅਣਮਿੱਥੇ ਸਮੇਂ ਲਈ ਬੰਦ ਹੋ ਜਾਣਗੇ। ਜਿਸਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਟਰਾਂਸਪੋਰਟ ਮਹਿਕਮੇ ਦੀ ਹੋਵੇਗੀ। ਇਸ ਮੌਕੇ ਕੈਸ਼ੀਅਰ ਸਤਨਾਮ ਸਿੰਘ, ਰਵਿੰਦਰ ਸਿੰਘ ਰੋਮੀ, ਸਰਪ੍ਰਸਤ ਸਲਵਿੰਦਰ ਸਿੰਘ, ਸੈਂਟਰ ਬਾਡੀ ਦਿਲਬਾਗ ਸਿੰਘ ਸੰਗਵਾਂ, ਸੁਖਦੇਵ ਸਿੰਘ, ਮੀਤ ਪ੍ਰਧਾਨ ਚਰਨਜੀਤ ਸਿੰਘ, ਗੁਰਵਿੰਦਰ ਸਿੰਘ ਧੱਤਲ, ਗੁਰਚਰਨ ਸਿੰਘ ਜੇ ਟੀ, ਸੁਖਜੀਤ ਸਿੰਘ ਲੋਹੁਕਾ, ਮਹਿਲ ਸਭਰਾ, ਵਜ਼ੀਰ ਸਿੰਘ ਕੈਰੋਂ, ਸੁਖਵੰਤ ਮਨਿਹਾਲਾ, ਤਰਸੇਮ ਸਿੰਘ ਸੀ. ਮੀਤ.ਪ੍ਰਧਾਨ, ਮਨਵਿੰਦਰ ਸਿੰਘ, ਰਵਿੰਦਰ ਸਿੰਘ, ਹਰਮਿੰਦਰ ਸਿੰਘ, ਬਲਦੇਵ ਸਿੰਘ, ਕੁਲਦੀਪ ਸਿੰਘ ਬੱਠੇ ਭੈਣੀ, ਅਮੋਲਕਜੀਤ ਸਿੰਘ, ਗੁਰਬਿੰਦਰ ਸਿੰਘ, ਰਾਜਬੀਰ ਸਿੰਘ ਭੁੱਲਰ, ਸੁਰਿੰਦਰ ਸਿੰਘ, ਜਸਬੀਰ ਸਿੰਘ, ਜੈਮਲ ਸਿੰਘ, ਗੁਰਸੇਵਕ ਸਿੰਘ, ਰਵੇਲ ਸਿੰਘ, ਉਂਕਾਰ ਸਿੰਘ, ਗੁਰਸਾਹਿਬ ਸਿੰਘ, ਸਵਰਨ ਸਿੰਘ ਉਬੋਕੇ, ਹਰਜਿੰਦਰ ਸਿੰਘ, ਬਲਜੀਤ ਸਿੰਘ ਗਜ਼ਲ, ਦਿਲਬਾਗ ਸਿੰਘ ਹਰੀਕੇ, ਸਤਨਾਮ ਸਿੰਘ ਜੋਣਕੇ, ਗੁਰਜੰਟ ਸਿੰਘ ਚੀਮਾ, ਬਲਜਿੰਦਰ ਸਿੰਘ ਬੱਲੂ, ਹਰਮਿੰਦਰ ਸਿੰਘ ਮੰਮਣਕੇ, ਪਰਮਜੀਤ ਸਿੰਘ ਕੈਰੋਂ, ਲਖਬੀਰ ਸਿੰਘ ਪੱਟੀ, ਉਂਕਾਰ ਸਿੰਘ ਮੰਮਣਕੇ, ਤਜਿੰਦਰ ਸਿੰਘ ਗੋਪਾਲਾ, ਗੁਰਜੰਟ ਸਿੰਘ ਕੈਰੋਂ, ਅਮਰਜੀਤ ਸਿੰਘ, ਬਲਜਿੰਦਰ ਸਿੰਘ ਜੋਧ ਸਿੰਘ, ਗੋਪੀ ਸੁਰ ਸਿੰਘ ਆਦਿ ਹਾਜ਼ਰ ਸਨ।
ਕੀ ਕਹਿਣੈ ਡਿਪੂ ਪ੍ਰਧਾਨ ਦਾ
ਇਸ ਸਬੰਧੀ ਡਿਪੂ ਪ੍ਰਧਾਨ ਗੁਰਬਿੰਦਰ ਸਿੰਘ ਨੇ ਕਿਹਾ ਕਿ ਡਿਪੂ ਬੰਦ ਰਹਿਣ ਕਰਕੇ ਪੰਜਾਬ ਸਰਕਾਰ ਤੇ ਮਹਿਕਮੇ ਨੂੰ ਕਰੀਬ 4 ਲੱਖ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਅਤੇ ਜੋ ਟਾਈਮ ਅੱਜ ਤਡ਼ਕਸਾਰ ਵੱਖ- ਵੱਖ ਰੂਟਾਂ ’ਤੇ ਭੇਜੇ ਗਏ ਸਨ, ਉਹ ਵੀ ਅੱਧ ਰਸਤੇ ਤੋਂ ਵਾਪਸ ਬੁਲਾ ਲਏ ਗਏ ਹਨ। ਉਨ੍ਹਾਂ ਕਿਹਾ ਕਿ ਰੋਡਵੇਜ਼ ਦੇ ਪੱਕੇ ਮੁਲਾਜ਼ਮ ਕਿਸੇ ਵੀ ਰੂਟ ’ਤੇ ਨਹੀ ਗਏ ਅਤੇ ਘਰ ਬੈਠੇ ਹੀ ਤਨਖਾਹ ਲੈ ਰਹੇ ਹਨ। ਅਫਸਰਾਂ, ਸਟਾਫ ਅਤੇ ਪੱਕੇ ਰੋਡਵੇਜ਼ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਪੱਟੀ ਡਿਪੂ ਦਾ ਵਧੇਰੇ ਨੁਕਸਾਨ ਹੋ ਰਿਹਾ ਹੈ।
ਕੀ ਕਹਿੰਦੇ ਹਨ ਜਨਰਲ ਮੈਨੇਜਰ
ਜਦੋਂ ਇਸ ਸਬੰਧੀ ਜਰਨਲ ਮੈਨੇਜਰ ਐੱਮ.ਆਰ. ਫਾਰੂਕੀ ਨਾਲ ਫੋਨ ’ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਂ ਸ਼ੁੱਕਰਵਾਰ ਨੂੰ 1 ਵਜੇ ਤੱਕ ਇਨ੍ਹਾਂ ਨੂੰ ਉਡੀਕਦਾ ਰਿਹਾ ਪਰ ਇਨ੍ਹਾਂ ਨੇ ਮੇਰੇ ਨਾਲ ਕੋਈ ਸੰਪਰਕ ਨਹੀਂ ਕੀਤਾ। ਬਾਕੀ ਰੋਡਵੇਜ਼ ਡਿਪੂਆਂ ਦੇ ਵੀ ਪੱਕੇ ਮੁਲਾਜ਼ਮ ਨਵੀਂਆਂ ਬੱਸਾਂ ਲੈਣ ਗਏ ਹਨ। ਉਨ੍ਹਾਂ ਨੇ ਕਿਹਾ ਕਿ ਡਿਪੂ ਬੰਦ ਰਹਿਣ ਨਾਲ ਹੋ ਰਹੇ 4 ਲੱਖ ਰੁਪਏ ਦੇ ਨੁਕਸਾਨ ਸਬੰਧੀ ਮਹਿਕਮੇ ਨੂੰ ਸੂਚਿਤ ਕਰ ਦਿੱਤਾ ਹੈ। ਇਸ ਸਬੰਧੀ ਸੈਂਟਰ ਬਾਡੀ ਦੇ ਸੀ. ਮੀਤ ਪ੍ਰਧਾਨ ਦਿਲਬਾਗ ਸਿੰਘ ਸੰਗਵਾਂ ਨੇ ਕਿਹਾ ਕਿ ਜੀ ਐੱਮ ਫਾਰੂਕੀ ਝੂਠ ਬੋਲ ਰਹੇ ਹਨ, ਉਹ ਵੀਰਵਾਰ ਨੂੰ ਹੀ ਦਫਤਰ ਆਏ ਸਨ ਅਤੇ ਵੀਰਵਾਰ ਦੁਪਹਿਰ ਨੂੰ ਜੈਪੁਰ ਲਈ ਰਵਾਨਾ ਹੋ ਗਏ। ਉਹ ਸ਼ੁੱਕਰਵਾਰ ਨੂੰ ਦਫਤਰ ਆਏ ਹੀ ਨਹੀਂ ਤਾਂ ਉਨ੍ਹਾਂ ਨਾਲ ਸੰਪਰਕ ਕਰਨ ਵਾਲੀ ਗੱਲ ਬਾਰੇ ਝੂਠ ਬੋਲ ਰਹੇ ਹਨ।